ਗੁਹਾਟੀ (ਯੂ.ਐੱਨ.ਆਈ.)- ਆਸਾਮ 'ਚ ਕਾਰਬੀ ਆਂਗਲੋਂਗ ਜ਼ਿਲੇ ਦੇ ਦਿਫੂ ਵਿਖੇ ਇਕ ਸਰਕਾਰੀ ਪ੍ਰੋਗਰਾਮ ਦੌਰਾਨ ਪੈਕਟਾਂ ਵਿਚ ਪਰੋਸੇ ਗਏ ਕਥਿਤ ਜ਼ਹਿਰੀਲੇ ਭੋਜਨ ਨੂੰ ਖਾਣ ਪਿੱਛੋਂ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 175 ਹੋਰ ਬੀਮਾਰ ਹੋ ਗਏ। ਇਸ ਪ੍ਰੋਗਰਾਮ ਵਿਚ ਮੁੱਖ ਮੰਤਰੀ ਸਰਵਾਨੰਦ ਸੋਨੋਵਾਲ ਵੀ ਸ਼ਾਮਲ ਹੋਏ ਸਨ।
ਮਿਲੀਆਂ ਖਬਰਾਂ ਮੁਤਾਬਕ ਇਹ ਆਯੋਜਨ ਮੰਗਲਵਾਰ ਨੂੰ ਹੋਇਆ ਸੀ। ਇਥੇ ਸੋਨੋਵਾਲ ਨੇ ਮੈਡੀਕਲ ਕਾਲਜ ਵਿਚ ਐੱਮ. ਬੀ. ਬੀ. ਐੱਸ. ਦੇ ਸਿਲੇਬਸ ਦੇ ਵਿੱਦਿਅਕ ਸੈਸ਼ਨ ਦਾ ਉਦਘਾਟਨ ਕੀਤਾ ਸੀ। ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਪੈਕਟਾਂ ਵਿਚ ਭੋਜਨ ਪਰੋਸਿਆ ਗਿਆ ਸੀ। ਫੂਡ ਪੁਆਇਜ਼ਨਿੰਗ ਦੀ ਸ਼ਿਕਾਇਤ ਪਿੱਛੋਂ 175 ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਨ੍ਹਾਂ ਵਿਚੋਂ 30 ਨੂੰ ਬਾਅਦ ਵਿਚ ਛੁੱਟੀ ਦੇ ਦਿੱਤੀ ਗਈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਦਿੱਲੀ ਦੇ ਟਿਕਰੀ ਬਾਰਡਰ 'ਤੇ ਪੱਥਰਬਾਜਾਂ ਤੋਂ ਬਚਣ ਲਈ ਪੁਲਸ ਨੇ ਲਾਇਆ ਜਾਲ
NEXT STORY