ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਭਾਰਤ ਦੇ 'ਆਪ੍ਰੇਸ਼ਨ ਸਿੰਦੂਰ' ਦੌਰਾਨ ਜੰਮੂ-ਕਸ਼ਮੀਰ ਦੇ ਪੁੰਛ 'ਚ ਪਾਕਿਸਤਾਨ ਦੀ ਗੋਲੀਬਾਰੀ ਦਾ ਮੁਕਾਬਲਾ ਕਰਦਿਆਂ 8 ਮਈ ਨੂੰ ਸ਼ਹੀਦ ਹੋਏ ਪਲਵਲ ਦੇ ਜਵਾਨ ਦਿਨੇਸ਼ ਕੁਮਾਰ ਸ਼ਰਮਾ ਦੇ ਪਰਿਵਾਰ ਨੂੰ 4 ਕਰੋੜ ਰੁਪਏ ਦਿੱਤੇ ਜਾਣਗੇ। ਮੁੱਖ ਮੰਤਰੀ ਸੈਣੀ ਨੇ ਜਵਾਨ ਦੇ ਪਰਿਵਾਰਾਂ ਨੂੰ ਮਿਲਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਦਾ ਨਾਂ ਦਿਨੇਸ਼ਪੁਰ ਰੱਖੇ ਜਾਣ ਦਾ ਵੀ ਫ਼ੈਸਲਾ ਕੀਤਾ ਗਿਆ ਹੈ। ਜਵਾਨ ਦੇ ਪਿਤਾ ਦੀ ਦਿੱਤੀ ਜ਼ਮੀਨ 'ਤੇ ਇਕ ਪਾਰਕ ਦਾ ਨਿਰਮਾਣ ਵੀ ਕੀਤਾ ਜਾਵੇਗਾ, ਜਿਸ ਦਾ ਨਾਂ ਆਪ੍ਰੇਸ਼ਨ ਸਿੰਦੂਰ ਦਿਨੇਸ਼
ਕੁਮਾਰ ਪਾਰਕ' ਰੱਖਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਪਾਕਿਸਤਾਨੀ ਫੌਜ ਦੀ ਗੋਲੀਬਾਰੀ ਵਿਚ 5 ਫੀਲਡ ਰੈਜੀਮੈਂਟ ਦੇ ਲਾਂਸ ਨਾਇਕ ਦਿਨੇਸ਼ ਕੁਮਾਰ ਸ਼ਰਮਾ ਸ਼ਹੀਦ ਹੋ ਗਏ ਹਨ। ਅਧਿਕਾਰੀਆਂ ਅਨੁਸਾਰ ਹਰਿਆਣਾ ਦੇ ਪਲਵਲ ਦੇ ਮੁਹੰਮਦਪੁਰ ਪਿੰਡ ਦਾ ਰਹਿਣ ਵਾਲਾ 32 ਸਾਲਾ ਜਵਾਨ ਦਿਨੇਸ਼ ਸ਼ਰਮਾ ਕੰਟਰੋਲ ਰੇਖਾ 'ਤੇ ਡਿਊਟੀ 'ਤੇ ਸੀ। ਪਾਕਿਸਤਾਨੀ ਫੌਜ ਨੇ ਜੰਮੂ-ਕਸ਼ਮੀਰ ਵਿਚ ਕੰਟਰੋਲ ਰੇਖਾ (ਐਲ.ਓ.ਸੀ.) ਦੇ ਨੇੜੇ ਸਥਿਤ ਪਿੰਡਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਭਾਰੀ ਤੋਪਖਾਨੇ ਅਤੇ ਮੋਰਟਾਰ ਦੇ ਗੋਲੇ ਦਾਗੇ। ਇਸ ਗੋਲੀਬਾਰੀ ਵਿਚ ਲਾਂਸ ਨਾਇਕ ਦਿਨੇਸ਼ ਕੁਮਾਰ ਸ਼ਹੀਦ ਹੋ ਗਏ।
ਮੌਕ ਡ੍ਰਿਲ ਦੌਰਾਨ ਹੋਇਆ ਗ੍ਰਨੇਡ ਧਮਾਕਾ, ਦੋ ਕਾਂਸਟੇਬਲ ਜ਼ਖਮੀ
NEXT STORY