ਸਾਂਬਾ- ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ 'ਚ ਕੌਮਾਂਤਰੀ ਸਰਹੱਦ 'ਤੇ ਸ਼ਨੀਵਾਰ ਨੂੰ ਇਕ ਫਲੈਕ ਮੀਟਿੰਗ 'ਚ ਸਰਹੱਦੀ ਸੁਰੱਖਿਆ ਫ਼ੋਰਸ ਨੇ ਇਕ ਪਾਕਿਸਤਾਨੀ ਨਾਗਰਿਕ ਦੀ ਲਾਸ਼ ਪਾਕਿਸਤਾਨੀ ਰੇਂਜਰਸ ਨੂੰ ਸੌਂਪ ਦਿੱਤੀ, ਜਿਸ ਦੀ ਇੱਥੇ ਗੋਲੀ ਲੱਗਣ ਤੋਂ ਇਕ ਹਸਪਤਾਲ 'ਚ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਦੱਸਣਯੋਗ ਹੈ ਕਿ ਸਾਂਬਾ ਸੈਕਟਰ 'ਚ ਕੌਮਾਂਤਰੀ ਸਰਹੱਦ 'ਤੇ ਹਾਲ 'ਚ ਬੀ.ਐੱਸ.ਐੱਫ. ਦੇ ਕਰਮੀਆਂ ਦੀ ਗੋਲੀ ਲੱਗਣ ਤੋਂ ਬਾਅਦ ਜ਼ਖਮੀ ਹਾਲਤ 'ਚ ਗ੍ਰਿਫ਼ਤਾਰ ਇਕ ਪਾਕਿਸਤਾਨੀ ਘੁਸਪੈਠੀਏ ਦੀ ਜੰਮੂ ਦੇ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਲਾਹੌਰ ਦੇ ਡਾਂਗਾ ਦਾ ਰਹਿਣ ਵਾਲਾ ਸਈਅਦ ਰਜਾ ਆਸਿਮ (27) 18 ਮਈ ਨੂੰ ਭਾਰਤੀ ਖੇਤਰ 'ਚ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ।
ਬੀ.ਐੱਸ.ਐੱਫ. ਦੀ ਵਾਰ-ਵਾਰ ਦਿੱਤੀ ਗਈ ਚਿਤਾਵਨੀ ਨੂੰ ਉਸ ਨੇ ਅਣਸੁਣਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਬੀ.ਐੱਸ.ਐੱਫ. ਕਰਮੀਆਂ ਨੇ ਉਸ 'ਤੇ ਗੋਲੀ ਚਲਾਈ। ਇਕ ਅਧਿਕਾਰੀ ਨੇ ਕਿਹਾ,''ਜੰਮੂ 'ਚ ਸਰਕਾਰੀ ਮੈਡੀਕਲ ਕਾਲਜ (ਜੀ.ਐੱਮ.ਸੀ.) ਹਸਪਤਾਲ 'ਚ ਇਲਾਜ ਦੌਰਾਨ ਪਾਕਿਸਤਾਨੀ ਨਾਗਰਿਕ ਨੇ ਸ਼ੁੱਕਰਵਾਰ ਨੂੰ ਦਮ ਤੋੜ ਦਿੱਤਾ।'' ਅਧਿਕਾਰੀਆਂ ਨੇ ਦੱਸਿਆ ਕਿ ਬੀ.ਐੱਸ.ਐੱਫ. ਨੇ ਪਾਕਿਸਤਾਨੀ ਰੇਂਜਰਸ ਨਾਲ ਸੰਪਰਕ ਸਥਾਪਤ ਕੀਤਾ ਅਤੇ ਸਰਹੱਦੀ ਚੌਕੀ ਬਾਨ ਗਲੈਡ ਦੇ ਅਧੀਨ ਇਕ ਖੇਤਰ 'ਚ ਇਕ ਫਲੈਗ ਮੀਟਿੰਗ ਤੈਅ ਕੀਤੀ, ਜਿੱਥੇ ਉਨ੍ਹਾਂ ਨੂੰ ਲਾਸ਼ ਸੌਂਪ ਦਿੱਤੀ ਗਈ ਤਾਂ ਕਿ ਉਸ ਦੇ ਰਿਸ਼ਤੇਦਾਰ ਉਸ ਦਾ ਅੰਤਿਮ ਸੰਸਕਾਰ ਕਰ ਸਕਣ।
FCI ਰਿਸ਼ਵਤ ਕਾਂਡ : CBI ਨੇ ਤਲਾਸ਼ੀ ਦੌਰਾਨ ਤਿੰਨ ਕਰੋੜ ਰੁਪਏ ਕੀਤੇ ਬਰਾਮਦ
NEXT STORY