ਨਵੀਂ ਦਿੱਲੀ– ਪਾਕਿਸਤਾਨ ’ਚ ਭਾਵੇਂ ਨਵੀਂ ਸਰਕਾਰ ਦਾ ਗਠਨ ਹੋ ਗਿਆ ਹੋਵੇ ਪਰ ਸਿਆਸੀ ਖਿੱਚੋਤਾਣ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਆਲਮ ਇਹ ਹੈ ਕਿ ਸਿਆਸਤਦਾਨਾਂ ਵੱਲੋਂ ਮੁਲਕ ਦੇ ਗ੍ਰਹਿ ਯੁੱਧ ਦੀ ਅੱਗ ’ਚ ਝੁਲਸਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਨੇਤਾ ਫਵਾਦ ਚੌਧਰੀ ਨੇ ਚਿਤਾਵਨੀ ਦਿੱਤੀ ਹੈ ਕਿ ਦੇਸ਼ ਗ੍ਰਹਿ ਯੁੱਧ ਵੱਲ ਵਧ ਰਿਹਾ ਹੈ। ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਅਤੇ ਟਰੇਜ਼ਰੀ ਬੈਂਚ ਵਿਚਾਲੇ ਹੋਈ ਹਿੰਸਾ ’ਤੇ ਉਕਤ ਖਦਸ਼ਾ ਪ੍ਰਗਟਾਇਆ।
ਰਿਪੋਰਟ ਮੁਤਾਬਕ ਇਮਰਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ ਅਤੇ ਪੀ. ਐੱਮ. ਐੱਲ.-ਐੱਨ. ਦੇ ਮੈਂਬਰਾਂ ਦੇ ਆਪਸ ’ਚ ਉਲਝਣ ਦੀ ਵਜ੍ਹਾ ਨਾਲ ਪੰਜਾਬ ਵਿਧਾਨ ਸਭਾ ਦਾ ਇਜਲਾਸ ਜਬਰਦਸਤ ਹੰਗਾਮੇ ’ਚ ਬਦਲ ਗਿਆ। ਪੀ. ਟੀ. ਆਈ. ਅਤੇ ਪਾਕਿਸਤਾਨ ਮੁਸਲਿਮ ਲੀਗ-ਕਾਇਦ ਦੇ ਸੰਸਦ ਮੈਂਬਰਾਂ ਨੇ ਕਥਿਤ ਤੌਰ ’ਤੇ ਪੰਜਾਬ ਦੇ ਡਿਪਟੀ ਸਪੀਕਰ ਦੋਸਤ ਮੁਹੰਮਦ ਮਜਾਰੀ ਨਾਲ ਮਾਰ-ਕੁੱਟ ਕੀਤੀ, ਜਿਸ ਨਾਲ ਉਨ੍ਹਾਂ ਨੂੰ ਸੇਵਾ-ਮੁਕਤ ਹੋਣ ਲਈ ਮਜਬੂਰ ਹੋਣਾ ਪਿਆ। ਹੰਗਾਮੇ ਦੌਰਾਨ ਵਿਧਾਨ ਸਭਾ ’ਚ ਪੁਲਸ ਵੀ ਦਾਖਲ ਹੋਈ।
‘ਦਿ ਨਿਊਜ਼’ ਦੀ ਰਿਪੋਰਟ ਮੁਤਾਬਕ ਫਵਾਦ ਚੌਧਰੀ ਨੇ ਟਵੀਟ ਕਰ ਕੇ ਕਿਹਾ, ‘‘ਅਸੀਂ ਪੂਰੀ ਤਰ੍ਹਾਂ ਗ੍ਰਹਿ ਯੁੱਧ ਵੱਲ ਵਧ ਰਹੇ ਹਾਂ। ਹੁਣ ਤੱਕ ਇਮਰਾਨ ਖਾਨ ਨੇ ਬਹੁਤ ਜ਼ਿਆਦਾ ਸੰਯਮ ਵਰਤਿਆ ਹੈ ਪਰ ਉਹ ਮੌਜੂਦਾ ਹਾਲਾਤ ਤੋਂ ਨਾਰਾਜ਼ ਭੀੜ ਨੂੰ ਨਹੀਂ ਰੋਕ ਸਕਣਗੇ। ਜੇਕਰ ਹਾਲਾਤ ਨਾ ਸੰਭਲੇ ਤਾਂ ਅਸੀਂ ਦੇਸ਼ ਨੂੰ ਗ੍ਰਹਿ ਯੁੱਧ ’ਚ ਝੁਲਸਦਾ ਹੋਇਆ ਵੇਖਾਂਗੇ।’’ ਆਪਣੇ ਵਿਰੋਧੀਆਂ ਨੂੰ ‘ਇੰਪੋਰਟਿਡ ਨੇਤਾ’ ਦੱਸਦੇ ਹੋਏ ਫਵਾਦ ਚੌਧਰੀ ਨੇ ਕਿਹਾ ਕਿ ਉਹ ਦੇਸ਼ ਨਹੀਂ ਛੱਡ ਸਕਣਗੇ। ਦੇਸ਼ ’ਚ ਚੱਲ ਰਹੀ ਰਾਜਨੀਤਕ ਉੱਥਲ-ਪੁੱਥਲ ਸੁਪਰੀਮ ਕੋਰਟ ਦੀ ‘ਅਸਫਲਤਾ’ ਨਾਲ ਜੁਡ਼ੀ ਹੈ।
ਪੀ. ਟੀ. ਆਈ. ਦੇ ਇਕ ਹੋਰ ਨੇਤਾ ਫਾਰੁਖ ਨੇ ਵੀ ਫਵਾਦ ਚੌਧਰੀ ਦੇ ਬਿਆਨ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਕਿਹਾ ਕਿ ਜੇਕਰ ਆਰਟੀਕਲ 63-ਏ ਦੀ ਵਿਆਖਿਆ ਦੇ ਸੰਬੰਧ ’ਚ ਰਾਸ਼ਟਰਪਤੀ ਦੇ ਸੰਦਰਭ ਦੀ ਵਿਆਖਿਆ ਕੀਤੀ ਗਈ ਹੁੰਦੀ ਤਾਂ ਪੰਜਾਬ ਵਿਧਾਨ ਸਭਾ ’ਚ ਅਜਿਹੀ ਘਟਨਾ ਨਾ ਹੁੰਦੀ।
ਉੱਥੇ ਹੀ ਪੀ . ਟੀ. ਆਈ. ਨੇਤਾ ਜੁਲਫੀ ਬੁਖਾਰੀ ਨੇ ਕਿਹਾ, ‘‘ਜਦੋਂ ਹਾਲਾਤ ਕਾਬੂ ਤੋਂ ਬਾਹਰ ਹੋ ਜਾਂਦੇ ਹਨ ਤਾਂ ਜਨਤਾ ਕਾਨੂੰਨ ਆਪਣੇ ਹੱਥਾਂ ’ਚ ਲੈ ਲੈਂਦੀ ਹੈ। ਇਸ ਨਾਗਰਿਕ ਅਸ਼ਾਂਤੀ ਦਾ ਇਕੋ-ਇਕ ਹੱਲ ਚੋਣਾਂ ਹਨ। ਚੋਣਾਂ ਕਰਾਓ ਅਤੇ ਲੋਕਾਂ ਨੂੰ ਆਪਣੀ ਕਿਸਮਤ ਖੁਦ ਤੈਅ ਕਰਨ ਦਿਓ।
ਸ਼ਹੀਦ ਲਾਂਸ ਨਾਇਕ ਨਿਸ਼ਾਨ ਸਿੰਘ ਦਾ ਨਮ ਅੱਖਾਂ ਨਾਲ ਹੋਇਆ ਅੰਤਿਮ ਸੰਸਕਾਰ
NEXT STORY