ਗੋਰਖਪੁਰ - ਦੇਸ਼ਧ੍ਰੋਹ ਦੇ ਦੋਸ਼ ਹੇਠ ਗੋਰਖਪੁਰ ਜੇਲ ਵਿਚ ਬੰਦ ਪਾਕਿਸਤਾਨੀ ਕੈਦੀ ਮੁਹੰਮਦ ਮਸਰੂਫ ਉਰਫ ਮਨਸੂਰ ਉਰਫ ਗੁੱਡੂ ਰਿਹਾਅ ਹੋ ਗਿਆ ਹੈ। ਗ੍ਰਹਿ ਮੰਤਰਾਲਾ ਦੇ ਹੁਕਮ ਤੋਂ ਬਾਅਦ ਰਿਹਾਈ ਦੀ ਪ੍ਰਕਿਰਿਆ ਪੂਰੀ ਹੋਈ। ਜ਼ਿਲਾ ਜੇਲ ਪੁਲਸ ਅਤੇ ਸੁਰੱਖਿਆ ਏਜੰਸੀਆਂ ਦੀ ਨਿਗਰਾਨੀ ’ਚ ਉਸ ਨੂੰ ਗੋਰਖਪੁਰ ਤੋਂ ਦਿੱਲੀ ਸਥਿਤ ਪਾਕਿਸਤਾਨੀ ਦੂਤਘਰ ਭੇਜਿਆ ਗਿਆ।
ਉਥੋਂ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ 7 ਫਰਵਰੀ ਨੂੰ ਅਟਾਰੀ ਬਾਰਡਰ ’ਤੇ ਲਿਜਾਇਆ ਜਾਏਗਾ। ਜਿਥੇ ਉਸ ਦੇ ਦਸਤਾਵੇਜ਼ਾਂ ਦੀ ਜਾਂਚ ਹੋਵੇਗੀ। ਫਿਰ ਮਸਰੂਫ ਨੂੰ ਪਾਕਿਸਤਾਨੀ ਅਧਿਕਾਰੀਆਂ ਨੂੰ ਸੌਂਪ ਦਿੱਤਾ ਜਾਏਗਾ। ਇਸ ਲਈ ਪਾਕਿਸਤਾਨੀ ਦੂਤਘਰ ਨਾਲ ਗੱਲ ਹੋ ਗਈ ਹੈ।
ਜਾਣਕਾਰੀ ਮੁਤਾਬਕ ਮਸਰੂਫ ਉਰਫ ਗੁੱਡੂ ਕਰਾਚੀ ਦਾ ਰਹਿਣਾ ਵਾਲਾ ਹੈ। ਉਸ ਨੂੰ 2008 ਵਿਚ ਬਹਿਰਾਈਚ ਪੁਲਸ ਨੇ ਜਾਸੂਸੀ, ਦੇਸ਼ਧ੍ਰੋਹ, ਜਾਅਲਸਾਜ਼ੀ ਅਤੇ ਸਾਜ਼ਿਸ਼ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਸੀ ਕਿਉਂਕਿ, ਸੁਰੱਖਿਆ ਏਜੰਸੀਆਂ ਨੂੰ ਸ਼ੱਕ ਸੀ ਕਿ ਉਹ ਭਾਰਤ ਵਿਚ ਅੱਤਵਾਦੀ ਸੰਗਠਨਾਂ ਲਈ ਜਾਣਕਾਰੀ ਇਕੱਠੀ ਕਰ ਰਿਹਾ ਸੀ। ਜਾਂਚ ਤੋਂ ਬਾਅਦ ਉਸ ਦੇ ਵਿਰੁੱਧ ਦੇਸ਼ਧ੍ਰੋਹ ਅਤੇ ਜਾਸੂਸੀ ਦਾ ਮਾਮਲਾ ਦਰਜ ਕੀਤਾ ਗਿਆ। ਅਦਾਲਤ ਨੇ ਉਸ ਨੂੰ 2013 ਵਿਚ ਸਜ਼ਾ ਸੁਣਾਈ ਸੀ।
ਮੁਰਗਾ ਜਾਨਵਰ ਹੈ ਜਾਂ ਪੰਛੀ? ਮਾਮਲਾ ਹਾਈਕੋਰਟ ਪਹੁੰਚਿਆ ਤਾਂ ਮਿਲਿਆ ਇਹ ਜਵਾਬ
NEXT STORY