ਪਾਲਮਪੁਰ- ਕਹਿੰਦੇ ਹਨ ਪਿਆਰ ਨੂੰ ਅੰਜ਼ਾਮ ਤੱਕ ਪਹੁੰਚਾਉਣ ਲਈ ਦੂਰੀਆਂ ਕੋਈ ਮਾਇਨੇ ਨਹੀਂ ਰੱਖਦੀਆਂ। ਕੁਝ ਅਜਿਹਾ ਹੀ ਹਿਮਾਚਲ ਦੇ ਪਾਲਮਪੁਰ ਦੇ ਘੁੱਗਰ ਟਾਂਡਾ ਵਾਸੀ ਦੀਪ ਸਿੰਘ ਅਤੇ ਫਿਲੀਪੀਨਜ਼ ਦੀ ਰਚਲ ਵਾਸਤਾ ਦੀ ਜ਼ਿੰਦਗੀ 'ਚ ਵੇਖਿਆ ਗਿਆ। ਫਿਲੀਪੀਨਜ਼ ਦੇ ਸ਼ਹਿਰ ਦਾਵਾਓ ਵਿਚ ਪਲੀ-ਵਧੀ ਰਚਲ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਦੇ ਇਕ ਸਰਕਾਰੀ ਹਸਪਤਾਲ 'ਚ ਬਤੌਰ ਨਰਸ ਕੰਮ ਕਰਦੀ ਹੈ, ਜਦਕਿ ਪਾਲਮਪੁਰ ਦਾ ਨੌਜਵਾਨ ਦੀਪ ਸਿੰਘ ਇਕ ਪ੍ਰਾਈਵੇਟ ਕੰਪਨੀ 'ਚ ਤਕਨੀਸ਼ੀਅਨ ਹੈ।
ਰਚਲ ਨੇ ਦੱਸਿਆ ਕਿ ਉਨ੍ਹਾਂ ਦੀ ਪਹਿਲੀ ਮੁਲਾਕਾਤ ਇਕ ਮਾਲ ਵਿਚ ਹੋਈ ਸੀ, ਜਿੱਥੇ ਦੋਵੇਂ ਇਕ-ਦੂਜੇ ਨੂੰ ਦਿਲ ਦੇ ਬੈਠੇ। ਇਸ ਤੋਂ ਬਾਅਦ ਦੋਹਾਂ ਨੇ ਪਰਿਵਾਰਾਂ ਨੂੰ ਵਿਆਹ ਕਰਨ ਲਈ ਰਾਜੀ ਕਰ ਲਿਆ। ਦੀਪ ਸਿੰਘ ਵਿਆਹ ਲਈ ਰਿਆਦ ਤੋਂ ਇਕ ਮਹੀਨੇ ਦੀ ਛੁੱਟੀ ਲੈ ਕੇ ਘਰ ਪਹੁੰਚਿਆ ਅਤੇ ਉਸ ਦੀ ਪ੍ਰੇਮਿਕਾ ਰਚਲ ਵਿਜੀਟਰ ਵੀਜ਼ਾ ਲੈ ਕੇ ਭਾਰਤ ਪਹੁੰਚੀ। ਪਾਲਮਪੁਰ ਪਹੁੰਚਦੇ ਹੀ ਆਖ਼ਰਕਾਰ ਦੋਹਾਂ ਦਾ ਪਿਆਰ ਅੰਜ਼ਾਮ ਤੱਕ ਪਹੁੰਚਿਆ ਅਤੇ ਸੋਮਵਾਰ ਨੂੰ ਪਾਲਮਪੁਰ ਦੇ ਆਰੀਆ ਸਮਾਜ ਮੰਦਰ ਕੰਪਲੈਕਸ 'ਚ ਦੋਵੇਂ ਵਿਆਹ ਦੇ ਬੰਧਨ 'ਚ ਬੱਝ ਗਏ। ਇਸ ਮੌਕੇ ਲਾੜੇ ਦੀ ਮਾਂ ਕਮਲੇਸ਼ ਅਤੇ ਹੋਰ ਰਿਸ਼ਤੇਦਾਰ ਵਿਦੇਸ਼ੀ ਨੂੰਹ ਨੂੰ ਵੇਖ ਕੇ ਖੁਸ਼ ਨਜ਼ਰ ਆਏ।
ਜੈਸ਼ੰਕਰ ਦੀ ਬ੍ਰਿਟਿਸ਼ ਮੰਤਰੀ ਨੂੰ ਦੋ-ਟੁਕ, ਬ੍ਰਿਟੇਨ ’ਚ ਭਾਰਤ ਦੇ ਡਿਪਲੋਮੈਟਿਕ ਮਿਸ਼ਨਾਂ ਦੀ ਸੁਰੱਖਿਆ ਯਕੀਨੀ ਕਰੋ
NEXT STORY