ਨਵੀਂ ਦਿੱਲੀ– ਪਿਛਲੇ 24 ਸਾਲਾਂ ਤੋਂ ਭਾਰਤ ਵਿਚ ਰਹਿ ਰਹੇ ਇਕ ਪਾਕਿਸਤਾਨੀ ਹਿੰਦੂ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ 1998 ਤੋਂ ਦੱਖਣੀ-ਪੱਛਮੀ ਦਿੱਲੀ ਦੀ ਭਾਟੀ ਮਾਈਨਜ਼ (ਸੰਜੇ ਕਲੋਨੀ) ਵਿੱਚ ਰਹਿ ਰਿਹਾ ਹੈ। ਭਾਗਚੰਦ ਨਾਂ ਦੇ ਇਸ ਮੁਲਜ਼ਮ ਨੂੰ ਪੁਲਸ ਨੇ 17 ਅਗਸਤ ਨੂੰ ਸਵੇਰੇ 5 ਵਜੇ ਦੇ ਕਰੀਬ ਗ੍ਰਿਫ਼ਤਾਰ ਕੀਤਾ ਸੀ।
ਪੀਜ਼ਾ ਡਿਲੀਵਰੀ ਬੁਆਏ ਹੋਣ ਦਾ ਬਹਾਨਾ ਬਣਾ ਕੇ ਸਾਦੇ ਕੱਪੜਿਆਂ ’ਚ ਪੁਲਸ ਪਹੁੰਚੀ। ਭਾਗਚੰਦ ਲੇਬਰ ਸੁਪਰਵਾਈਜ਼ਰ ਦਾ ਕੰਮ ਕਰਦਾ ਹੈ। ਉਹ 1998 ਵਿੱਚ ਪਾਕਿਸਤਾਨ ਤੋਂ ਭਾਰਤ ਆਇਆ ਸੀ। ਭਾਗਚੰਦ ਦੀ ਪਤਨੀ ਅਤੇ ਮਾਂ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਉਹ ਕਿਸੇ ਦੇਸ਼ ਵਿਰੋਧੀ ਸਰਗਰਮੀ ਵਿੱਚ ਸ਼ਾਮਲ ਹੋ ਸਕਦਾ ਹੈ।
ਭਾਟੀ ਦਾ ਤਿੰਨ ਬੱਚਿਆਂ ਅਤੇ ਬਜ਼ੁਰਗ ਮਾਤਾ-ਪਿਤਾ ਸਮੇਤ ਅੱਠ ਜਣਿਆਂ ਦਾ ਪਰਿਵਾਰ ਸੰਜੇ ਕਲੋਨੀ ਵਿੱਚ ਦੋ ਕਮਰਿਆਂ ਵਿੱਚ ਰਹਿੰਦਾ ਹੈ। ਭਾਗਚੰਦ ਨੂੰ ਪਾਕਿਸਤਾਨ ਤੋਂ ਆ ਕੇ ਭਾਰਤੀ ਨਾਗਰਿਕਤਾ ਵੀ ਮਿਲ ਗਈ ਸੀ। ਭਾਗਚੰਦ ਤੋਂ ਪਹਿਲਾਂ ਪੁਲਸ ਨੇ ਇਸੇ ਮਾਮਲੇ ਵਿੱਚ 27 ਸਾਲਾ ਨਾਰਾਇਣ ਲਾਲ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਨਾਰਾਇਣ ਲਾਲ ਨੇ ਹੀ ਭਾਗਚੰਦ ਬਾਰੇ ਖੁਲਾਸਾ ਕੀਤਾ ਸੀ।
ਰਿਪੋਰਟ ਮੁਤਾਬਕ ਕੇਂਦਰੀ ਜਾਂਚ ਏਜੰਸੀ ਅਤੇ ਰਾਜਸਥਾਨ ਪੁਲਸ ਦੀ ਸਾਂਝੀ ਪੁੱਛਗਿੱਛ ’ਚ ਭੀਲਵਾੜਾ ਦੇ ਨਰਾਇਣ ਲਾਲ ਨੇ ਦੱਸਿਆ ਸੀ ਕਿ ਭਾਗਚੰਦ ਨੇ ਕਿਸੇ ਨੂੰ 5 ਭਾਰਤੀ ਸਿਮ ਕਾਰਡ ਭੇਜੇ ਸਨ।
ਮੁੰਬਈ ਨੂੰ ਫਿਰ ਦਹਿਲਾਉਣ ਦੀ ਸਾਜਿਸ਼; ਟ੍ਰੈਫਿਕ ਪੁਲਸ ਨੂੰ ਮਿਲੀ '26/11 ਵਰਗੇ' ਹਮਲੇ ਦੀ ਧਮਕੀ
NEXT STORY