Fact Check By aajtak
ਕੀ ਕਾਂਗਰਸ ਨੇਤਾ ਰਾਹੁਲ ਗਾਂਧੀ ਆਪਣੀ ਰੈਲੀਆਂ 'ਚ ਚੀਨ ਦਾ ਸੰਵਿਧਾਨ ਲੈ ਕੇ ਘੁੰਮ ਰਹੇ ਹਨ? 2024 ਲੋਕ ਸਭਾ ਚੋਣਾਂ ਦੇ 5ਵੇਂ ਪੜਾਅ ਦੀ ਵੋਟਿੰਗ ਤੋਂ ਠੀਕ ਪਹਿਲੇ, ਰਾਹੁਲ ਗਾਂਧੀ ਬਾਰੇ ਇਹ ਦਾਅਵਾ ਸੋਸ਼ਲ ਮੀਡੀਆ 'ਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਆਪਣੀ ਰੈਲੀਆਂ 'ਚ ਚੀਨ ਦਾ ਸੰਵਿਧਾਨ ਲੈ ਕੇ ਘੁੰਮਦੇ ਹਨ। ਇਸ ਦਾਅਵੇ ਨਾਲ ਇਕ ਤਸਵੀਰ ਹੈ, ਜਿਸ 'ਚ ਰਾਹੁਲ ਦੇ ਹੱਥ 'ਚ ਇਕ ਲਾਲ ਕਿਤਾਬ ਦਿੱਸਦੀ ਹੈ। ਇਸੇ ਲਾਲ ਕਿਤਾਬ ਨੂੰ ਚੀਨ ਦਾ ਸੰਵਿਧਾਨ ਦੱਸਿਆ ਜਾ ਰਿਹਾ ਹੈ।
ਇਕ ਫੇਸਬੁੱਕ ਯੂਜ਼ਰ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ,''ਕੀ ਰਾਹੁਲ ਗਾਂਧੀ ਚੀਨ ਦਾ ਸੰਵਿਧਾਨ ਲੈ ਕੇ ਤੁਰਦੇ ਹਨ? ਭਾਰਤ ਦੇ ਸੰਵਿਧਾਨ ਦਾ ਕਵਰ ਨੀਲਾ ਹੈ। ਚੀਨ ਦੇ ਸੰਵਿਧਾਨ ਦਾ ਕਵਰ ਲਾਲ ਹੈ। ਰਾਹੁਲ ਗਾਂਧੀ ਦੇ ਹੱਥ 'ਚ ਲਾਲ ਕਵਰ ਵਾਲਾ ਸੰਵਿਧਾਨ ਹੈ।'' ਇਸ ਦਾ ਪੋਸਟ ਦਾ ਆਕਰਾਈਵਡ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ। ਦੱਸਣਯੋਗ ਹੈ ਕਿ ਇਹ ਦਾਅਵਾ ਆਸਾਮ ਦੇ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਹਿਮੰਤ ਬਿਸਪਾ ਸਰਮਾ ਨੇ ਵੀ ਕੀਤਾ ਸੀ। 17 ਮਈ ਨੂੰ ਕੀਤੇ ਗਏ ਇਕ ਟਵੀਟ 'ਚ ਉਨ੍ਹਾਂ ਨੇ ਰਾਹੁਲ ਦੇ ਹੱਥ 'ਚ ਲਾਲ ਕਿਤਾਬ ਵਾਲੀ ਤਸਵੀਰ ਸ਼ੇਅਰ ਕੀਤੀ ਸੀ ਅਤੇ ਲਿਖਿਆ ਸੀ ਕਿ 'ਕੀ ਰਾਹੁਲ ਗਾਂਧੀ ਚੀਨ ਦਾ ਸੰਵਿਧਾਨ ਲੈ ਕੇ ਤੁਰਦੇ ਹਨ?' ਇਸ ਪੋਸਟ ਦਾ ਆਕਰਾਈਵਡ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ। 'ਆਜਤੱਕ' ਦੇ ਫੈਕਟ ਚੈੱਕ ਨੇ ਪਾਇਆ ਕਿ ਰਾਹੁਲ ਗਾਂਧੀ ਆਪਣੀਆਂ ਰੈਲੀਆਂ 'ਚ ਚੀਨ ਨਹੀਂ ਸਗੋਂ ਭਾਰਤ ਦਾ ਸੰਵਿਧਾਨ ਹੀ ਦਿਖਾਉਂਦੇ ਹਨ। ਲਾਲ ਕਵਰ ਵਾਲਾ ਇਹ ਸੰਵਿਧਾਨ ਇਕ ਪਾਕੇਟ ਐਡੀਸ਼ਨ ਹੈ, ਜਿਸ ਨੂੰ 'ਈਸਟਰਨ ਬੁੱਕ ਕੰਪਨੀ' (ਈਬੀਸੀ) ਨੇ ਪ੍ਰਕਾਸ਼ਿਤ ਕੀਤਾ ਹੈ।
ਕਿਵੇਂ ਪਤਾ ਲਗਾਈ ਸੱਚਾਈ?
ਰਾਹੁਲ ਗਾਂਧੀ ਦੀ ਵਾਇਰਲ ਤਸਵੀਰ ਨੂੰ ਰਿਵਰਸ ਸਰਚ ਰਾਹੀਂ ਲੱਭਣ 'ਤੇ ਸਾਨੂੰ 'ਬਿਜ਼ਨੈੱਸ ਸਟੈਂਡਰਡ' ਦੀ ਇਕ ਰਿਪੋਰਟ ਮਿਲੀ, ਜਿਸ 'ਚ ਇਸੇ ਤਸਵੀਰ ਨੂੰ ਇਸਤੇਮਾਲ ਕੀਤਾ ਗਿਆ ਸੀ। ਇਸ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਇਹ ਤਸਵੀਰ 5 ਮਈ ਨੂੰ ਤੇਲੰਗਾਨਾ ਦੇ ਗਡਵਾਲ 'ਚ ਹੋਈ ਇਕ ਸਭਾ ਦੀ ਹੈ। ਇਸ ਜਾਣਕਾਰੀ ਦੇ ਆਧਾਰ 'ਤੇ ਲੱਭਣ 'ਤੇ ਸਾਨੂੰ ਰਾਹੁਲ ਗਾਂਧੀ ਦੀ ਗਡਵਾਲ ਆਮ ਸਭਾ ਦਾ ਵੀਡੀਓ 'ਟੀਵੀ9 ਤੇਲੁਗੂ' ਦੇ ਅਧਿਕਾਰਤ ਯੂ-ਟਿਊਬ ਚੈਨਲ 'ਤੇ ਮਿਲਿਆ। ਇਸ ਵੀਡੀਓ 'ਚ 1:02:09 ਦੇ ਮਾਰਕ 'ਤੇ ਰਾਹੁਲ ਗਾਂਧੀ ਨੂੰ ਇਕ ਲਾਲ ਕਿਤਾਬ ਹੱਥ 'ਚ ਲਏ ਦੇਖਿਆ ਜਾ ਸਕਦਾ ਹੈ। ਅਸੀਂ ਗੌਰ ਨਾਲ ਦੇਖਇਆ ਤਾਂ ਇਸ ਕਿਤਾਬਰ 'ਤੇ ਅੰਗਰੇਜ਼ੀ 'ਚ 'ਭਾਰਤ ਦਾ ਸੰਵਿਧਾਨ' ਲਿਖਿਆ ਹੋਇਆ ਸੀ। ਹੇਠਾਂ ਦਿੱਤੀ ਗਈ ਤਸਵੀਰ 'ਚ ਤੁਸੀਂ ਰਾਹੁਲ ਦੇ ਹੱਥ 'ਚ ਭਾਰਤ ਦਾ ਸੰਵਿਧਾਨ ਦੇਖ ਸਕਦੇ ਹੋ।
ਸੰਵਿਧਾਨ ਦਿਖਾਉਂਦੇ ਹੋਏ ਰਾਹੁਲ ਗਾਂਧੀ ਕਹਿੰਦੇ ਹਨ ਕਿ ਜਨਤਾ ਨੂੰ ਜੋ ਵੀ ਅਧਿਕਾਰ ਮਿਲੇ ਹਨ ਉਹ ਇਸੇ ਸੰਵਿਧਾਨ ਰਾਹੀਂ ਮਿਲੇ ਹਨ। ਇਸ ਦੇ ਨਾਲ ਹੀ ਰਾਹੁਲ ਕਹਿੰਦੇ ਹਨ ਕਿ ਭਾਜਪਾ ਸੰਵਿਧਾਨ ਖ਼ਤਮ ਕਰਨਾ ਚਾਹੁੰਦੀ ਹੈ। ਇਹ ਗੱਲ ਤਾਂ ਇੱਥੇ ਸਾਫ਼ ਹੋ ਗਈ ਕਿ ਰਾਹੁਲ ਗਾਂਧੀ ਭਾਸ਼ਣਾਂ 'ਚ ਜੋ ਲਾਲ ਕਿਤਾਬ ਦਿਖਾਉਂਦੇ ਹਨ, ਉਹ ਸੰਵਿਧਾਨ ਚੀਨ ਦਾ ਨਹੀਂ ਸਗੋਂ ਭਾਰਤ ਦਾ ਹੀ ਹੈ। ਅਸੀਂ ਦੇਖਿਆ ਕਿ ਰਾਹੁਲ ਨੇ ਇਕ ਤੋਂ ਜ਼ਿਆਦਾ ਭਾਸ਼ਣਾਂ 'ਚ ਇਸੇ ਲਾਲ ਕਵਰ ਵਾਲੇ ਸੰਵਿਧਾਨ ਨੂੰ ਦਿਖਾਇਆ ਹੈ। 6 ਮਈ ਨੂੰ ਮੱਧ ਪ੍ਰਦੇਸ਼ ਦੇ ਅਲੀਰਾਜਪੁਰ 'ਚ ਵੀ ਰਾਹੁਲ ਨੇ ਇਸੇ ਸੰਵਿਧਾਨ ਨੂੰ ਦਿਖਾਇਆ ਸੀ। ਹਾਲ ਹੀ 'ਚ, 18 ਮਈ ਨੂੰ ਦਿੱਲੀ ਦੀ ਚਾਂਦਨੀ ਚੌਕ ਲੋਕ ਸਭਾ ਖੇਤਰ ਦੇ ਅਸ਼ੋਕ ਵਿਹਾਰ 'ਚ ਇਕ ਸਭਾ ਨੂੰ ਸੰਬੋਧਨ ਕਰਦੇ ਹੋਏ ਵੀ ਰਾਹੁਲ ਨੇ ਇਸੇ ਸੰਵਿਧਾਨ ਨੂੰ ਦਿਖਾਇਆ ਸੀ।
ਕੀ ਹੈ ਲਾਲ ਕਵਰ ਵਾਲਾ ਸੰਵਿਧਾਨ?
ਕੀਵਰਡ ਸਰਚ ਦੀ ਮਦਦ ਨਾਲ ਲੱਭਣ 'ਤੇ ਅਸੀਂ ਦੇਖਿਆ ਕਿ ਲਾਲ ਕਵਰ ਵਾਲਾ ਸੰਵਿਧਾਨ ਭਾਰਤੀ ਸੰਵਿਧਾਨ ਦਾ 'ਕਾਟ ਪਾਕੇਟ ਐਡੀਸ਼ਨ' ਹੈ, ਜਿਸ ਨੂੰ 'ਈਸਟਰਨ ਬੁੱਕ ਕੰਪਨੀ' ਯਾਨੀ ਈਬੀਸੀ ਪ੍ਰਕਾਸ਼ਨ ਨੇ ਛਾਪਿਆ ਹੈ। ਸਾਨੂੰ ਇਹ ਸੰਵਿਧਾਨ 'ਈਬੀਸੀ' ਵੈੱਬਸਟੋਰ ਦੀ ਵੈੱਬਸਾਈਟ 'ਤੇ ਵੀ ਮਿਲਿਆ, ਜਿਸ ਨੂੰ ਆਨਲਾਈਨ ਆਰਡਰ ਕਰ ਕੇ ਖਰੀਦਿਆ ਜਾ ਸਕਦਾ ਹੈ।
ਸਾਨੂੰ 26 ਜੁਲਾਈ 2017 ਨੂੰ 'ਦਿ ਸਟੇਟਸਮੈਨ' ਦੀ ਇਕ ਰਿਪੋਰਟ ਮਿਲੀ, ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਇਸੇ ਲਾਲ ਕਵਰ ਵਾਲੇ ਸੰਵਿਧਾਨ ਨਾਲ ਤਸਵੀਰ ਸੀ। ਇਸ ਦੇ ਨਾਲ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਇਹੀ ਕੋਟ ਪਾਕੇਟ ਐਡੀਸ਼ਨ ਵਾਲਾ ਸੰਵਿਧਾਨ ਭੇਂਟ ਕੀਤਾ ਜਾ ਚੁੱਕਿਆ ਹੈ। ਸਾਡੀ ਪੜਤਾਲ ਤੋਂ ਸਾਫ਼ ਹੈ ਕਿ ਰਾਹੁਲ ਗਾਂਧੀ ਵਲੋਂ ਰੈਲੀ 'ਚ ਚੀਨ ਦਾ ਸੰਵਿਧਾਨ ਲੈਕੇ ਜਾਣ ਦਾ ਦਾਅਵਾ ਬੇਬੁਨਿਆਦ ਹੈ। ਅਸਲ 'ਚ ਉਨ੍ਹਾਂ ਦੇ ਹੱਥ 'ਚ ਭਾਰਤੀ ਸੰਵਿਧਾਨ ਦਾ ਕੋਟ ਪਾਕੇਟ ਐਡੀਸ਼ਨ ਹੈ, ਜਿਸ ਨੂੰ ਉਹ ਕਈ ਰੈਲੀਆਂ 'ਚ ਲੈ ਕੇ ਜਾਂਦੇ ਹਨ।
(Disclaimer: ਇਹ ਫੈਕਟ ਮੂਲ ਤੌਰ 'ਤੇ AajTak ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)
ਹਰਿਆਣਾ 'ਚ ਰੈਲੀ ਦੌਰਾਨ ਕਾਂਗਰਸ ਪ੍ਰਧਾਨ ਖੜਗੇ ਬੋਲੇ- PM ਮੋਦੀ 'ਝੂਠਿਆਂ ਦੇ ਸਰਦਾਰ'
NEXT STORY