ਜਲੰਧਰ (ਗੁਲਸ਼ਨ)- ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਸਰਸੰਘਚਾਲਕ ਡਾ. ਮੋਹਨ ਭਾਗਵਤ 25 ਫਰਵਰੀ ਨੂੰ ਪੰਜਾਬ ਦੌਰੇ ’ਤੇ ਆ ਰਹੇ ਹਨ। ਜ਼ਿਕਰਯੋਗ ਹੈ ਕਿ ਸੰਘ ਦੇ ਸ਼ਤਾਬਦੀ ਵਰ੍ਹੇ ਅਤੇ ਸੰਘ ਦੇ ‘ਪੰਚ ਪਰਿਵਰਤਨ’ ਵਿਸ਼ਿਆਂ ਨੂੰ ਲੈ ਕੇ ਉਹ ਨਿਯਮਿਤ ਰੂਪ ਵਿਚ ਪੂਰੇ ਦੇਸ਼ ਦਾ ਦੌਰਾ ਕਰ ਰਹੇ ਹਨ। ਇਸੇ ਲੜੀ ਤਹਿਤ ਉਹ ਪੰਜਾਬ ਆ ਰਹੇ ਹਨ।
ਮੋਹਨ ਭਾਗਵਤ ਆਪਣੇ 2 ਰੋਜ਼ਾ ਪੰਜਾਬ ਦੌਰੇ ਦੌਰਾਨ 25 ਫਰਵਰੀ ਨੂੰ ਪਠਾਨਕੋਟ ਵਿਖੇ ਸਵੇਰੇ 10.15 ਤੋਂ 12 ਵਜੇ ਤੱਕ ਸਾਬਕਾ ਸੈਨਿਕ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਨਗੇ ਅਤੇ ਸ਼ਾਮ 4 ਤੋਂ 5.30 ਵਜੇ ਤੱਕ ਪਠਾਨਕੋਟ ਜ਼ਿਲ੍ਹਾ ਯੁਵਾ ਸਵੈਮ-ਸੇਵਕ ਇਕੱਤਰੀਕਰਨ ਪ੍ਰੋਗਰਾਮ ਵਿਚ ਹਿੱਸਾ ਲੈਣਗੇ। 26 ਫਰਵਰੀ ਨੂੰ ਉਹ ਲੁਧਿਆਣਾ ਵਿਖੇ ਸ਼ਾਮ 3.30 ਤੋਂ 5 ਵਜੇ ਤੱਕ ਹੋਣ ਵਾਲੀ ਪ੍ਰਮੁੱਖ ਨਾਗਰਿਕਾਂ ਦੀ ਮੀਟਿੰਗ ਵਿਚ ਸ਼ਿਰਕਤ ਕਰਨਗੇ। ਇਹ ਜਾਣਕਾਰੀ ਸੂਬਾ ਸੰਘਚਾਲਕ ਇਕਬਾਲ ਸਿੰਘ ਨੇ ਦਿੱਤੀ।
ਅਟਲ ਅਪਾਰਟਮੈਂਟ ’ਚ ਫਲੈਟ ਖ਼ਰੀਦਣ ਵਾਲਿਆਂ ਨੂੰ ਝਟਕਾ, ਹੁਣ 4.5 ਮਹੀਨਿਆਂ ’ਚ ਦੇਣੀ ਹੋਵੇਗੀ ਸਾਰੀ ਪੇਮੈਂਟ
NEXT STORY