ਨਵੀਂ ਦਿੱਲੀ- ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕੇਰਲ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਓਮਨ ਚਾਂਡੀ ਦੇ ਦਿਹਾਂਤ 'ਤੇ ਦੁੱਖ ਜਤਾਇਆ। ਉਨ੍ਹਾਂ ਕਿਹਾ ਕਿ ਉਹ ਇਕ ਜਨ ਨੇਤਾ ਹੋਣ ਦੇ ਨਾਲ-ਨਾਲ ਇਕ ਬਿਹਤਰੀਨ ਪ੍ਰਸ਼ਾਸਕ ਸਨ। ਮਨਮੋਹਨ ਸਿੰਘ ਨੇ ਚਾਂਡੀ ਦੀ ਪਤਨੀ ਮਰੀਅੰਮਾ ਓਮਨ ਨੂੰ ਚਿੱਠੀ ਲਿਖ ਕੇ ਸੋਗ ਜਤਾਇਆ।
ਮਨਮੋਹਨ ਸਿੰਘ ਨੇ ਕਿਹਾ ਕਿ ਚਾਂਡੀ ਇਕ ਅਜਿਹੇ ਨੇਤਾ ਸਨ, ਜਿਨ੍ਹਾਂ ਦਾ ਪਾਰਟੀ ਲਾਈਨ ਤੋਂ ਇਲਾਵਾ ਵੀ ਹਰ ਥਾਂ ਸਨਮਾਨ ਹੁੰਦਾ ਸੀ। ਸਿੰਘ ਮੁਤਾਬਕ ਚਾਂਡੀ ਇਕ ਜਨ ਨੇਤਾ ਹੋਣ ਦੇ ਨਾਲ ਹੀ ਬਿਹਤਰੀਨ ਪ੍ਰਸ਼ਾਸਕ ਸਨ ਅਤੇ ਆਪਣੀ ਪੂਰੀ ਜ਼ਿੰਦਗੀ ਲੋਕਾਂ ਦੀ ਸੇਵਾ ਵਿਚ ਸਮਰਪਿਤ ਕਰ ਦਿੱਤੀ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਚਾਂਡੀ ਨੂੰ ਕਾਂਗਰਸ ਪਾਰਟੀ ਅਤੇ ਕੇਰਲ ਲਈ ਕੀਤੀ ਗਈ ਸੇਵਾ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ। ਉਨ੍ਹਾਂ ਨੇ ਚਾਂਡੀ ਦੇ ਪਰਿਵਾਰ ਪ੍ਰਤੀ ਡੂੰਘੀ ਹਮਦਰਦੀ ਜ਼ਾਹਰ ਕੀਤੀ।
'ਐਕਸੀਡੈਂਟ 'ਚ ਮਰ ਜਾਓ, ਮੁਆਵਜ਼ਾ ਮਿਲੇਗਾ' ਪੁੱਤ ਦੀ ਕਾਲਜ ਫੀਸ ਲਈ ਮਾਂ ਨੇ ਚੁੱਕਿਆ ਖ਼ੌਫਨਾਕ ਕਦਮ
NEXT STORY