ਬਲੋਤਰਾ (ਭਾਸ਼ਾ)-ਉਤਰਾਖੰਡ ਵਿਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਨਾਲ ਸੜਕਾਂ ਬੰਦ ਹੋਣ ਤੋਂ ਬਾਅਦ ਰਾਜਸਥਾਨ ਦੇ 4 ਵਿਦਿਆਰਥੀਆਂ ਨੂੰ ਪਿਥੌਰਾਗੜ੍ਹ ਜ਼ਿਲੇ ਦੇ ਮੁਨਸਿਆਰੀ ਵਿਚ ਆਪਣੇ ਪ੍ਰੀਖਿਆ ਕੇਂਦਰ ਤੱਕ ਪਹੁੰਚਣ ਲਈ ਹੈਲੀਕਾਪਟਰ ਦੀ ਮਦਦ ਲੈਣੀ ਪਈ। ਵਿਦਿਆਰਥੀਆਂ ਨੇ ਇਹ ਜਾਣਕਾਰੀ ਦਿੱਤੀ। ਰਾਜਸਥਾਨ ਦੇ ਬਲੋਤਰਾ ਦੇ 4 ਵਿਦਿਆਰਥੀਆਂ ਨੇ ਉਤਰਾਖੰਡ ਓਪਨ ਯੂਨੀਵਰਸਿਟੀ ਵਿਚ ਬੀ.ਐੱਡ ਲਈ ਰਜਿਸਟ੍ਰੇਸ਼ਨ ਕਰਵਾਈ ਸੀ ਅਤੇ ਪ੍ਰੀਖਿਆ ਲਈ ਮੁਨਸਿਆਰੀ ਦੇ ਆਰ. ਐੱਸ. ਟੋਲੀਆ ਪੀਜੀ ਕਾਲਜ ਪਹੁੰਚਣਾ ਸੀ।
ਇਨ੍ਹਾਂ ਵਿਚੋਂ ਇਕ ਵਿਦਿਆਰਥੀ ਓਮਾਰਾਮ ਜਾਟ ਨੇ ਕਿਹਾ ਕਿ ਜਦੋਂ ਅਸੀਂ 31 ਅਗਸਤ ਨੂੰ ਹਲਦਵਾਨੀ ਪਹੁੰਚੇ ਤਾਂ ਸਾਨੂੰ ਪਤਾ ਲੱਗਾ ਕਿ ਮੁਨਸਿਆਰੀ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਜ਼ਮੀਨ ਖਿਸਕਣ ਕਾਰਨ ਬੰਦ ਹੋ ਗਈਆਂ ਸਨ। ਅਸੀਂ ਸੋਚਿਆ ਸੀ ਕਿ ਅਸੀਂ ਪ੍ਰੀਖਿਆ ਨਹੀਂ ਦੇ ਸਕਾਂਗੇ। ਓਮਾਰਾਮ ਨੇ ਦੱਸਿਆ ਕਿ ਫਿਰ ਉਨ੍ਹਾਂ ਨੂੰ ਹਲਦਵਾਨੀ ਅਤੇ ਮੁਨਸਿਆਰੀ ਵਿਚਕਾਰ ਹੈਲੀਕਾਪਟਰ ਸੇਵਾ ਪ੍ਰਦਾਨ ਕਰਨ ਵਾਲੀ ਇਕ ਨਿੱਜੀ ਕੰਪਨੀ ਬਾਰੇ ਪਤਾ ਲੱਗਾ ਪਰ ਖਰਾਬ ਮੌਸਮ ਕਾਰਨ ਇਹ ਸੇਵਾ ਵੀ ਇਸ ਸਮੇਂ ਬੰਦ ਕਰ ਦਿੱਤੀ ਗਈ ਸੀ।
ਉਸਨੇ ਕਿਹਾ ਕਿ ਅਸੀਂ ‘ਹੈਰੀਟੇਜ ਏਵੀਏਸ਼ਨ’ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਤੋਂ ਹਲਦਵਾਨੀ ਤੋਂ ਮੁਨਸਿਆਰੀ ਪਹੁੰਚਾਉਣ ਦੀ ਅਪੀਲ ਕੀਤੀ। ਅਸੀਂ ਉਸਨੂੰ ਕਿਹਾ ਕਿ ਜੇਕਰ ਅਸੀਂ ਪ੍ਰੀਖਿਆ ਕੇਂਦਰ ਤੱਕ ਨਹੀਂ ਪਹੁੰਚ ਸਕੇ ਤਾਂ ਸਾਡਾ ਇਕ ਸਾਲ ਬਰਬਾਦ ਹੋ ਜਾਵੇਗਾ। ਇਸ ਤੋਂ ਬਾਅਦ, ਉਹ ਸਾਨੂੰ ਹੈਲੀਕਾਪਟਰ ਰਾਹੀਂ ਸੁਰੱਖਿਅਤ ਮੁਨਸਿਆਰੀ ਲੈ ਗਿਆ ਅਤੇ ਫਿਰ ਸਾਨੂੰ ਉੱਥੋਂ ਵਾਪਸ ਹਲਦਵਾਨੀ ਛੱਡ ਦਿੱਤਾ।
ਓਮਾਰਾਮ ਦੇ ਨਾਲ ਮੰਗਾਰਾਮ ਜਾਟ, ਪ੍ਰਕਾਸ਼ ਗੋਦਾਰਾ ਜਾਟ ਅਤੇ ਨਰਪਤ ਕੁਮਾਰ ਨੇ ਵੀ ਬੀ.ਐੱਡ ਦੀ ਪ੍ਰੀਖਿਆ ਦਿੱਤੀ।
ਦਿਨ 'ਚ ਕਿਸ ਸਮੇਂ ਹਾਰਟ ਐਟਕ ਦਾ ਖਤਰਾ ਜ਼ਿਆਦਾ, ਡਾਕਟਰਾਂ ਨੇ ਦਿੱਤੀ ਸਲਾਹ
NEXT STORY