ਮੁੰਬਈ– ਮੁੰਬਈ ਟ੍ਰੈਫਿਕ ਪੁਲਸ ਦੇ ਕੰਟਰੋਲ ਰੂਮ ਨੂੰ ਆਪਣੀ ਹੈਲਪਲਾਈਨ ਦੇ ਵਟਸਐਪ ਨੰਬਰ ’ਤੇ ਕਈ ਸੰਦੇਸ਼ ਮਿਲੇ ਹਨ, ਜਿਨ੍ਹਾਂ ’ਚ 26/11 ਵਰਗੇ ਹਮਲੇ ਕੀਤੇ ਜਾਣ ਦੀ ਧਮਕੀ ਦਿੱਤੀ ਗਈ ਹੈ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪਹਿਲੀ ਨਜ਼ਰੇ ਅਜਿਹਾ ਲੱਗਦਾ ਹੈ ਕਿ ਇਹ ਸੰਦੇਸ਼ ਦੇਸ਼ ਦੇ ਬਾਹਰ ਦੇ ਕਿਸੇ ਨੰਬਰ ਤੋਂ ਭੇਜੇ ਗਏ ਹਨ।
ਇਹ ਵੀ ਪੜ੍ਹੋ- RTO ਅਫ਼ਸਰ ਦੇ ਘਰ ਮਿਲੀ 16 ਲੱਖ ਦੀ ਨਕਦੀ, ਸ਼ਾਨੋ-ਸ਼ੌਕਤ ਵੇਖ ਕੇ ਹੈਰਾਨ ਰਹਿ ਗਏ EOW ਅਧਿਕਾਰੀ
ਅਧਿਕਾਰੀ ਮੁਤਾਬਕ ਮੱਧ ਮੁੰਬਈ ਦੇ ਵਰਲੀ ਸਥਿਤ ਕੰਟਰੋਲ ਰੂਮ ਤੋਂ ਸੰਚਾਲਿਤ ਮੁੰਬਈ ਪੁਲਸ ਦੀ ਆਵਾਜਾਈ ਹੈਲਪਲਾਈਨ ਦੇ ਵਟਸਐਪ ਨੰਬਰ ’ਤੇ ਸ਼ੁੱਕਰਵਾਰ ਰਾਤ ਕਰੀਬ 11 ਵਜੇ ਸੰਦੇਸ਼ ਆਏ। ਉਨ੍ਹਾਂ ਦੱਸਿਆ ਕਿ ਇਸ ਸੰਦੇਸ਼ ਨੂੰ ਭੇਜਣ ਵਾਲੇ ਨੇ 26/11 ਦੇ ਮੁੰਬਈ ਹਮਲੇ ਵਰਗੇ ਹਮਲੇ ਦੀ ਧਮਕੀ ਦਿੱਤੀ ਹੈ। ਅਧਿਕਾਰੀ ਨੇ ਕਿਹਾ ਕਿ ਸ਼ਹਿਰ ਦੀ ਅਪਰਾਧ ਸ਼ਾਖਾ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ‘ਮੇਰੇ ਕੋਲ ਸ਼ਬਦ ਨਹੀਂ ਹਨ, ਬਸ ਹੈਰਾਨ ਹਾਂ’; 11 ਦੋਸ਼ੀਆਂ ਦੀ ਰਿਹਾਈ ’ਤੇ ਛਲਕਿਆ ਬਿਲਕਿਸ ਬਾਨੋ ਦਾ ਦਰਦ
ਦੱਸਣਯੋਗ ਹੈ ਕਿ ਮੁੰਬਈ ’ਚ 26 ਨਵੰਬਰ 2008 ਨੂੰ ਪਾਕਿਸਤਾਨ ਦੇ 10 ਹਥਿਆਰਬੰਦ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਸੀ। ਇਹ ਦੇਸ਼ ’ਚ ਹੋਏ ਸਭ ਤੋਂ ਭਿਆਨਕ ਅੱਤਵਾਦੀ ਹਮਲਿਆਂ ’ਚੋਂ ਇਕ ਸੀ। ਇਸ ਹਮਲੇ ’ਚ 166 ਲੋਕਾਂ ਦੀ ਮੌਤ ਹੋ ਗਈ ਸੀ ਅਤੇ 300 ਤੋਂ ਵਧੇਰੇ ਜ਼ਖਮੀ ਹੋ ਗਏ ਸਨ।
ਜੰਮੂ-ਕਸ਼ਮੀਰ ਦੇ ਹੰਦਵਾੜਾ ’ਚ 2 ਹਾਈਬ੍ਰਿਡ ਅੱਤਵਾਦੀ ਗ੍ਰਿਫਤਾਰ, ਹਥਿਆਰ ਤੇ ਗੋਲਾ-ਬਾਰੂਦ ਬਰਾਮਦ
NEXT STORY