ਨਵੀਂ ਦਿੱਲੀ - ਭਾਰਤ ਨੇ ਘੱਟ ਗਿਣਤੀ ਭਾਈਚਾਰਿਆਂ ਬਾਰੇ ਪਾਕਿਸਤਾਨ ਦੀਆਂ ਟਿੱਪਣੀਆਂ ਨੂੰ ਸਪੱਸ਼ਟ ਤੌਰ ਤੇ ਰੱਦ ਕਰਦਿਆਂ ਕਿਹਾ ਹੈ ਕਿ ਉਸ ਨੂੰ ਆਪਣੀ ਪੀੜ੍ਹੀ ਹੇਠ ਸੋਟੀ ਫੇਰਨੀ ਚਾਹੀਦੀ ਹੈ। ਉਹ ਘੱਟ ਗਿਣਤੀਆਂ ਬਾਰੇ ਸਾਨੂੰ ਗਿਆਨ ਨਾ ਦੇਵੇ।
ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਭਾਰਤ ’ਚ ਘੱਟ ਗਿਣਤੀਆਂ ਬਾਰੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਦੇ ਬਿਆਨ ’ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਇਸ ਨੂੰ ਸਪੱਸ਼ਟ ਤੌਰ ’ਤੇ ਰੱਦ ਕਰ ਦਿੱਤਾ ਤੇ ਕਿਹਾ ਕਿ ਅਸੀਂ ਇਕ ਅਜਿਹੇ ਦੇਸ਼ ਵੱਲੋਂ ਕੀਤੀਆਂ ਗਈਆਂ ਕਥਿਤ ਟਿੱਪਣੀਆਂ ਨੂੰ ਸਪੱਸ਼ਟ ਤੌਰ ’ਤੇ ਰੱਦ ਕਰਦੇ ਹਾਂ ਜਿਸ ਦਾ ਇਸ ਮੁੱਦੇ ’ਤੇ ਆਪਣਾ ਨਿਰਾਸ਼ਾਜਨਕ ਰਿਕਾਰਡ ਖੁੱਦ ਬੋਲਦਾ ਹੈ।
ਪਾਕਿਸਤਾਨ ਵੱਲੋਂ ਵੱਖ-ਵੱਖ ਧਰਮਾਂ ਨਾਲ ਸਬੰਧਤ ਘੱਟ ਗਿਣਤੀਆਂ ’ਤੇ ਭਿਆਨਕ ਤੇ ਯੋਜਨਾਬੱਧ ਅਤਿਆਚਾਰ ਇਕ ਜਾਣਿਆ-ਪਛਾਣਿਆ ਤੱਥ ਹੈ। ਕਿਸੇ ਹੋਰ ’ਤੇ ਉਂਗਲੀਆਂ ਉਠਾਉਣ ਨਾਲ ਸੱਚਾਈ ਲੁੱਕ ਨਹੀਂ ਸਕਦੀ।
ਇਹ ਧਿਆਨ ਦੇਣ ਯੋਗ ਹੈ ਕਿ ਪਾਕਿਸਤਾਨ ਨੇ ਕ੍ਰਿਸਮਸ ਦੌਰਾਨ ਭੰਨਤੋੜ ਦੀਆਂ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਭਾਰਤ ’ਚ ਘੱਟ ਗਿਣਤੀਆਂ ਨਾਲ ਵਤੀਰੇ ਬਾਰੇ ਸਵਾਲ ਉਠਾਏ ਸਨ।
UP 'ਚ ਦਰਦਨਾਕ ਹਾਦਸਾ: ਸਿਲੰਡਰ ਧਮਾਕੇ ਤੋਂ ਬਾਅਦ ਲੱਗੀ ਅੱਗ, ਇੱਕੋ ਪਰਿਵਾਰ ਦੇ 3 ਜੀਅ ਜ਼ਿੰਦਾ ਸੜੇ
NEXT STORY