ਹਮੀਰਪੁਰ (ਵਾਰਤਾ)- ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਮਹਿਲਾ ਉਮੀਦਵਾਰਾਂ ਨੂੰ 7 ਤੋਂ 11 ਨਵੰਬਰ ਤੱਕ ਅੰਬਾਲਾ 'ਚ ਭਰਤੀ ਰੈਲੀ 'ਚ ਅਗਨੀਵੀਰ ਦੇ ਰੂਪ 'ਚ ਭਰਤੀ ਕੀਤੀ ਜਾਵੇਗੀ। ਹਮੀਰਪੁਰ ਦੇ ਭਰਤੀ ਅਧਿਕਾਰੀ ਕਰਨਲ ਸੰਜੀਵ ਕੁਮਾਰ ਤਿਆਗੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਤਿਆਗੀ ਨੇ ਦੱਸਿਆ ਕਿ ਆਨਲਾਈਨ ਰਜਿਸਟਰੇਸ਼ਨ 9 ਅਗਸਤ ਤੋਂ ਸ਼ੁਰੂ ਹੋ ਗਈ ਹੈ ਅਤੇ ਇਹ 7 ਸਤੰਬਰ ਤੱਕ ਚਲੇਗੀ। 7 ਸਤੰਬਰ ਤੱਕ ਰਜਿਸਟਰੇਸ਼ਨ ਕਰਵਾਉਣ ਵਾਲੀਆਂ ਔਰਤਾਂ ਹੀ ਭਰਤੀ ਦੇ ਯੋਗ ਹੋਣਗੀਆਂ। ਉਨ੍ਹਾਂ ਦੱਸਿਆ ਕਿ ਉਮੀਦਵਾਰ ਪ੍ਰਵੇਸ਼ ਪੱਤਰ 5 ਅਕਤੂਬਰ ਤੋਂ ਬਾਅਦ ਭਾਰਤੀ ਫ਼ੌਜ ਦੀ ਵੈੱਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ। ਜਿਨ੍ਹਾਂ ਔਰਤਾਂ ਦੀ ਉਮਰ 17 ਤੋਂ 23 ਸਾਲ ਹੈ ਅਤੇ 10ਵੀਂ ਪਾਸ ਕਰ ਚੁਕੀਆਂ ਹਨ, ਉਹੀ ਅਗਨੀਵੀਰ ਪ੍ਰੀਖਿਆ ਦੇ ਯੋਗ ਹਨ।
ਮਿਰਜ਼ਾਪੁਰ ਦੇ ਸੁੰਦਰ ਗਲੀਚੇ ਬਣਨਗੇ ਨਵੇਂ ਸੰਸਦ ਭਵਨ ਦਾ ਸ਼ਿੰਗਾਰ, ਅੰਦਰ ਸਜੇਗਾ ਮਹਾਰਾਸ਼ਟਰ ਦਾ ਫ਼ਰਨੀਚਰ
NEXT STORY