ਇਸਲਾਮਾਬਾਦ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਰਾਸ਼ਟਰੀ ਸੇਵਕ ਸੰਘ (ਆਰ. ਐੱਸ. ਐੱਸ.) 'ਤੇ ਇਕ ਵਾਰ ਫਿਰ ਨਿਸ਼ਾਨਾ ਵਿੰਨ੍ਹਿਆ ਹੈ। ਭਾਰਤ 'ਚ ਇਸ ਸਮੇਂ ਸੱਤਾਧਾਰੀ ਪਾਰਟੀ ਭਾਜਪਾ ਸੰਘ ਪਰਿਵਾਰ ਦਾ ਇਕ ਹਿੱਸਾ ਹੈ ਭਾਵ ਦੋਹਾਂ ਦੀ ਵਿਚਾਰਧਾਰਾ ਇਕ ਹੀ ਹੈ। ਦੱਸ ਦਈਏ ਕਿ ਤੇਲੰਗਾਨਾ 'ਚ ਆਰ. ਐੱਸ. ਐੱਸ. ਨੇ ਮਾਰਚ ਕੱਢਿਆ ਸੀ। ਆਰ. ਐੱਸ. ਐੱਸ. ਮਾਰਚ ਦੀ ਇਹ ਵੀਡੀਓ ਸੁਚਿਤਰ ਵਿਜਯਨ ਨਾਂ ਦੇ ਇਕ ਵਿਅਕਤੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤੀ ਸੀ। ਇਮਰਾਨ ਖਾਨ ਨੇ ਉਸੇ ਟਵੀਟ ਨੂੰ ਰੀ-ਟਵੀਟ ਕਰਦੇ ਹੋਏ ਲਿੱਖਿਆ ਕਿ ਆਰ. ਐੱਸ. ਐੱਸ. ਕਾਰਨ ਮੁਸਲਮਾਨਾਂ ਦਾ ਕਤਲੇਆਮ ਹੋਵੇ ਉਸ ਤੋਂ ਪਹਿਲਾਂ ਅੰਤਰਰਾਸ਼ਟਰੀ ਜਗਤ ਨੂੰ ਜਾਗ ਜਾਣਾ ਚਾਹੀਦਾ ਹੈ। ਮੁਸਲਮਾਨਾਂ ਦੇ ਕਤਲੇਆਮ ਸਾਹਮਣੇ ਦੁਨੀਆ ਨੇ ਦੂਜੇ ਕਤਲੇਆਮ ਬਹੁਤ ਛੋਟੇ ਸਾਬਿਤ ਹੋਣਗੇ। ਕਿਸੇ ਵਿਸ਼ੇਸ਼ ਧਰਮ ਤੋਂ ਨਫਰਤ ਦੇ ਆਧਾਰ 'ਤੇ ਜਦ ਕਦੇ ਵੀਂ ਹਿਟਲਰ ਦੀ ਬ੍ਰਾਊਨ ਸ਼ਰਟਸ ਜਾਂ ਆਰ. ਐੱਸ. ਐੱਸ. ਜਿਹੇ ਸੰਗਠਨ ਬਣਦੇ ਹਨ, ਉਨ੍ਹਾਂ ਦਾ ਅੰਤ ਹਮੇਸ਼ਾ ਕਤਲੇਆਮ 'ਤੇ ਹੁੰਦਾ ਹੈ।
ਜ਼ਿਕਰਯੋਗ ਹੈ ਕਿ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਪਹਿਲਾਂ ਵੀ ਆਰ. ਐੱਸ. ਐੱਸ. 'ਤੇ ਨਿਸ਼ਾਨਾ ਵਿੰਨ੍ਹਦੇ ਰਹੇ ਹਨ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਜਪਾ ਦੀ ਵਿਚਾਰਕ ਬੁਨਿਆਦ ਆਰ. ਐੱਸ. ਐੱਸ. ਹੈ ਪਰ ਇਮਰਾਨ ਖਾਨ ਜਦ ਵੀ ਭਾਰਤ ਦੀ ਮੌਜੂਦਾ ਨਰਿੰਦਰ ਮੋਦੀ ਸਰਕਾਰ 'ਤੇ ਹਮਲਾ ਕਰਦੇ ਹਨ ਉਹ ਇਸ 'ਚ ਆਰ. ਐੱਸ. ਐੱਸ. ਦਾ ਜ਼ਿਕਰ ਜ਼ਰੂਰ ਸ਼ਾਮਲ ਕਰਦੇ ਹਨ। 5 ਅਗਸਤ ਨੂੰ ਭਾਰਤ ਸਰਕਾਰ ਨੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਾਲੇ ਸੰਵਿਧਾਨਕ ਪ੍ਰਾਵਧਾਨ ਧਾਰਾ-370 ਨੂੰ ਖਤਮ ਕਰਨ ਦਾ ਫੈਸਲਾ ਕੀਤਾ ਸੀ। ਇਸ ਦੇ ਨਾਲ ਹੀ ਜੰਮੂ ਕਸ਼ਮੀਰ ਰਾਜ ਨੂੰ 2 ਕੇਂਦਰ ਸ਼ਾਸਿਤ ਰਾਜਾਂ 'ਚ ਵੰਡਣ ਦਾ ਫੈਸਲਾ ਕੀਤਾ ਸੀ। ਮੋਦੀ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਨ ਲਈ ਵੀ ਇਮਰਾਨ ਖਾਨ ਨੇ ਆਰ. ਐੱਸ. ਐੱਸ. ਨੂੰ ਨਿਸ਼ਾਨਾ ਬਣਾਇਆ ਸੀ। ਸੰਯੁਕਤ ਰਾਸ਼ਟਰ ਮਹਾ ਸਭਾ ਦੀ ਬੈਠਕ 'ਚ ਵੀ ਇਮਰਾਨ ਖਾਨ ਨੇ ਆਪਣੇ ਭਾਸ਼ਣ 'ਚ ਆਰ. ਐੱਸ. ਐੱਸ. 'ਤੇ ਹਮਲਾ ਕੀਤਾ ਸੀ। ਇਮਰਾਨ ਆਰ. ਐੱਸ. ਐੱਸ. ਦੀ ਤੁਲਨਾ ਜਰਮਨੀ ਦੇ ਤਾਨਾਸ਼ਾਹ ਹਿਟਲਰ ਨਾਲ ਕਈ ਵਾਰ ਕਰ ਚੁੱਕੇ ਹਨ।
ਜੁੰਮੇ ਤੋਂ ਪਹਿਲਾਂ CAA 'ਤੇ ਯੋਗੀ ਸਰਕਾਰ ਅਲਰਟ, UP ਦੇ ਕਈ ਸ਼ਹਿਰਾਂ 'ਚ ਇੰਟਰਨੈੱਟ ਬੰਦ
NEXT STORY