ਨਵੀਂ ਦਿੱਲੀ—ਕਹਿੰਦੇ ਹਨ, ''ਵਕਤ ਬਦਲਦਿਆਂ ਦੇਰ ਨਹੀਂ ਲੱਗਦੀ, ਅੱਜ ਆਪਣੇ ਨਾਲ ਹੁੰਦਾ ਹੈ ਤਾਂ ਕੱਲ ਕਿਸੇ ਹੋਰ ਨਾਲ'' ਇਹ ਅਖਾਣ ਤਾਂ ਤੁਸੀਂ ਸੁਣੀ ਹੋਣੀ ਹੈ। ਇਸ ਅਖਾਣ ਨੂੰ ਸੱਚ ਕਰਦੇ ਹੋਏ ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨਾਲ ਵੀ ਅਜਿਹਾ ਹੀ ਵਾਪਰਿਆ ਹੈ, ਜੋ ਏਜੰਸੀ ਉਨ੍ਹਾਂ ਦੇ ਇਸ਼ਾਰਿਆਂ 'ਤੇ ਕੰਮ ਕਰਦੀ ਸੀ, ਅੱਜ ਉਸ ਨੇ ਚਿਦਾਂਬਰਮ ਨੂੰ ਗ੍ਰਿਫਤਾਰ ਕੀਤਾ ਹੈ। ਇੰਨਾ ਹੀ ਨਹੀਂ ਜਿਸ ਸੀ. ਬੀ. ਆਈ. ਦਫਤਰ ਦਾ ਉਦਘਾਟਨ ਗ੍ਰਹਿ ਮੰਤਰੀ ਰਹਿੰਦੇ ਹੋਏ ਕੀਤਾ ਗਿਆ ਸੀ, ਉਸ ਦਫਤਰ 'ਚ ਬਤੌਰ ਦੋਸ਼ੀ ਦੇ ਰੂਪ 'ਚ ਬੰਦ ਹਨ। ਦੱਸ ਦੇਈਏ ਕਿ ਆਈ. ਐੱਨ. ਐਕਸ ਮੀਡੀਆ ਮਾਮਲੇ 'ਚ ਦੋਸ਼ੀ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੂੰ ਬੁੱਧਵਾਰ ਰਾਤ ਸੀ. ਬੀ. ਆਈ. ਨੇ ਗ੍ਰਿਫਤਾਰ ਕਰ ਲਿਆ ਹੈ। ਸੀ. ਬੀ. ਆਈ ਵੀਰਵਾਰ ਨੂੰ ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰੇਗੀ।
ਜ਼ਿਕਰਯੋਗ ਹੈ ਕਿ 30 ਜੂਨ 2011 ਨੂੰ ਯੂ. ਪੀ. ਏ. ਸਰਕਾਰ ਦੇ ਦੂਜੇ ਕਾਰਜਕਾਲ ਦੌਰਾਨ ਸੀ. ਬੀ. ਆਈ ਨੇ ਨਵੇਂ ਦਫਤਰ ਦਾ ਉਦਘਾਟਨ ਕੀਤਾ ਗਿਆ। ਉਸ ਸਮੇਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸੀ ਅਤੇ ਉਸ ਸਮੇਂ ਗ੍ਰਹਿ ਮੰਤਰੀ ਪੀ. ਚਿੰਦਾਬਰਮ ਵਿਸ਼ੇਸ ਮਹਿਮਾਨ ਸੀ। ਅੱਜ 8 ਸਾਲਾ ਬਾਅਦ ਉਸ ਸੀ. ਬੀ. ਆਈ. ਦਫਤਰ 'ਚ ਚਿਦਾਂਬਰਮ ਨੂੰ ਬਤੌਰ ਦੋਸ਼ੀ ਦੇ ਰੂਪ 'ਚ ਲਿਆਂਦੇ ਗਏ। ਇਸ ਦਫਤਰ 'ਚ ਉਨ੍ਹਾਂ ਨੂੰ ਰਾਤ ਬਿਤਾਉਣੀ ਪਈ ਅਤੇ ਅਫਸਰਾਂ ਦੇ ਸਵਾਲਾਂ ਦਾ ਜਵਾਬ ਵੀ ਦੇਣਾ ਪਿਆ। ਪੀ. ਚਿਦਾਂਬਰਮ ਯੂ. ਪੀ. ਏ. ਸਰਕਾਰ ਦੇ ਦੂਜੇ ਕਾਰਜਕਾਲ 'ਚ 29 ਨਵੰਬਰ 2008 ਤੋਂ 31 ਜੁਲਾਈ 2012 ਤੱਕ ਗ੍ਰਹਿ ਮੰਤਰੀ ਰਹੇ ਸੀ।

ਸ਼ਰਾਬ ਪੀਣ ਵਾਲਿਆਂ ਦੀ ਖੈਰ ਨਹੀਂ! ਹੁਣ ਰੋਜ਼ਾਨਾ ਹੋਵੇਗੀ ਚੈਕਿੰਗ ਤੇ ਕੱਟੇ ਜਾਣਗੇ ਚਾਲਾਨ
NEXT STORY