ਬਗਹਾ— ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲੇ ਦੇ ਬਗਹਾ ਦੇ ਠਕਰਾਹਾਂ ਥਾਣਾ ਖੇਤਰ 'ਚ ਬੁੱੱਧਵਾਰ ਸਵੇਰੇ ਘਰ ਤੋਂ ਕਾਲਜ ਜਾ ਰਹੀ ਲੜਕੀ ਨੂੰ ਉਸ ਦੇ ਪਿੰਡ ਦੇ ਅਨੁਜ ਤਿਵਾਰੀ ਨੇ ਰਸਤੇ 'ਚ ਰੋਕ ਲਿਆ। ਅਨੁਜ ਉਸ ਨੂੰ ਇਕ ਤਰਫਾ ਪਿਆਰ ਕਰਦਾ ਸੀ ਜਦਕਿ ਲੜਕੀ ਨੂੰ ਇਹ ਮਨਜ਼ੂਰ ਨਹੀਂ ਸੀ। ਅਨੁਜ ਨੇ ਲੜਕੀ ਨੂੰ ਰਸਤੇ 'ਚ ਰੋਕ ਕੇ ਪ੍ਰਪੋਜ਼ ਕੀਤਾ ਪਰ ਉਸ ਨੇ ਪ੍ਰਪੋਜ਼ ਠੁਕਰਾ ਦਿੱਤਾ।
ਇਸ ਗੱਲ ਤੋਂ ਨਾਰਾਜ਼ ਅਨੁਜ ਨੇ ਬੰਦੂਕ ਕੱਢ ਲਈ ਅਤੇ ਲੜਕੀ ਨੂੰ ਡਰਾਉਣ ਲੱਗਾ। ਅਨੁਜ ਕਹਿਣ ਲੱਗਾ ਕਿ ਮੇਰੇ ਨਾਲ ਪਿਆਰ ਕਰੋ ਨਹੀਂ ਤਾਂ ਜਾਨ ਲੈ ਲਵਾਗਾਂ। ਇਸ ਦੇ ਨਾਲ ਹੀ ਉਹ ਲੜਕੀ ਨੂੰ ਆਪਣੀ ਬਾਈਕ 'ਤੇ ਬਿਠਾਉਣ ਲੱਗਾ। ਲੜਕੀ ਨੇ ਹਿੰਮਤ ਦਿਖਾਉਂਦੇ ਹੋਏ ਸ਼ੌਰ ਮਚਾਉਣਾ ਸ਼ੁਰੂ ਕਰ ਦਿੱਤਾ, ਉਸ ਦੀ ਆਵਾਜ਼ ਸੁਣ ਕੇ ਪਿੰਡ ਦੇ ਲੋਕ ਇੱਕਠੇ ਹੋ ਗਏ। ਲੋਕਾਂ ਨੂੰ ਆਪਣੇ ਵੱਲ ਆਉਂਦਾ ਦੇਖ ਅਨੁਜ ਮੌਕੇ 'ਤੇ ਬਾਈਕ ਛੱਡ ਕੇ ਫਰਾਰ ਹੋ ਗਿਆ। ਘਟਨਾ ਦੇ ਬਾਅਦ ਲੜਕੀ ਥਾਣੇ ਗਈ ਅਤੇ ਅਨੁਜ ਖਿਲਾਫ ਪੁਲਸ ਨੂੰ ਸ਼ਿਕਾਇਤ ਦਿੱਤੀ। ਥਾਣਾ ਅਧਿਕਾਰੀ ਰਾਜਕੁਮਾਰ ਗੌਤਮ ਨੇ ਦੱਸਿਆ ਕਿ ਮਾਮਲਾ ਇਕ ਤਰਫਾ ਪਿਆਰ ਦਾ ਹੈ। ਦੋਸ਼ੀ ਵਿਅਕਤੀ ਦੀ ਤਲਾਸ਼ ਜਾਰੀ ਹੈ।
ਕੋਟਖਾਈ ਰੇਪ ਅਤੇ ਕਤਲ ਕੇਸ ਦਾ ਮੁੱਦਾ ਲੋਕਸਭਾ 'ਚ ਚੁੱਕਿਆ
NEXT STORY