ਸ਼੍ਰੀਨਗਰ- ਜੰਮੂ-ਕਸ਼ਮੀਰ 'ਚ ਕੰਟਰੋਲ ਰੇਖਾ 'ਤੇ ਸ਼ੁੱਕਰਵਾਰ ਸਵੇਰੇ ਪਾਕਿਸਤਾਨੀ ਫ਼ੌਜ ਨੇ ਜੰਗਬੰਦੀ ਦੀ ਉਲੰਘਣਾ ਕੀਤੀ। ਉੜੀ ਸੈਕਟਰ 'ਚ ਜੰਗਬੰਦੀ ਦੀ ਆੜ 'ਚ ਅੱਤਵਾਦੀਆਂ ਨੇ ਵੀ ਘੁਸਪੈਠ ਦੀ ਕੋਸ਼ਿਸ਼ ਕੀਤੀ। ਗੋਲੀਬਾਰੀ 'ਚ ਬੀ.ਐੱਸ.ਐੱਫ. ਅਤੇ ਫ਼ੌਜ ਦੇ 4 ਜਵਾਨ ਸ਼ਹੀਦ ਹੋ ਗਏ। ਉੱਥੇ ਹੀ 4 ਨਾਗਰਿਕਾਂ ਦੀ ਵੀ ਮੌਤ ਹੋਈ ਹੈ। ਫੌਜ ਨੇ ਜਵਾਬੀ ਕਾਰਵਾਈ 'ਚ ਪਾਕਿਸਤਾਨੀ ਫੌਜ ਦੇ 3 ਕਮਾਂਡੋ ਅਤੇ 5 ਜਵਾਨ ਢੇਰ ਕਰ ਦਿੱਤੇ ਹਨ।
ਇਹ ਵੀ ਪੜ੍ਹੋ : ਮਾਂ ਦੀ ਮੌਤ 'ਤੇ ਕੀਤਾ ਸੀ ਤਹੱਈਆ, ਅੱਜ ਨਦੀ ਕਿਨਾਰੇ ਗ਼ਰੀਬ ਬੱਚਿਆਂ ਨੂੰ ਮੁਫ਼ਤ ਪੜ੍ਹਾਉਂਦਾ ਹੈ ਇਹ ਸ਼ਖ਼ਸ
ਪਾਕਿਸਤਾਨੀ ਦੀ ਗੋਲੀਬਾਰੀ 'ਚ ਬਾਰਾਮੂਲਾ ਸੈਕਟਰ 'ਚ ਬੀ.ਐੱਸ.ਐੱਫ. ਦੇ ਸਬ-ਇੰਸਪੈਕਟਰ ਰਾਕੇਸ਼ ਡੋਭਾਲ ਸ਼ਹੀਦ ਹੋਏ ਹਨ। ਉੱਥੇ ਹੀ ਉੜੀ ਸੈਕਟਰ 'ਚ 2 ਫ਼ੌਜ ਦੇ ਜਵਾਨ ਅਤੇ ਗੁਰੇਜ ਸੈਕਟਰ 'ਚ ਇਕ ਜਵਾਨ ਸ਼ਹੀਦ ਹੋਇਆ। ਜਵਾਬੀ ਕਾਰਵਾਈ 'ਚ ਭਾਰਤੀ ਫ਼ੌਜ ਨੇ ਕਈ ਪਾਕਿਸਤਾਨੀ ਬੰਕਰਾਂ ਨੂੰ ਵੀ ਤਬਾਹ ਕਰ ਦਿੱਤਾ ਹੈ। ਇਸ ਤੋਂ ਇਲਾਵਾ ਫਿਊਲ ਡੰਪ ਅਤੇ ਲਾਂਚ ਪੈਡ ਵੀ ਤਬਾਹ ਕੀਤੇ ਗਏ ਹਨ। ਕਰੀਬ 12 ਪਾਕਿਸਤਾਨੀ ਫ਼ੌਜੀ ਜਵਾਬੀ ਕਾਰਵਾਈ 'ਚ ਜ਼ਖਮੀ ਹੋਏ ਹਨ।
ਇਹ ਵੀ ਪੜ੍ਹੋ : ਦੀਵਾਲੀ ਮੌਕੇ ਬੁਝਿਆ ਘਰ ਦਾ ਚਿਰਾਗ, ਜੋਤ ਜਗਾ ਕੇ ਵਾਪਸ ਆ ਰਹੇ ਨੌਜਵਾਨ ਨਾਲ ਵਾਪਰਿਆ ਦਰਦਨਾਕ ਹਾਦਸਾ
ਬੀ.ਐੱਸ.ਐੱਫ. ਦੇ ਸਬ ਇੰਸਪੈਕਟਰ ਰਾਕੇਸ਼ ਡੋਭਾਲ ਉਤਰਾਖੰਡ ਦੇ ਰਿਸ਼ੀਕੇਸ਼ ਜ਼ਿਲ੍ਹੇ ਦੇ ਗੰਗਾਨਗਰ ਦੇ ਰਹਿਣ ਵਾਲੇ ਸਨ। ਪਾਕਿਸਤਾਨੀ ਫ਼ੌਜ ਨੇ ਪੁੰਛ, ਕੇਰਨ ਸੈਕਟਰ ਦੇ ਕੁਪਵਾੜਾ ਤੋਂ ਲੈ ਕੇ ਉੜੀ ਸੈਕਟਰ ਦੇ ਬਾਰਾਮੂਲਾ ਤੱਕ ਗੋਲੀਬਾਰੀ ਕੀਤੀ। ਇਸ ਹਫ਼ਤੇ 'ਚ ਇਹ ਦੂਜਾ ਮੌਕਾ ਹੈ, ਜਦੋਂ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਭਾਰਤੀ ਫ਼ੌਜ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਕੰਟਰੋਲ ਕੋਲ ਕੇਰਨ ਸੈਕਟਰ ਸਥਿਤ ਮੋਹਰੀ ਚੌਕੀਆਂ 'ਤੇ ਸ਼ੱਕੀ ਗਤੀਵਿਧੀਆਂ ਦੇਖੀਆਂ ਗਈਆਂ। ਫ਼ੌਜ ਟੁੱਕੜੀਆਂ ਨੇ ਸ਼ੱਕੀ ਘੁਸਪੈਠ ਦੀ ਕੋਸ਼ਿਸ਼ ਨੂੰ ਅਸਫ਼ਲ ਕੀਤਾ। ਭਾਰਤੀ ਫ਼ੌਜ ਨੇ ਕਿਹਾ ਕਿ ਪਾਕਿਸਤਾਨ ਵਲੋਂ ਬਿਨਾਂ ਕਿਸੇ ਕਾਰਨ ਕੇਰਨ ਸੈਕਟਰ 'ਤੇ ਮੋਰਟਾਰ ਵੀ ਦਾਗ਼ੇ ਗਏ।
PM ਮੋਦੀ ਇਸ ਸਾਲ ਜੈਸਲਮੇਰ 'ਚ ਜਵਾਨਾਂ ਨਾਲ ਮਨ੍ਹਾ ਸਕਦੇ ਹਨ ਦੀਵਾਲੀ
NEXT STORY