ਪਾਲਘਰ (ਭਾਸ਼ਾ) - ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ’ਚ ਇਕ ਸਰਕਾਰੀ ਪ੍ਰਾਇਮਰੀ ਸਕੂਲ ’ਚ ਸਮੇਂ ’ਤੇ ਪਾਣੀ ਲਿਆਉਣ ’ਚ ਨਾਕਾਮ ਰਹਿਣ ’ਤੇ ਅਧਿਆਪਕਾਂ ਵੱਲੋਂ ਕੀਤੀ ਗਈ ਕੁੱਟਮਾਰ ਦੇ ਡਰੋਂ ਕੁਝ ਵਿਦਿਆਰਥੀ ਜੰਗਲ ਵੱਲ ਭੱਜ ਗਏ। ਇਸ ਘਟਨਾ ਦੀ ਜਾਣਕਾਰੀ ਇਕ ਅਧਿਕਾਰੀ ਨੇ ਵੀਰਵਾਰ ਨੂੰ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਸ ਹਫ਼ਤੇ ਦੀ ਸ਼ੁਰੂਆਤ ’ਚ ਜਵਹਾਰ ਦੇ ਜਾਂਭੂਲ ਮੱਠ ਖੇਤਰ ’ਚ ਸਥਿਤ ਜ਼ਿਲ੍ਹਾ ਪ੍ਰੀਸ਼ਦ ਦੇ ਇਕ ਸਕੂਲ ’ਚ ਹੋਈ ਇਸ ਘਟਨਾ ਦੀ ਸਿੱਖਿਆ ਵਿਭਾਗ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੜ੍ਹੋ ਇਹ ਵੀ : ਸੱਸ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਦਾ ਹੱਕਦਾਰ ਕੌਣ? ਧੀ ਜਾਂ ਨੂੰਹ, ਜਾਣ ਲਓ ਨਿਯਮ
ਇਹ ਘਟਨਾ ਜ਼ਿਲ੍ਹੇ ਦੇ ਇਕ ਸਕੂਲ ’ਚ 6ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ ਦੇ ਪਿਛੋਕੜ ’ਚ ਸਾਹਮਣੇ ਆਈ ਹੈ। ਉਸ ਵਿਦਿਆਰਥੀ ਨੂੰ ਕਥਿਤ ਤੌਰ ’ਤੇ ਦੇਰ ਨਾਲ ਸਕੂਲ ਆਉਣ ਲਈ 100 ਉੱਠਕ-ਬੈਠਕ ਕਰਨ ਲਈ ਮਜਬੂਰ ਕੀਤਾ ਗਿਆ ਸੀ। ਵਿਦਿਆਰਥੀਆਂ ਦੇ ਮਾਪਿਆਂ ਨੇ ਬੁੱਧਵਾਰ ਨੂੰ ਜ਼ਿਲ੍ਹਾ ਪ੍ਰੀਸ਼ਦ ਨੂੰ ਇਕ ਮੰਗ-ਪੱਤਰ ਸੌਂਪਿਆ ਹੈ। ਮੰਗ-ਪੱਤਰ ’ਚ ਉਨ੍ਹਾਂ ਨੇ ਦੋਸ਼ ਲਾਇਆ ਕਿ ਸਿੱਖਿਆ ਕਰਮਚਾਰੀਆਂ ਨੇ ਵਿਦਿਆਰਥੀਆਂ ਨੂੰ ਲੱਗਭਗ ਇਕ ਕਿਲੋਮੀਟਰ ਦੂਰ ਸਥਿਤ ਸੋਮੇ ਤੋਂ ਪਾਣੀ ਲਿਆਉਣ ਲਈ ਭੇਜਿਆ ਸੀ ਅਤੇ ਜਦੋਂ ਉਹ ਦੇਰ ਨਾਲ ਪਰਤੇ ਤਾਂ ਉਨ੍ਹਾਂ ਦੀ ਕੁੱਟਮਾਰ ਕੀਤੀ। ਪਰਿਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਕਿ ਕੁੱਟਮਾਰ ਤੋਂ ਪ੍ਰੇਸ਼ਾਨ ਹੋ ਕੇ ਵਿਦਿਆਰਥੀਆਂ ਦੇ ਇਕ ਸਮੂਹ ਨੇ ਸਕੂਲ ਕੰਪਲੈਕਸ ਛੱਡ ਦਿੱਤਾ ਅਤੇ ਨੇੜਲੇ ਜੰਗਲ ਵੱਲ ਦੌੜ ਗਏ।
ਪੜ੍ਹੋ ਇਹ ਵੀ : ਵੱਡਾ ਝਟਕਾ: ਰਾਸ਼ਨ ਕਾਰਡ ਤੋਂ ਸਰਕਾਰ ਨੇ ਕੱਟੇ 2.25 ਕਰੋੜ ਲੋਕਾਂ ਦੇ ਨਾਮ, ਵਜ੍ਹਾ ਕਰੇਗੀ ਹੈਰਾਨ
ਦਿੱਲੀ ਸਰਕਾਰ ਦਾ ਵੱਡਾ ਫੈਸਲਾ: ਸਕੂਲਾਂ ਤੇ ਕਾਲਜਾਂ 'ਚ ਇਨ੍ਹਾਂ ਗਤੀਵਿਧੀਆਂ 'ਤੇ ਨਵੰਬਰ-ਦਸੰਬਰ ਤੱਕ ਲੱਗੀ ਰੋਕ
NEXT STORY