ਸ਼੍ਰੀਨਗਰ— ਫ਼ੌਜ ਨੇ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ਨਾਲ ਲੱਗਦੀ ਗਲਵਾਨ ਘਾਟੀ ’ਚ ਚੀਨੀ ਫ਼ੌਜੀਆਂ ਨਾਲ ਹਿੰਸਕ ਝੜਪ ’ਚ ਸ਼ਹੀਦ ਹੋਏ ਜਵਾਨਾਂ ਨੂੰ ਮੰਗਲਵਾਰ ਯਾਨੀ ਕਿ ਅੱਜ ਸ਼ਰਧਾਂਜਲੀ ਦਿੱਤੀ। ਭਾਰਤ ਅਤੇ ਚੀਨ ਦੀ ਫ਼ੌਜ ਵਿਚਾਲੇ ਹੋਈ ਇਸ ਹਿੰਸਕ ਝੜਪ ਨੂੰ ਅੱਜ ਇਕ ਸਾਲ ਪੂਰਾ ਹੋ ਗਿਆ ਹੈ। ਲੱਦਾਖ ਦੇ ਐੱਲ. ਏ. ਸੀ. ਨਾਲ ਲੱਗਦੀ ਗਲਵਾਨ ਘਾਟੀ ’ਚ ਪਿਛਲੇ ਸਾਲ ਅੱਜ ਦੇ ਹੀ ਦਿਨ (15 ਜੂਨ) ਨੂੰ ਚੀਨੀ ਫ਼ੌਜੀਆਂ ਨਾਲ ਹਿੰਸਕ ਝੜਪ ਵਿਚ ਇਕ ਕਰਨਲ ਸਮੇਤ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ। ਭਾਰਤੀ ਫ਼ੌਜ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਸ਼ਹੀਦ ਹੋਏ ਬਹਾਦਰ ਜਵਾਨਾਂ ਦੀ ਵੀਰਤਾ ਰਾਸ਼ਟਰ ਦੀ ਯਾਦ ਵਿਚ ਹਮੇਸ਼ਾ ਬਣੀ ਰਹੇਗੀ।
ਓਧਰ ਰੱਖਿਆ ਮੰਤਰਾਲਾ ਦੇ ਬੁਲਾਰੇ ਲੈਫਟੀਨੈਂਟ ਕਰਨਲ ਐਮਰੋਨ ਮੁਸਾਵੀ ਨੇ ਕਿਹਾ ਕਿ ਫਾਇਰ ਐਂਡ ਫਿਊਰੀ ਕੋਰ ਨੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਚੀਨੀ ਫ਼ੌਜ ਦੇ ਹਮਲੇ ਵਿਚ 20 ਭਾਰਤੀ ਜਵਾਨਾਂ ਨੇ ਸਾਡੀ ਧਰਤੀ ਦੀ ਰੱਖਿਆ ਕਰਦੇ ਹੋਏ ਆਪਣਾ ਬਲੀਦਾਨ ਦੇ ਦਿੱਤਾ। ਦੇਸ਼ ਸਭ ਤੋਂ ਵੱਧ ਉੱਚਾਈ ਵਾਲੇ ਮੁਸ਼ਕਲ ਇਲਾਕਿਆਂ ਵਿਚ ਲੜਦੇ ਹੋਏ ਸਰਵਉੱਚ ਬਲੀਦਾਨ ਦੇਣ ਵਾਲੇ ਇਨ੍ਹਾਂ ਵੀਰ ਜਵਾਨਾਂ ਦਾ ਹਮੇਸ਼ਾ ਰਿਣੀ ਰਹੇਗਾ।
ਦੱਸ ਦੇਈਏ ਕਿ 15 ਜੂਨ ਨੂੰ ਚੀਨੀ ਫ਼ੌਜ ਨੂੰ ਖਦੇੜਦੇ ਹੋਏ ਭਾਰਤੀ ਫ਼ੌਜੀਆਂ ਨੇ ਆਪਣੇ ਸਾਹਸ ਦਾ ਪਰਿਚੈ ਦਿੱਤਾ। ਚੀਨੀ ਫ਼ੌਜੀਆਂ ਦੀ ਗਿਣਤੀ ਜ਼ਿਆਦਾ ਸੀ ਪਰ 20 ਜਵਾਨਾਂ ਨੇ ਉਨ੍ਹਾਂ ਨੂੰ ਮੂੰਹ ਤੋੜ ਜਵਾਬ ਦਿੰਦੇ ਹੋਏ ਆਪਣਾ ਬਲੀਦਾਨ ਦੇ ਦਿੱਤਾ। ਇਸ ਸਾਲ ਫਰਵਰੀ ਵਿਚ ਚੀਨ ਨੇ ਅਧਿਕਾਰਤ ਤੌਰ ’ਤੇ ਸਵੀਕਾਰ ਕੀਤਾ ਸੀ ਕਿ ਗਲਵਾਨ ਘਾਟੀ ਵਿਚ ਹੋਈ ਹਿੰਸਕ ਝੜਪ ਵਿਚ ਚੀਨੀ ਫ਼ੌਜੀ ਵੀ ਮਾਰੇ ਗਏ ਸਨ। ਚੀਨ ਨੇ ਕਿਹਾ ਸੀ ਕਿ ਭਾਰਤੀ ਫ਼ੌਜੀਆਂ ਨਾਲ ਹੋਈ ਉਸ ਹਿੰਸਕ ਝੜਪ ਵਿਚ 5 ਚੀਨੀ ਫ਼ੌਜੀ ਅਧਿਕਾਰੀ ਅਤੇ ਜਵਾਨ ਮਾਰੇ ਗਏ ਸਨ, ਜਦਕਿ ਰਿਪੋਟਰਾਂ ਦੀ ਮੰਨੀਏ ਤਾਂ ਮਾਰੇ ਗਏ ਚੀਨੀ ਫ਼ੌਜੀਆਂ ਦੀ ਗਿਣਤੀ ਇਸ ਤੋਂ ਕਿਤੇ ਵਧੇਰੇ ਸੀ।
ਕੇਂਦਰ ਨੂੰ 150 ਰੁਪਏ ਪ੍ਰਤੀ ਖੁਰਾਕ ਕੋਵੈਕਸੀਨ ਦੀ ਸਪਲਾਈ ਨੂੰ ਭਾਰਤ ਬਾਇਓਟੈੱਕ ਨੇ ਦੱਸਿਆ ਗੈਰ ਕਿਫ਼ਾਇਤੀ
NEXT STORY