ਮਹਾਰਾਸ਼ਟਰ- ਮਹਾਰਾਸ਼ਟਰ ’ਚ ਵਿਰੋਧੀ ਪਾਰਟੀਆਂ ਦੇ ਵਿਧਾਨ ਪ੍ਰੀਸ਼ਦ ਮੈਂਬਰ ਵੀਰਵਾਰ ਨੂੰ ਵਿਧਾਨ ਭਵਨ ਕੰਪਲੈਕਸ ’ਚ ਵਿਰੋਧ ਵਜੋਂ ਕੱਦੂ ਲੈ ਕੇ ਆਏ ਅਤੇ ਦੋਸ਼ ਲਾਇਆ ਕਿ ਮੌਜੂਦਾ ਸੈਸ਼ਨ ਦੌਰਾਨ ਸਰਕਾਰ ਵੱਲੋਂ ਲੋਕਾਂ ਨੂੰ ਕੁਝ ਨਹੀਂ ਮਿਲਿਆ ਹੈ। ਉਨ੍ਹਾਂ ਨੇ ਕੱਦੂ ਨੂੰ ਕੁਝ ਨਾ ਮਿਲਣ ਦੇ ਪ੍ਰਤੀਕ ਵਜੋਂ ਵਰਤਦੇ ਹੋਏ ਨਾਅਰੇ ਲਾਏ। ਵਿਧਾਨ ਪ੍ਰੀਸ਼ਦ ਮੈਂਬਰਾਂ ਨੇ ਦੋਸ਼ ਲਾਇਆ ਕਿ ਸਰਕਾਰ ਕਿਸਾਨਾਂ, ਆਦਿਵਾਸੀਆਂ, ਵਿਦਿਆਰਥੀਆਂ, ਅਧਿਆਪਕਾਂ, ਆਸ਼ਾ (ਮਾਨਤਾ ਪ੍ਰਾਪਤ ਸਮਾਜਿਕ ਸਿਹਤ ਵਰਕਰ) ਵਰਕਰਾਂ ਅਤੇ ਮਿੱਲ ਮਜ਼ਦੂਰਾਂ ਸਮੇਤ ਸਮਾਜ ਦੇ ਵੱਖ-ਵੱਖ ਵਰਗਾਂ ਦੇ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ।
ਉਨ੍ਹਾਂ ਨੇ ਸੱਤਾ ਧਿਰ ਗੱਠਜੋੜ ’ਤੇ ਜਨਤਾ ਨਾਲ ਜੁਡ਼ੇ ਪ੍ਰਮੁੱਖ ਮੁੱਦਿਆਂ ’ਤੇ ਕੰਮ ਕਰਨ ’ਚ ਅਸਫਲ ਰਹਿਣ ਦਾ ਦੋਸ਼ ਲਾਇਆ। ਕਾਂਗਰਸ ਦੇ ਵਿਧਾਨ ਪ੍ਰੀਸ਼ਦ ਮੈਂਬਰ (ਐੱਮ. ਐੱਲ. ਸੀ.) ਸਤੇਜ ਪਾਟਿਲ ਅਭਿਜੀਤ ਵੰਜਾਰੀ ਅਤੇ ਸ਼ਿਵ ਸੈਨਾ ਵਿਧਾਇਕ ਸਿਧਾਰਥ ਖਰਾਤ ਅਤੇ ਵਰੁਣ ਸਰਦੇਸਾਈ ਪ੍ਰਦਰਸ਼ਨਕਾਰੀਆਂ ’ਚ ਸ਼ਾਮਲ ਸਨ।
ਮੀਂਹ ਨੇ ਖੋਲ੍ਹੀ ਭ੍ਰਿਸ਼ਟਾਚਾਰ ਦੀ ਪੋਲ! ਉਦਘਾਟਨ ਤੋਂ ਪਹਿਲਾਂ ਹੀ ਧੱਸ ਗਿਆ 1100 ਕਰੋੜ 'ਚ ਬਣਿਆ NH
NEXT STORY