ਕੋਲਕਾਤਾ (ਵਾਰਤਾ) : ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ 'ਚ ਐਤਵਾਰ ਦੇਰ ਰਾਤ ਇੱਕ ਹਾਈ ਸਕੂਲ ਦੇ ਬਾਹਰ ਹੋਏ ਰਹੱਸਮਈ ਧਮਾਕੇ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਸੂਤਰਾਂ ਅਨੁਸਾਰ, ਇਹ ਘਟਨਾ ਬੀਤੀ ਰਾਤ ਮੱਧਮਗ੍ਰਾਮ ਰੇਲਵੇ ਸਟੇਸ਼ਨ ਨੇੜੇ ਹਾਈ ਸਕੂਲ ਦੇ ਮੁੱਖ ਗੇਟ ਦੇ ਸਾਹਮਣੇ ਵਾਪਰੀ ਜਿਸ 'ਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸਚਿਦਾਨੰਦ ਮਿਸ਼ਰਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ, ਮਿਸ਼ਰਾ ਕਥਿਤ ਤੌਰ 'ਤੇ ਇੱਕ ਬੈਗ ਲੈ ਕੇ ਜਾ ਰਿਹਾ ਸੀ ਜਦੋਂ ਅਚਾਨਕ ਬੈਗ ਫਟ ਗਿਆ। ਸ਼ੱਕ ਹੈ ਕਿ ਬੈਗ 'ਚ ਵਿਸਫੋਟਕ ਰੱਖੇ ਗਏ ਸਨ। ਧਮਾਕੇ 'ਚ ਗੰਭੀਰ ਜ਼ਖਮੀ ਮਿਸ਼ਰਾ ਨੂੰ ਬਾਰਾਸਾਤ ਮੈਡੀਕਲ ਕਾਲਜ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਅਤੇ ਬਾਅਦ ਵਿੱਚ ਜਦੋਂ ਉਸਦੀ ਹਾਲਤ ਵਿਗੜ ਗਈ, ਤਾਂ ਉਸਨੂੰ ਕੋਲਕਾਤਾ ਦੇ ਇੱਕ ਹਸਪਤਾਲ 'ਚ ਲਿਜਾਇਆ ਗਿਆ ਜਿੱਥੇ ਅੱਜ ਸਵੇਰੇ ਮਿਸ਼ਰਾ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ, ਪੁਲਸ ਨੇ ਇਲਾਕੇ ਨੂੰ ਘੇਰ ਲਿਆ ਅਤੇ ਬੰਬ ਸਕੁਆਡ ਨੂੰ ਬੁਲਾਇਆ ਗਿਆ। ਉੱਥੋਂ ਜਾਂਚਕਰਤਾਵਾਂ ਨੇ ਇੱਕ ਬੈਗ ਬਰਾਮਦ ਕੀਤਾ ਜਿਸ ਵਿੱਚ ਇੱਕ ਮੋਬਾਈਲ ਚਾਰਜਰ, ਇਲੈਕਟ੍ਰਾਨਿਕ ਉਪਕਰਣ ਅਤੇ ਕੱਪੜੇ ਸਨ।
ਸੂਚਨਾ ਮਿਲਣ ਤੋਂ ਬਾਅਦ, ਬਾਰਾਸਾਤ ਸ਼ਹਿਰ ਦੇ ਵਧੀਕ ਪੁਲਸ ਸੁਪਰਡੈਂਟ ਆਤਿਸ਼ ਬਿਸ਼ਵਾਸ ਤੇ ਐੱਸਡੀਪੀਓ ਅਜਿੰਕਿਆ ਅਨੰਤ ਸਮੇਤ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਅਧਿਕਾਰੀਆਂ ਨੇ ਧਮਾਕੇ ਦੀ ਪ੍ਰਕਿਰਤੀ ਬਾਰੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਹੈ। ਮੀਡੀਆ ਕਰਮਚਾਰੀਆਂ ਨੂੰ ਵੀ ਘਟਨਾ ਸਥਾਨ ਦੀ ਵੀਡੀਓ ਬਣਾਉਣ ਤੋਂ ਰੋਕਿਆ ਗਿਆ ਹੈ। ਧਮਾਕੇ ਦੀ ਤੀਬਰਤਾ ਨੂੰ ਧਿਆਨ 'ਚ ਰੱਖਦੇ ਹੋਏ, ਰਾਸ਼ਟਰੀ ਜਾਂਚ ਏਜੰਸੀ ਦੇ ਮੌਕੇ 'ਤੇ ਜਾਣ ਦੀ ਉਮੀਦ ਹੈ। ਪੁਲਸ ਇਸ ਮਾਮਲੇ ਦੀ ਜਾਂਚ ਇਸ ਕੋਣ ਤੋਂ ਵੀ ਕਰ ਰਹੀ ਹੈ ਕਿ ਕੀ ਧਮਾਕਾ ਦੁਰਘਟਨਾਪੂਰਨ ਸੀ ਜਾਂ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
100 Million ਤੋਂ ਪਾਰ ਹੋਈ Delhi Airport ਦੀ ਸਮਰੱਥਾ
NEXT STORY