ਨਵੀਂ ਦਿੱਲੀ- ਦੇਸ਼ ਦੀ ਰਾਖੀ ਲਈ ਸਰਹੱਦਾਂ 'ਤੇ ਜਵਾਨ ਤਾਇਨਾਤ ਹਨ। ਇਨ੍ਹਾਂ ਜਵਾਨਾਂ 'ਚੋਂ ਇਕ ਅਗਨੀਵੀਰ ਨੇ ਅੱਜ ਦੇਸ਼ ਦੀ ਰਾਖੀ ਕਰਦਿਆਂ ਆਪਣੀ ਸ਼ਹਾਦਤ ਦੇ ਦਿੱਤੀ। ਅਗਨੀਵੀਰ (ਆਪਰੇਟਰ) ਗਾਵਤੇ ਅਕਸ਼ੈ ਲਕਸ਼ਮਣ ਪਹਿਲਾ ਅਗਨੀਵੀਰ ਹੈ, ਜਿਸ ਨੇ ਆਪ੍ਰੇਸ਼ਨ ਵਿਚ ਆਪਣੀ ਜਾਨ ਕੁਰਬਾਨ ਕੀਤੀ। ਉਹ ਦੁਨੀਆ ਦੇ ਸਭ ਤੋਂ ਉੱਚੇ ਜੰਗੀ ਮੈਦਾਨ ਸਿਆਚਿਨ ਗਲੇਸ਼ੀਅਰ ਵਿਚ ਤਾਇਨਾਤ ਸਨ।
ਇਹ ਵੀ ਪੜ੍ਹੋ- ਉੱਤਰ ਪ੍ਰਦੇਸ਼ 'ਚ 8 ਸਾਲ ਦੀ ਮਾਸੂਮ ਬੱਚੀ ਨਾਲ ਦਰਿੰਦਗੀ, ਪੁਲਸ ਨੇ ਕੀਤਾ ਮੁਲਜ਼ਮ ਦਾ ਐਨਕਾਊਂਟਰ
ਸਿਆਚਿਨ ਗਲੇਸ਼ੀਅਰ ਕਾਰਾਕੋਰਮ ਪਰਬਤ ਲੜੀ ਵਿਚ ਲਗਭਗ 20,000 ਫੁੱਟ ਦੀ ਉਚਾਈ 'ਤੇ ਸਥਿਤ ਹੈ। ਜਿਸ ਨੂੰ ਦੁਨੀਆ ਦੇ ਸਭ ਤੋਂ ਉੱਚੇ ਫੌਜੀ ਖੇਤਰ ਵਜੋਂ ਜਾਣਿਆ ਜਾਂਦਾ ਹੈ, ਜਿੱਥੇ ਫ਼ੌਜੀਆਂ ਨੂੰ ਬਹੁਤ ਜ਼ਿਆਦਾ ਠੰਡ ਅਤੇ ਤੇਜ਼ ਹਵਾਵਾਂ ਨਾਲ ਲੜਨਾ ਪੈਂਦਾ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਲਕਸ਼ਮਣ ਦੀ ਮੌਤ ਦਾ ਕਾਰਨ ਕੀ ਹੈ। ਫ਼ੌਜ ਮੁਖੀ ਜਨਰਲ ਮਨੋਜ ਪਾਂਡੇ ਅਤੇ ਫੋਰਸ ਦੇ ਸਾਰੇ ਰੈਂਕ ਦੇ ਕਰਮੀਆਂ ਨੇ ਮਹਾਰਾਸ਼ਟਰ ਦੇ ਅਗਨੀਵੀਰ ਅਕਸ਼ੈ ਲਕਸ਼ਮਣ ਦੀ ਮੌਤ 'ਤੇ ਸੋਗ ਜ਼ਾਹਰ ਕੀਤਾ ਅਤੇ ਸ਼ਰਧਾਂਜਲੀ ਦਿੱਤੀ।
ਇਹ ਵੀ ਪੜ੍ਹੋ- ਦਿੱਲੀ ਤੋਂ ਮਾਤਾ ਵੈਸ਼ਨੋ ਦੇਵੀ ਜਾਣ ਵਾਲਿਆਂ ਲਈ ਖੁਸ਼ਖ਼ਬਰੀ, ਰੇਲਵੇ ਨੇ ਚਲਾਈ ਸਪੈਸ਼ਲ ਟਰੇਨ
'ਫਾਇਰ ਐਂਡ ਫਿਊਰੀ ਕੋਰ' ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਿਖਿਆ ਹੈ ਕਿ ਸਾਰੇ ਅਧਿਕਾਰੀ ਸਿਆਚਿਨ ਦੀਆਂ ਉਚਾਈਆ 'ਤੇ ਡਿਊਟੀ ਦੌਰਾਨ ਅਗਨੀਵੀਰ (ਆਪਰੇਟਰ) ਗਾਵਤੇ ਅਕਸ਼ੈ ਲਕਸ਼ਮਣ ਦੀ ਕੁਰਬਾਨੀ ਨੂੰ ਸਲਾਮ ਕਰਦੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਪ੍ਰਤੀ ਸਾਡੀ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਨ। ਦੱਸ ਦੇਈਏ ਕਿ ਸਿਆਚਿਨ ਦੁਨੀਆ ਵਿਚ ਸਭ ਤੋਂ ਜ਼ਿਆਦਾ ਉੱਚਾਈ ਵਾਲਾ ਇਲਾਕਾ ਹੈ। ਇਹ ਭਾਰਤ ਦਾ ਸਭ ਤੋਂ ਵੱਡਾ ਅਤੇ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਗਲੇਸ਼ੀਅਰ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਰਲ ਦੀ ਕੰਪਨੀ ਵਲੋਂ ਇਜ਼ਰਾਈਲ ਨੂੰ ਝਟਕਾ, ਜੰਗ ਬੰਦ ਨਾ ਹੋਣ ਤੱਕ ਨਹੀਂ ਬਣਾਏਗੀ ਪੁਲਸ ਦੀ ਵਰਦੀ
NEXT STORY