ਕਾਂਗੜਾ— ਇਕ ਔਰਤ ਦੀ ਜ਼ਹਿਰੀਲਾ ਪਦਾਰਥ ਖਾਣ ਨਾਲ ਮੌਤ ਹੋ ਗਈ ਹੈ। ਥਾਣਾ ਮੁਖੀ ਸੁਜਾਨਪੁਰ ਜ਼ਿਲਾ ਹਮੀਰਪੁਰ ਸੁਰੇਂਦਰ ਧੀਮਾਨ ਨੇ ਦੱਸਿਆ ਕਿ 27 ਸਾਲਾ ਔਰਤ ਨਿਵਾਸੀ ਭਰੇੜਾ ਦਾ ਵਿਆਹ 2010 'ਚ ਹੋਇਆ ਸੀ, ਪਰ ਸਾਲ 2012 ਤੋਂਉਹ ਆਪਣੇ ਪੇਕੇ ਵਿਚ ਰਹਿ ਰਹੀ ਸੀ। ਘਰਦਿਆਂ ਨੇ ਦੱਸਿਆ ਕਿ ਉਹ ਥਾਇਰਾਇਡ ਦੀ ਬੀਮਾਰੀ ਤੋਂ ਪਰੇਸ਼ਾਨ ਸੀ, ਇਸ ਬੀਮਾਰੀ ਦੀ ਉਹ ਦਵਾਈ ਖਾ ਰਹੀ ਸੀ। ਉਸ ਨੇ ਦਵਾਈ ਸਮਝ ਕੇ ਗਲਤੀ ਨਾਲ ਕੋਈ ਜ਼ਹਿਰੀਲੀ ਚੀਜ਼ ਖਾ ਲਈ, ਇਸ ਤੋਂ ਬਾਅਦ ਉਸ ਦੀ ਸਿਹਤ ਖਰਾਬ ਹੋ ਗਈ। ਉਸ ਨੂੰ ਸੁਜਾਨਪੁਰ ਹਸਪਤਾਲ 'ਚ ਲਜਾਇਆ ਗਿਆ, ਜਿੱਥੇ ਸ਼ਾਮ ਨੂੰ ਉਸ ਨੂੰ ਡਾ. ਰਾਜੇਂਦਰ ਪ੍ਰਸਾਦ ਮੈਡੀਕਲ ਕਾਲਜ ਟਾਂਡਾ ਰੈਫਰ ਕਰ ਦਿੱਤਾ ਗਿਆ ਪਰ ਇੱਥੇ ਇਲਾਜ ਦੌਰਾਨ ਰਾਤ ਨੂੰ ਉਸ ਦੀ ਮੌਤ ਹੋ ਗਈ ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਘਰਦਿਆਂ ਹਵਾਲੇ ਕਰ ਦਿੱਤੀ ਅਤੇ ਧਾਰਾ 174 ਦੇ ਤਹਿਤ ਮਾਮਲਾ ਦਰਜ ਕਰਕੇ ਛਾਣਬੀਨ ਸ਼ੁਰੂ ਕਰ ਦਿੱਤੀ ਹੈ।
ਕਿਸ਼ੋਰੀ ਨੂੰ ਜੰਗਲ 'ਚ ਬੰਧਕ ਬਣਾ ਕੇ ਕੀਤਾ ਸਮੂਹਿਕ ਬਲਾਤਕਾਰ
NEXT STORY