ਪਟਨਾ, (ਭਾਸ਼ਾ)– ਬਿਹਾਰ ਸਿੱਖਿਆ ਵਿਭਾਗ ਦੇ ਹਾਲ ਹੀ ਦੇ ਸਰਕੂਲਰਾਂ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਪਟਨਾ ਜ਼ਿਲਾ ਪ੍ਰਸ਼ਾਸਨ ਨੇ ਸਰਕਾਰੀ ਸਕੂਲਾਂ ਵਿਚ ਗੈਰ-ਹਾਜ਼ਰ ਪਾਏ ਗਏ 87 ਅਧਿਆਪਕਾਂ ਦੀ ਇਕ ਦਿਨ ਦੀ ਤਨਖਾਹ ਕੱਟਣ ਦਾ ਹੁਕਮ ਦਿੱਤਾ ਹੈ। ਇਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ।
ਬਿਹਾਰ ਦੇ ਸਿੱਖਿਆ ਵਿਭਾਗ ਦੇ ਐਡੀਸ਼ਨਲ ਮੁੱਖ ਸਕੱਤਰ ਕੇ. ਪਾਠਕ ਵਲੋਂ 23 ਜੂਨ ਨੂੰ ਲਿਖੀ ਗਈ ਇਕ ਚਿੱਠੀ ਮੁਤਾਬਕ 1 ਜੁਲਾਈ ਤੋਂ ਸਾਰੇ ਜ਼ਿਲਾ ਅਧਿਕਾਰੀਆਂ ਵਲੋਂ ਆਪਣੇ ਸੰਬੰਧਤ ਖੇਤਰਾਂ ਵਿਚ ਸਰਕਾਰੀ ਸਕੂਲਾਂ ਦਾ ਹਫਤੇ ਵਿਚ ਘੱਟੋ-ਘੱਟ 2 ਵਾਰ ਲਗਾਤਾਰ ਨਿਰੀਖਣ ਅਤੇ ਨਿਗਰਾਨੀ ਕੀਤੀ ਜਾਵੇਗੀ।
ਇਸ ਦੌਰਾਨ ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐੱਸ. ਸੀ. ਈ. ਆਰ. ਟੀ.) ਨੇ ਵੀ 5 ਜੁਲਾਈ ਨੂੰ ਅਧਿਕਾਰੀਆਂ ਵਲੋਂ ਬੁਲਾਈਆਂ ਗਈਆਂ ਆਨਲਾਈਨ ਬੈਠਕਾਂ ਵਿਚ ਗੈਰ-ਹਾਜ਼ਰ ਰਹਿਣ ਕਾਰਨ ਪੂਰਣੀਆ ਅਤੇ ਦਰਭੰਗਾ ਜ਼ਿਲੇ ਵਿਚ ਤਾਇਨਾਤ ਲੈਕਚਰਾਰਾਂ ਦੇ ਇਕ ਦਿਨ ਦੀ ਤਨਖਾਹ ਵਿਚ ਕਟੌਤੀ ਕਰਨ ਦਾ ਹੁਕਮ ਦਿੱਤਾ ਹੈ।
ਚਲਦੀ ਟਰੇਨ 'ਚ ਲੱਗੀ ਅੱਗ, ਤਿੰਨ ਬੋਗੀਆਂ ਸੜ ਕੇ ਸੁਆਹ, ਯਾਤਰੀਆਂ 'ਚ ਮਚੀ ਹਫੜਾ-ਦਫੜੀ (ਤਸਵੀਰਾਂ)
NEXT STORY