ਗਵਾਲੀਅਰ- ਮੱਧ ਪ੍ਰਦੇਸ਼ ਦੇ ਗਵਾਲੀਅਰ ਹਵਾਈ ਅੱਡੇ ’ਤੇ 4 ਯਾਤਰੀਆਂ ਕੋਲੋਂ ਇਕ ਕਿਲੋਗ੍ਰਾਮ ਸੋਨਾ ਬਰਾਮਦ ਹੋਣ ਮਗਰੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਸੋਨਾ ਉਨ੍ਹਾਂ ਨੇ ਆਪਣੇ-ਆਪਣੇ ਢਿੱਡ ਨਾਲ ਬੰਨ੍ਹਿਆ ਹੋਇਆ ਸੀ। ਇਕ ਅਧਿਕਾਰੀ ਨੇ ਐਤਵਾਰ ਨੂੰ ਕਿਹਾ ਕਿ ਤਸਕਰੀ ਕੀਤੇ ਗਏ ਇਸ ਸੋਨੇ ਦੀ ਕੀਮਤ ਕਰੀਬ 60 ਲੱਖ ਰੁਪਏ ਹੈ।
ਇਹ ਵੀ ਪੜ੍ਹੋ- 24 ਮਿੰਟ ਤੱਕ ਲਿਫਟ ’ਚ ਫਸੀਆਂ ਰਹੀਆਂ 3 ਮਾਸੂਮ ਬੱਚੀਆਂ, ਡਰ ਕਾਰਨ ਅਟਕੇ ਰਹੇ ਸਾਹ
ਓਧਰ ਵਧੀਕ ਪੁਲਸ ਸੁਪਰਡੈਂਟ ਮ੍ਰਿਗਾਖੀ ਡੇਕਾ ਨੇ ਦੱਸਿਆ ਕਿ ਸ਼ਨੀਵਾਰ ਨੂੰ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਤੋਂ ਸੂਚਨਾ ਮਿਲੀ ਸੀ ਕਿ ਮੁੰਬਈ ਤੋਂ ਗਵਾਲੀਅਰ ਆ ਰਹੀ ਇੰਡੀਗੋ ਦੀ ਫਲਾਈਟ ’ਚ ਸਵਾਰ ਕੁਝ ਯਾਤਰੀ ਸੋਨੇ ਦੀ ਤਸਕਰੀ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸੂਚਨਾ ਦੇ ਆਧਾਰ ’ਤੇ ਗਵਾਲੀਅਰ ਹਵਾਈ ਅੱਡੇ ’ਤੇ ਤਾਇਨਾਤ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (CISF) ਅਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨਾਲ ਤਾਲਮੇਲ ਕਰ ਕੇ ਮਹਾਰਾਜਪੁਰਾ ਥਾਣੇ ਦੇ ਅਧਿਕਾਰੀ ਤੁਰੰਤ ਉੱਥੇ ਪਹੁੰਚ ਗਏ।
ਇਹ ਵੀ ਪੜ੍ਹੋ- ਦੋ ਟਰਾਂਸਜੈਂਡਰਾਂ ਨੇ ਰਚਿਆ ਇਤਿਹਾਸ, ਵਿਤਕਰਾ ਕਰਨ ਵਾਲਿਆਂ ਨੂੰ ਮਿਹਨਤ ਨਾਲ ਦਿੱਤਾ ਕਰਾਰਾ ਜਵਾਬ
ਪੁਲਸ ਅਧਿਕਾਰੀ ਡੇਕਾ ਨੇ ਦੱਸਿਆ ਕਿ ਮੁੰਬਈ ਤੋਂ ਆਉਣ ਵਾਲੀ ਫਲਾਈਟ ਦੇ ਯਾਤਰੀਆਂ ਦੀ ਤਲਾਸ਼ੀ ਲਈ ਗਈ। ਇਨ੍ਹਾਂ ’ਚੋਂ 4 ਯਾਤਰੀਆਂ ਕੋਲੋਂ ਕਰੀਬ 1 ਕਿਲੋਗ੍ਰਾਮ ਸੋਨਾ ਬਰਾਮਦ ਹੋਇਆ। ਇਹ ਸੋਨਾ ‘ਲੀਡ ਪੇਂਸਿਲ ਅਤੇ ਪੈਕਿੰਗ’ ਦੇ ਰੂਪ ਵਿਚ ਸੀ ਅਤੇ ਇਸ ਨੂੰ ਯਾਤਰੀਆਂ ਨੇ ਢਿੱਡ ਨਾਲ ਬੰਨ੍ਹਿਆ ਹੋਇਆ ਸੀ। ਯਾਤਰੀਆਂ ਵਲੋਂ ਕੀਤੀ ਗਈ ਅਜਿਹੀ ਤਸਕਰੀ ਨੂੰ ਵੇਖ ਕੇ ਪੁਲਸ ਵੀ ਹੈਰਾਨ ਰਹਿ ਗਈ। ਯਾਤਰੀਆਂ ਕੋਲ ਕੁਝ ਮਾਤਰਾ ਵਿਚ ਸੰਯੁਕਤ ਅਰਬ ਅਮੀਰਾਤ (UAE) ਦੀ ਕਰੰਸੀ ਵੀ ਬਰਾਮਦ ਹੋਈ ਹੈ। ਇਸ ਤੋਂ ਬਾਅਦ ਕਸਟਮ ਵਿਭਾਗ ਕਾਨੂੰਨ ਤਹਿਤ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ, CISF ਅਤੇ ਕਸਮਟ ਵਿਭਾਗ ਦੇ ਅਧਿਕਾਰੀ ਯਾਤਰੀਆਂ ਤੋਂ ਪੁੱਛ-ਗਿੱਛ ਕਰ ਰਹੇ ਹਨ। ਇਹ ਚਾਰੋਂ ਯਾਤਰੀ ਉੱਤਰ ਪ੍ਰਦੇਸ਼ ਦੇ ਟਾਂਡਾ ਰਾਮਪੁਰ ਦੇ ਵਸਨੀਕ ਹਨ।
ਇਹ ਵੀ ਪੜ੍ਹੋ- MCD ਚੋਣਾਂ: CM ਕੇਜਰੀਵਾਲ ਦੀ ਅਪੀਲ- ਜੋ ਦਿੱਲੀ ਨੂੰ ਚਮਕਾਉਣਗੇ, ਉਨ੍ਹਾਂ ਨੂੰ ਵੋਟ ਪਾਓ
ਮਜ਼ਦੂਰਾਂ ਦਾ ਹੱਕ ਮਾਰ ਕੇ ਮਾਲਾਮਾਲ ਹੋ ਰਹੇ ਕੇਜਰੀਵਾਲ: ਅਨੁਰਾਗ ਠਾਕੁਰ
NEXT STORY