ਚੇਨਈ (ਭਾਸ਼ਾ) - ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਅਮਰ ਪ੍ਰੀਤ ਸਿੰਘ ਨੇ ਕਿਹਾ ਹੈ ਕਿ ਆਪ੍ਰੇਸ਼ਨ ਸਿੰਧੂਰ ਭਾਰਤ ਦੀ ਵਿਲੱਖਣ ਬਹਾਦਰੀ ਦੀ ਇਕ ਸ਼ਾਨਦਾਰ ਉਦਾਹਰਣ ਹੈ । ਭਾਰਤੀ ਹਥਿਆਰਬੰਦ ਫੌਜਾਂ ਨੇ ਦੁਸ਼ਮਣ ’ਤੇ ਤੇਜ਼, ਸਟੀਕ ਤੇ ਫੈਸਲਾਕੁੰਨ ਹਮਲਾ ਕਰਨ ਦੀ ਆਪਣੀ ਯੋਗਤਾ ਦਾ ਪ੍ਰਦਰਸ਼ਨ ਕੀਤਾ ਹੈ।
ਸ਼ਨੀਵਾਰ ਇੱਥੇ ਅਫਸਰ ਟ੍ਰੇਨਿੰਗ ਅਕੈਡਮੀ ਦੀ ‘ਪਾਸਿੰਗ ਆਊਟ ਪਰੇਡ’ ਦੀ ਸਮੀਖਿਆ ਕਰਨ ਤੋਂ ਬਾਅਦ ਉਨ੍ਹਾਂ ਕਿਹਾ ਕਿ ਇਸ ਆਪ੍ਰੇਸ਼ਨ ਨੇ ਫੌਜ ਦੇ ਤਿੰਨਾਂ ਅੰਗਾਂ ਦਰਮਿਆਨ ਵਿਲੱਖਣ ਤਾਲਮੇਲ ਤੇ ਏਕੀਕਰਨ ਦਾ ਪ੍ਰਦਰਸ਼ਨ ਕੀਤਾ। ਭਾਰਤੀ ਫੌਜ ਦੇ ਵੱਖ-ਵੱਖ ਵਿੰਗਾਂ ਤੇ ਸੇਵਾਵਾਂ ’ਚ ਕੁੱਲ 130 ਅਫਸਰ ਕੈਡਿਟ ਤੇ 25 ਮਹਿਲਾ ਅਫਸਰ ਕੈਡਿਟ ਕਮਿਸ਼ਨ ਕੀਤੇ ਗਏ। 9 ਮਿੱਤਰ ਦੇਸ਼ਾਂ ਦੀਆਂ 12 ਮਹਿਲਾ ਵਿਦੇਸ਼ੀ ਅਫਸਰ ਕੈਡਿਟਾਂ ਨੇ ਵੀ ਕੌਮਾਂਤਰੀ ਸਰਹੱਦਾਂ ਦੇ ਪਾਰ ਸਦਭਾਵਨਾ ਤੇ ਸਹਿਯੋਗ ਨੂੰ ਉਤਸ਼ਾਹਿਤ ਕਰਦੇ ਹੋਏ ਆਪਣੀ ਸਿਖਲਾਈ ਸਫਲਤਾਪੂਰਵਕ ਪੂਰੀ ਕੀਤੀ।
ਅਮਰ ਪ੍ਰੀਤ ਸਿੰਘ ਨੇ ਕਿਹਾ ਕਿ ਜਦੋਂ ਅਸੀਂ ਭਵਿੱਖ ਵੱਲ ਵੇਖਦੇ ਹਾਂ ਤਾਂ ਦੋ ਗੱਲਾਂ ਯਕੀਨੀ ਹੁੰਦੀਆਂ ਹਨ। ਜੰਗ ਦੀ ਤੇਜ਼ੀ ਨਾਲ ਬਦਲਦੀ ਪ੍ਰਕਿਰਤੀ ਤੇ ਫੌਜੀ ਸ਼ਕਤੀ ਦੀ ਵਧਦੀ ਸਾਰਥਕਤਾ। ਅਫਸਰ ਕੈਡਿਟਾਂ ਨੂੰ ਅਪੀਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਯਾਦ ਰੱਖੋ ਕਿ ਸਾਡੀ ਤਾਕਤ ਸਿਰਫ਼ ਨਿੱਜੀ ਉੱਤਮਤਾ ਤੋਂ ਹੀ ਨਹੀਂ ਸਗੋਂ ਪੂਰੀ ਟੀਮ ਦੀ ਏਕਤਾ ਤੋਂ ਆਉਂਦੀ ਹੈ। ਕੋਈ ਵੀ ਫੌਜ ਇਕੱਲਤਾ ’ਚ ਕੰਮ ਨਹੀਂ ਕਰਦੀ, ਭਾਵੇਂ ਉਹ ਅਸਮਾਨ ’ਚ ਹੋਵੇ, ਜ਼ਮੀਨ ’ਤੇ ਹੋਵੇ ਜਾਂ ਸਮੁੰਦਰ ’ਚ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਤੁਸੀਂ ਫੌਜ ਵਿਚ ਅੱਗੇ ਵਧਦੇ ਹੋ, ਤੁਹਾਨੂੰ ਏਕਤਾ ਦੀ ਭਾਵਨਾ ਨੂੰ ਅੱਗੇ ਵਧਾਉਂਦੇ ਰਹਿਣਾ ਪੈਂਦਾ ਹੈ।
ਪ੍ਰੀਖਿਆ ਕੇਂਦਰ ਤੱਕ ਪਹੁੰਚਣ ਲਈ ਵਿਦਿਆਰਥੀਆਂ ਨੇ ਲਈ ਹੈਲੀਕਾਪਟਰ ਦੀ ਮਦਦ
NEXT STORY