ਨਵੀਂ ਦਿੱਲੀ (ਟਾ)-ਜਦੋਂ ਭਾਰਤ ਵੰਦੇ ਭਾਰਤ ਮਿਸ਼ਨ ਦੇ ਤਹਿਤ ਵਿਦੇਸ਼ਾਂ ਵਿਚ ਫਸੇ ਆਪਣੇ ਨਾਗਰਿਕਾਂ ਨੂੰ ਏਅਰ ਇੰਡੀਆ ਦੇ ਜਹਾਜ਼ਾਂ ਰਾਹੀਂ ਵਾਪਸ ਲਿਆ ਰਿਹਾ ਹੈ, ਅਜਿਹੇ ਵਿਚ ਇਕ ਦਿਲਚਸਪ ਜਾਣਕਾਰੀ ਇਹ ਸਾਹਮਣੇ ਆਈ ਹੈ ਕਿ ਮਾਰਚ ਤੋਂ ਹੁਣ ਤੱਕ ਢਾਈ ਮਹੀਨੇ ਵਿਚ ਲੱਗਭਗ ਇਕ ਲੱਖ ਵਿਦੇਸ਼ੀ ਨਾਗਰਿਕ ਵੱਖ-ਵੱਖ ਜਹਾਜ਼ਾਂ ਦੀਆਂ ਫਲਾਈਟਾਂ ਵਿਚ ਭਾਰਤ ਤੋਂ ਆਪਣੇ ਵਤਨ ਪਰਤ ਚੁੱਕੇ ਹਨ। ਕੇਂਦਰੀ ਹਵਾਬਾਜ਼ੀ ਮੰਤਰਾਲਾ ਮੁਤਾਬਕ 6 ਮਾਰਚ ਤੋਂ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਤੋਂ 388 ਫਲਾਈਟਾਂ ਵਿਚੋਂ ਵਿਦੇਸ਼ੀ ਆਪਣੇ ਘਰ ਗਏ। ਇਨ੍ਹਾਂ ਫਲਾਈਟਾਂ ਵਿਚ ਹਰੇਕ ਵਿਚ ਔਸਤ 250 ਯਾਤਰੀ ਸਨ। ਵਿਦੇਸ਼ੀਆਂ ਨੂੰ ਲਿਜਾਉਣ ਵਿਚ ਲੁਫਥਾਂਸਾ ਗਰੁੱਪ, ਸਿੰਗਾਪੁਰ ਏਅਰਲਾਈਨਜ਼, ਕਤਰ ਏਅਰਵੇਜ਼, ਬ੍ਰਿਟਿਸ਼ ਏਅਰਵੇਜ਼, ਕੇ.ਐਲ.ਐਮ., ਏਅਰ ਕੈਨੇਡਾ, ਜਾਪਾਨ ਏਅਰਲਾਈਨਜ਼, ਯੂਕਰੇਨ ਏਅਰਲਾਈਨਜ਼, ਏਅਰੋਫਲੋਤ ਅਤੇ ਯੂਨਾਈਟਿਡ ਏਅਰਲਾਈਨਜ਼ ਦੇ ਜਹਾਜ਼ਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਇਨ੍ਹਾਂ ਵਿਦੇਸ਼ੀਆਂ ਨੂੰ ਉਨ੍ਹਾਂ ਦੇ ਦੇਸ਼ ਭੇਜਣਾ ਸੌਖਾ ਨਹੀਂ ਸੀ।
ਜਿਵੇਂ ਜਦੋਂ ਰੂਸ ਨੇ ਆਪਣੇ ਨਾਗਰਿਕਾਂ ਨੂੰ ਬੁਲਾਉਣ ਦਾ ਫੈਸਲਾ ਕੀਤਾ, ਉਸ ਸਮੇਂ ਰੂਸੀ ਸੈਲਾਨੀ ਮਨਾਲੀ ਅਤੇ ਰਿਸ਼ੀਕੇਸ਼ ਤੋਂ ਲੈ ਕੇ ਗੋਆ ਤੱਕ ਫਸੇ ਹੋਏ ਸਨ। ਇਨ੍ਹਾਂ ਰੂਸੀਆਂ ਨੂੰ ਇਨ੍ਹਾਂ ਸ਼ਹਿਰਾਂ ਤੋਂ ਚਾਰਟਰ ਫਲਾਈਟਾਂ ਵਿਚ ਕੌਮਾਂਤਰੀ ਹਵਾਈ ਅੱਡਿਆਂ ਤੱਕ ਪਹੁੰਚਾਇਆ ਜਿੱਥੋਂ ਉਨ੍ਹਾਂ ਨੇ ਆਪਣੇ ਦੇਸ਼ ਲਈ ਫਲਾਈਟ ਲਈ। ਛੱਤਰਪਤੀ ਸ਼ਿਵਾਜੀ ਹਵਾਈ ਅੱਡਾ ਮੁੰਬਈ ਤੋਂ 25 ਮਾਰਚ ਤੋਂ 14 ਮਈ ਤੱਕ 53 ਫਲਾਈਟਾਂ ਵਿਚ 8950 ਯਾਤਰੀ ਵਿਦੇਸ਼ ਭੇਜੇ ਗਏ। ਇਹ ਫਲਾਈਟਾਂ ਤਹਿਰਾਨ, ਜ਼ਿਊਰਿਕ, ਬਾਲੀ, ਏਡਿਸ ਅਬਾਬਾ, ਲੰਡਨ, ਐਟਲਾਂਟਾ, ਐਮਸਟਰਡਮ, ਸਿੰਗਾਪੁਰ, ਪੈਰਿਸ, ਫ੍ਰੈਂਕਫਰਟ, ਕੀਨੀਆ, ਮਾਰੀਸ਼ੀਸ, ਮਸਕਟ ਅਤੇ ਟੋਕੀਓ ਗਈ। ਅਹਿਮਦਾਬਾਦ ਤੋਂ 1500 ਬ੍ਰਿਟਿਸ਼ ਨਾਗਰਿਕ ਭੇਜੇ ਗਏ ਜਦੋਂ ਕਿ ਕੋਲੋਕਾਤਾ ਹਵਾਈ ਅੱਡੇ ਤੋਂ ਲਗਭਗ ਇਕ ਹਜ਼ਾਰ ਨਾਗਰਿਕ ਆਪਣੇ ਦੇਸ਼ ਗਏ।
ਕੰਗਾਲ ਪਾਕਿਸਤਾਨ ਨੇ ਬਣਾਈ ਭਾਰਤ ਦੇ ਖਿਲਾਫ ਜੰਗ ਦੀ ਨਵੀਂ ਰਣਨੀਤੀ
NEXT STORY