ਜੰਮੂ—ਕ੍ਰਿਕਟ ਇਕ ਅਜਿਹੀ ਖੇਡ ਹੈ ਜਿਸ ਦੀ ਦੀਵਾਨਗੀ ਦੁਨੀਆ ਦੇ ਹਰ ਕੋਨੇ 'ਚ ਦੇਖਣ ਨੂੰ ਮਿਲਦੀ ਹੈ। ਕਸ਼ਮੀਰ ਦੀ ਰਹਿਣ ਵਾਲੀ 15 ਸਾਲ ਦੀ ਇੰਸ਼ਾ ਮਸ਼ਤਾਕ ਲੋਨ ਵੀ ਕ੍ਰਿਕਟ 'ਚ ਆਪਣਾ ਨਾਂ ਚਮਕਾਉਣਾ ਚਾਹੁੰਦੀ ਸੀ ਪਰ ਕਸ਼ਮੀਰ 'ਚ ਸੁਰੱਖਿਆ ਬਲਾਂ ਦੀ ਪੈਲੇਟ ਗਨ ਦਾ ਸ਼ਿਕਾਰ ਹੋਣ ਕਾਰਨ ਉਸ ਦਾ ਇਹ ਸੁਪਨਾ ਤਬਾਹ ਹੋ ਗਿਆ।
ਤੇਜ਼ ਗੇਂਦਬਾਜ਼ ਬਣਨਾ ਚਾਹੁੰਦੀ ਸੀ ਇੰਸ਼ਾ
ਇੰਸ਼ਾ ਕ੍ਰਿਕਟ ਖੇਡਣਾ ਪੰਸਦ ਕਰਦੀ ਹੈ ਅਤੇ ਉਹ ਤੇਜ਼ ਗੇਂਦਬਾਜ਼ ਬਣਨਾ ਚਾਹੁੰਦੀ ਸੀ। ਬਦਕਿਸਮਤੀ ਕਾਰਨ ਕਸ਼ਮੀਰ 'ਚ 8 ਜੁਲਾਈ ਨੂੰ ਹਿਜ਼ਬੁਲ ਮੁਜ਼ਾਇਦੀਨ ਕਮਾਂਡਰ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਹੋਈ ਹਿੰਸਾ ਦੌਰਾਨ ਉਹ ਸੁਰੱਖਿਆ ਬਲਾਂ ਦੀ ਪੈਲੇਟ ਗਨ ਦੇ ਕਾਰਨ ਆਪਣੀਆਂ ਅੱਖਾਂ ਦੀ ਰੋਸ਼ਨੀ ਖੋਹ ਬੈਠੀ। ਪੈਲੇਟ ਗਨ ਕਾਰਨ ਹੁਣ ਇੰਸ਼ਾ ਦਾ ਚੇਹਰਾ ਵੀ ਖਰਾਬ ਹੋ ਚੁੱਕਿਆ ਹੈ। ਉਸ ਦੇ ਚੇਹਰੇ 'ਤੇ ਪੈਲੇਟ ਗਨ ਦੀਆਂ ਗੋਲੀਆਂ ਦੇ ਨਿਸ਼ਾਨ ਪਏ ਹੋਏ ਹਨ ਪਰ ਬਾਵਜੂਦ ਇਸ ਦੇ ਇੰਸ਼ਾ ਨੇ ਹਿੰਮਤ ਨਾ ਹਾਰਨ ਦੀ ਠਾਣ ਲਈ ਹੈ। ਉਹ ਭਲਾ ਹੀ ਕ੍ਰਿਕਟ ਮੈਚ ਨਹੀਂ ਦੇਖ ਸਕਦੀ ਪਰ ਉਹ ਕੁਮੈਂਟਰੀ ਸੁਣਦੀ ਰਹਿੰਦੀ ਹੈ।
ਭਾਰਤ ਪਾਕਿਸਤਾਨ ਮੈਚ ਨਾ ਦੇਖਣ ਦਾ ਹੈ ਦੁੱਖ
ਇੰਸ਼ਾ ਨੇ ਦੱਸਿਆ ਕਿ ਉਸ ਨੂੰ ਭਾਰਤ ਪਾਕਿਸਤਾਨ 'ਚ ਚੈਂਪੀਅਨਸ ਟਰਾਫੀ ਦਾ ਫਾਈਨਲ ਮੁਕਾਬਲਾ ਨਾ ਦੇਖਣ ਦਾ ਦੁੱਖ ਹੈ। ਉਹ ਕਹਿੰਦੀ ਹੈ ਕਿ ਉਸ ਨੂੰ ਬਹੁਤ ਨਿਰਾਸ਼ ਹੋਈ ਸੀ ਜਦੋਂ ਚੈਂਪੀਅਨਸ ਟਰਾਫੀ 'ਚ ਪਾਕਿਸਤਾਨ ਦੇ ਨਾਲ ਮੈਚ 'ਚ ਭਾਰਤ ਨੇ ਵਿਕਟ ਗੁਆਏ ਸੀ। ਪੈਲੇਟ ਦਾ ਸ਼ਿਕਾਰ ਹੋਣ ਵਾਲੀ ਘਟਨਾ ਨੂੰ ਯਾਦ ਕਰਦੇ ਹੋਏ ਇੰਸ਼ਾ ਦੱਸਦੀ ਹੈ ਕਿ ਉਹ ਉਸ ਦਿਨ ਆਪਣੇ ਪਿੰਡ ਸੇਦਾਵ 'ਚ ਸੀ। 11 ਜੁਲਾਈ ਦੀ ਉਹ ਤਾਰੀਕ ਜਦੋਂ ਮੈਂ ਆਪਣੇ ਘਰ 'ਚ ਬੈਠੀ ਪੜ ਰਹੀ ਸੀ। ਇਸ ਦੌਰਾਨ ਉਥੇ ਮੇਰੀ ਮਾਂ, ਆਂਟੀ ਅਤੇ ਹੋਰ ਵੀ ਲੋਕ ਮੌਜੂਦ ਸੀ। ਵਿਚ-ਵਿਚਾਲੇ ਅਸੀਂ ਗੱਲ ਵੀ ਕਰ ਰਹੇ ਸੀ। ਇਸ ਦੌਰਾਨ ਉਥੇ ਹਿੰਸਾ ਭੜਕ ਪਈ। ਸ਼ੋਰ ਘੱਟ ਹੋਣ 'ਤੇ ਜਦੋਂ ਮੈਂ ਘਰ ਦੀ ਖਿੜਕੀ ਖੋਲੀ ਤਾਂ ਮੈਂ ਪੈਲੇਟ ਗਨ ਦਾ ਸ਼ਿਕਾਰ ਬਣ ਗਈ।
ਇੰਸ਼ਾ ਲਈ ਘਰ ਵੇਚਣ ਨੂੰ ਤਿਆਰ ਹੈ ਪਰਿਵਾਰ
ਇੰਸ਼ਾ ਦੀਆਂ ਅੱਖਾਂ ਨੂੰ ਫਿਰ ਤੋਂ ਰੋਸ਼ਨ ਕਰਨ ਲਈ ਉਸ ਦਾ ਪਰਿਵਾਰ ਆਪਣਾ ਘਰ ਵੀ ਵੇਚਣ ਲਈ ਤਿਆਰ ਹੈ। ਈਸ਼ਾ ਦੀਆਂ ਅੱਖਾਂ ਦੀ 6 ਵਾਰ ਸਰਜ਼ਰੀ ਕੀਤੀ ਜਾ ਚੁੱਕੀ ਹੈ ਪਰ ਅਜੇ ਤੱਕ ਉਸ ਦੀਆਂ ਅੱਖਾਂ ਨੂੰ ਬਚਾਇਆ ਨਹੀਂ ਜਾ ਸਕਿਆ। ਈਸ਼ਾ ਦੇ ਪੈਲੇਟ ਲੱਗੇ ਚੇਹਰੇ ਦੀ ਤਸਵੀਰ ਅਤੇ ਐਕਸ ਰੇ ਇੰਟਰਨੈਟ 'ਤੇ ਵਾਇਰਲ ਹੋਣ ਤੋਂ ਬਾਅਦ ਉਹ ਕਸ਼ਮੀਰ 'ਚ ਮਿਨੀ ਸੈਲੀਬ੍ਰਿਟੀ ਬਣ ਚੁੱਕੀ ਹੈ। ਉਸ ਨੂੰ ਕਈ ਲੋਕ ਮਿਲਣ ਆਉਂਦੇ ਰਹਿੰਦੇ ਹਨ।
ਡਲ ਝੀਲ ਦਾ ਆਕਾਰ ਘੱਟਦਾ ਦੇਖ ਕੇ ਰਾਜਪਾਲ ਅਤੇ ਮੁੱਖ ਮੰਤਰੀ ਚਿੰਤਾ 'ਚ
NEXT STORY