ਨਵੀਂ ਦਿੱਲੀ—ਭਾਰਤ ਦੀ ਵਿਦੇਸ਼ ਨੀਤੀ 'ਤੇ ਕਥਿਤ ਤੌਰ 'ਤੇ ਸਦਨ ਨੂੰ ਗਲਤ ਸੂਚਨਾ ਦੇਣ ਦੇ ਮੁੱਦੇ 'ਤੇ ਵਿਰੋਧੀ ਦਲ ਅੱਜ ਰਾਜਸਭਾ 'ਚ ਵਿਦੇਸ਼ੀ ਮੰਤਰੀ ਸੁਸ਼ਮਾ ਸਵਰਾਜ ਖਿਲਾਫ ਪ੍ਰਸਤਾਵ ਲਿਆਏਗਾ। ਸੂਤਰਾਂ ਮੁਤਾਬਕ ਵੱਖ-ਵੱਖ ਸਿਆਸੀ ਦਲਾਂ ਦੇ ਆਗੂ ਸਵਰਾਜ ਖਿਲਾਫ 2 ਵਿਸ਼ੇਸ਼ ਅਧਿਕਾਰ ਪ੍ਰਸਤਾਵ ਲਿਆਉਣਗੇ। ਇਹ ਪ੍ਰਸਤਾਵ ਕਥਿਤ ਤੌਰ 'ਤੇ ਬਾਨਡੁੰਗ ਏਸ਼ੀਆ ਅਫਰੀਕਾ ਸੰਬੰਧਾਂ 'ਤੇ ਸੰਮੇਲਨ ਅਤੇ 2015 'ਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਲਾਹੌਰ ਦੌਰੇ ਬਾਰੇ 'ਚ ਗਲਤ ਜਾਣਕਾਰੀ ਦੇਣ ਨੂੰ ਲੈ ਕੇ ਦਿੱਤੇ ਜਾਣਗੇ।
ਸੂਤਰਾਂ ਨੇ ਕਿਹਾ ਕਿ ਸੁਸ਼ਮਾ ਨੇ ਜਿੱਥੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਬਾਨਡੁੰਗ ਸੰਮੇਲਨ 'ਚ ਕੋਈ ਭਾਸ਼ਣ ਨਹੀਂ ਦਿੱਤਾ, ਉਥੇ ਵਿਰੋਧੀ ਦਲਾਂ ਨੇ ਉਨ੍ਹਾਂ ਦੇ ਕਥਿਤ ਭਾਸ਼ਣ ਨੂੰ ਡਾਊਨਲੋਡ ਕੀਤਾ ਹੈ ਅਤੇ ਇਸ ਨੂੰ ਸਬੂਤ ਦੇ ਤੌਰ 'ਤੇ ਪੇਸ਼ ਕਰਨਗੇ। ਦੂਜਾ ਵਿਸ਼ੇਸ਼ ਅਧਿਕਾਰ ਪ੍ਰਸਤਾਵ ਕਥਿਤ ਤੌਰ 'ਤੇ ਮੋਦੀ ਦੇ ਲਾਹੌਰ ਦੌਰੇ ਨੂੰ ਲੈ ਕੇ ਸਦਨ ਨੂੰ ਗਲਤ ਜਾਣਕਾਰੀ ਦੇਣ ਨੂੰ ਲੈ ਕੇ ਹੈ, ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਉਸ ਦੌਰੇ ਤੋਂ ਬਾਅਦ ਕੋਈ ਅੱਤਵਾਦੀ ਘਟਨਾ ਨਹੀਂ ਹੋਈ। ਵਿਰੋਧੀ ਦਲ ਨੇ ਹਾਲਾਂਕਿ ਇਸ 'ਚ ਇਤੇਫਾਕ ਨਾ ਜਤਾਉਂਦੇ ਹੋਏ ਕਿਹਾ ਕਿ ਮੋਦੀ ਦੇ ਦੌਰੇ ਦੇ ਤੱਤਕਾਲ ਬਾਅਦ ਪਠਾਨਕੋਟ ਅੱਤਵਾਦੀ ਹਮਲਾ ਹੋਇਆ ਸੀ ਅਤੇ 5 ਹੋਰ ਘਟਨਾਵਾਂ ਹੋਈਆਂ ਸੀ।
ਸੁਤੰਤਰਤਾ ਦਿਵਸ 'ਤੇ ਸਾੜੀ 'ਚ ਨਜ਼ਰ ਆਵੇਗੀ ਅਮਰੀਕੀ ਰਾਜਦੂਤ ਮੈਰੀਕੇ
NEXT STORY