Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 30, 2026

    12:04:43 PM

  • heartbreaking accident in punjab

    ਪੰਜਾਬ 'ਚ ਰੂਹ ਕੰਬਾਊ ਹਾਦਸਾ, ਜ਼ਿੰਦਾ ਸੜਿਆ...

  • transfers of officials have been made in the punjab waqf board

    ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ! ਇਨ੍ਹਾਂ ਅਫ਼ਸਰਾਂ ਦੇ...

  • incident in punjab incident in sangrur

    ਪੰਜਾਬ 'ਚ ਵੱਡੀ ਵਾਰਦਾਤ, ਜਵਾਈ ਨੇ ਸਹੁਰੇ ਤੇ ਸਾਲ਼ੇ...

  • punjabi deport from australia

    ਆਸਟ੍ਰੇਲੀਆ ਤੋਂ ਡਿਪੋਰਟ ਹੋਏ 11 ਪੰਜਾਬੀ ਪਹੁੰਚੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਮਹਿਲਾ ਸਸ਼ਕਤੀਕਰਨ ਵੱਲ ਵਧਦੇ ਕਦਮ

BLOG News Punjabi(ਬਲਾਗ)

ਮਹਿਲਾ ਸਸ਼ਕਤੀਕਰਨ ਵੱਲ ਵਧਦੇ ਕਦਮ

  • Edited By Harpreet Singh,
  • Updated: 01 Apr, 2026 04:35 PM
Blog
women empowerment
  • Share
    • Facebook
    • Tumblr
    • Linkedin
    • Twitter
  • Comment

ਸੋਧੇ ਹੋਏ ਮਹਿਲਾ ਰਾਖਵਾਂਕਰਨ ਬਿੱਲ, ਨਾਰੀ ਸ਼ਕਤੀ ਵੰਦਨ ਐਕਟ, ਬਿੱਲ 2023 ਨੂੰ ਲਾਗੂ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਬਿੱਲ ’ਚ 2029 ਦੀਆਂ ਆਮ ਚੋਣਾਂ ’ਚ ਔਰਤਾਂ ਨੂੰ ਵਿਧਾਨਪਾਲਿਕਾ ’ਚ 33 ਫੀਸਦੀ ਸੀਟਾਂ ਦੇ ਰਾਖਵੇਂਕਰਨ ਦੀ ਵਿਵਸਥਾ ਕੀਤੀ ਗਈ ਹੈ। ਸਰਕਾਰ ਦਾ ਇਰਾਦਾ ਇਸ ਸੋਧੇ ਹੋਏ ਬਿੱਲ ਨੂੰ ਸੰਸਦ ਦੇ ਮੌਜੂਦਾ ਬਜਟ ਸੈਸ਼ਨ ਦੇ ਅਣਮਿੱਥੇ ਸਮੇਂ ਲਈ ਮੁਲਤਵੀ ਹੋਣ ਤੋਂ ਪਹਿਲਾਂ ਲਿਆਉਣ ਦਾ ਹੈ।

ਬਿੱਲ ’ਚ ਸੰਸਦ ਅਤੇ ਵਿਧਾਨ ਮੰਡਲ ’ਚ ਮਹਿਲਾ ਰਾਖਵਾਂਕਰਨ ਨੂੰ ਵਰਤਮਾਨ ’ਚ ਚੱਲ ਰਹੀ ਮਰਦਮਸ਼ੁਮਾਰੀ ਅਤੇ ਹੱਦਬੰਦੀ ਦੀ ਕਵਾਇਦ ਤੋਂ ਵੱਖ ਰੱਖਣਾ ਹੈ ਕਿਉਂਕਿ ਮੌਜੂਦਾ ਕਾਨੂੰਨ ਅਧੀਨ 2029 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮਰਦਮਸ਼ੁਮਾਰੀ ਅਤੇ ਹੱਦਬੰਦੀ ਦੀ ਸ਼ਰਤ ਨੂੰ ਪੂਰਾ ਕਰਨਾ ਅਸੰਭਵ ਨਹੀਂ ਤਾਂ ਔਖਾ ਜ਼ਰੂਰ ਹੈ।

ਸਰਕਾਰ ਦੀ ਯੋਜਨਾ ਹੈ ਕਿ ਵਿਧਾਨ ਸਭਾਵਾਂ ਅਤੇ ਲੋਕ ਸਭਾ ਦੀ ਮੈਂਬਰ ਗਿਣਤੀ 50 ਫੀਸਦੀ ਤੱਕ ਵਧਾਈ ਜਾਵੇ, ਜਿਸ ਅਧੀਨ ਲੋਕ ਸਭਾ ਦੀਆਂ ਮੌਜੂਦਾ 543 ਸੀਟਾਂ ਵਧ ਕੇ 816 ਸੀਟਾਂ ਹੋ ਜਾਣਗੀਆਂ, ਜਿਸ ’ਚੋਂ 273 ਸੀਟਾਂ ਔਰਤਾਂ ਲਈ ਰਾਖਵੀਆਂ ਹੋਣਗੀਆਂ। ਜੇਕਰ ਇਹ ਬਿੱਲ ਪਾਸ ਹੁੰਦਾ ਹੈ ਤਾਂ ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਗੋਆ ਅਤੇ ਮਣੀਪੁਰ, ਜਿਨ੍ਹਾਂ ’ਚ 2027 ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਉਹ ਵੀ ਵਿਧਾਨ ਸਭਾ ’ਚ ਮਹਿਲਾ ਰਾਖਵਾਂਕਰਨ ਲਾਗੂ ਕਰ ਸਕਦੇ ਹਨ। ਇਸ ਦੇ ਨਾਲ ਹੀ ਵਿਸਥਾਰਿਤ ਸਦਨ ’ਚ ਸੂਬਿਆਂ ਦੀ ਅਨੁਪਾਤਿਕ ਪ੍ਰਤੀਨਿਧਤਾ ਉਸੇ ਤਰ੍ਹਾਂ ਰਹੇਗੀ ਅਤੇ ਔਰਤਾਂ ਲਈ ਸੀਟਾਂ ਰਾਖਵੀਆਂ ਕਰਨ ਲਈ ਲਾਟਰੀ ਪ੍ਰਣਾਲੀ ਅਪਣਾਈ ਜਾਵੇਗੀ।

ਫਿਰ ਵੀ ਇਸ ਦੇ ਲਈ ਹੱਦਬੰਦੀ ਕਮਿਸ਼ਨ ਦੇ ਅਧਿਕਾਰ ਖੇਤਰ ਨੂੰ ਬਦਲਣਾ ਹੋਵੇਗਾ ਜੋ ਚੋਣ ਖੇਤਰਾਂ ਦੀ ਹੱਦਬੰਦੀ ਲਈ 2027 ਦੀ ਮਰਦਮਸ਼ੁਮਾਰੀ ਨਹੀਂ, ਸਗੋਂ 2011 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਨੂੰ ਆਧਾਰ ਬਣਾਏਗਾ ਕਿਉਂਕਿ 2027 ਦੀ ਮਰਦਮਸ਼ੁਮਾਰੀ ਦੇ ਅੰਤਿਮ ਅੰਕੜਿਆਂ ਦੇ ਆਉਣ ’ਚ ਦੇਰੀ ਹੋਵੇਗੀ ਜਿਸ ਕਾਰਨ 2029 ’ਚ ਹੱਦਬੰਦੀ ਕਰਨ ਲਈ ਬਹੁਤ ਜ਼ਿਆਦਾ ਦੇਰੀ ਹੋ ਜਾਵੇਗੀ।

ਮੌਜੂਦਾ ਸਮੇਂ ’ਚ ਦੱਖਣੀ ਰਾਜ ਇਸ ਗੱਲ ਤੋਂ ਚਿੰਤਤ ਹਨ ਕਿ ਮੌਜੂਦਾ ਆਬਾਦੀ ਦੇ ਆਧਾਰ ’ਤੇ ਹੱਦਬੰਦੀ ਨਾਲ ਲੋਕ ਸਭਾ ’ਚ ਅਨੁਪਾਤਿਕ ਪ੍ਰਤੀਨਿਧਤਾ ਦੇ ਸੰਦਰਭ ’ਚ ਉਨ੍ਹਾਂ ਨੂੰ ਨੁਕਸਾਨ ਹੋਵੇਗਾ ਕਿਉਂਕਿ ਇਨ੍ਹਾਂ ਰਾਜਾਂ ’ਚ ਉੱਤਰੀ ਅਤੇ ਪੂਰਬੀ ਰਾਜਾਂ ਦੀ ਤੁਲਨਾ ’ਚ ਆਬਾਦੀ ਕੰਟਰੋਲ ਦੇ ਉਪਾਅ ਕੁਸ਼ਲਤਾ ਨਾਲ ਲਾਗੂ ਕੀਤੇ ਗਏ ਹਨ। ਦੱਖਣੀ ਰਾਜਾਂ ਦੀ ਚਿੰਤਾ ਨੂੰ ਦੂਰ ਕਰਨ ਲਈ ਹਰੇਕ ਰਾਜ ’ਚ ਸੀਟਾਂ ਦਾ ਹਿੱਸਾ ਮੌਜੂਦਾ ਪੱਧਰ ’ਤੇ ਰੱਖਿਆ ਜਾਵੇਗਾ।

ਦੱਖਣੀ ਰਾਜਾਂ ਤੋਂ ਲੋਕ ਸਭਾ ਲਈ 24 ਫੀਸਦੀ ਮੈਂਬਰ ਚੁਣ ਕੇ ਆਉਂਦੇ ਹਨ ਅਤੇ ਇਸ ਨੂੰ ਲਾਗੂ ਕਰਨ ਲਈ ਸਰਕਾਰ ਨੂੰ 2 ਬਿੱਲ ਲਿਆਉਣੇ ਹੋਣਗੇ। ਪਹਿਲਾ, ਹਰੇਕ ਰਾਜ ਦੇ ਸੀਟਾਂ ਦੇ ਹਿੱਸੇ ਨੂੰ ਅਗਲੇ 25-30 ਸਾਲਾਂ ਲਈ ਮੌਜੂਦਾ ਪੱਧਰ ’ਤੇ ਜਿਉਂ ਦਾ ਤਿਉਂ ਰੱਖਣਾ ਅਤੇ ਦੂਜਾ, ਸੰਵਿਧਾਨ ਦੀ ਧਾਰਾ 82 ’ਚ ਸੋਧ ਲਈ ਬਿੱਲ ਲਿਆਉਣਾ, ਜਿਸ ’ਚ ਵਿਵਸਥਾ ਕੀਤੀ ਗਈ ਹੈ ਕਿ ਹਰੇਕ ਮਰਦਮਸ਼ੁਮਾਰੀ ਤੋਂ ਬਾਅਦ ਲੋਕ ਸਭਾ ਦੀਆਂ ਸੀਟਾਂ ਦਾ ਸਮਾਯੋਜਨ ਕੀਤਾ ਜਾਵੇਗਾ।

ਇਸ ਸੰਦਰਭ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐੱਨ. ਡੀ. ਏ. (ਰਾਜਗ) ਦੇ ਸਹਿਯੋਗੀ ਦਲਾਂ ਅਤੇ ਵਿਰੋਧੀ ਦਲਾਂ ਤ੍ਰਿਣਮੂਲ ਤੇ ਖੱਬੇਪੱਖੀ ਦਲਾਂ ਨਾਲ ਪਿਛਲੇ ਹਫ਼ਤੇ ਸਲਾਹ-ਮਸ਼ਵਰਾ ਕੀਤਾ, ਜਿਸ ’ਚ ਕਾਂਗਰਸ ਸ਼ਾਮਲ ਨਹੀਂ ਸੀ ਅਤੇ ਪ੍ਰਸਤਾਵ ਦਿੱਤਾ ਕਿ ਵਿਧਾਨ ਮੰਡਲਾਂ ’ਚ ਲਗਭਗ 50 ਫੀਸਦੀ ਸੀਟਾਂ ਨੂੰ ਵਧਾ ਦਿੱਤਾ ਜਾਵੇ ਜਿਸ ਨਾਲ ਮੌਜੂਦਾ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਆਪਣੀ ਸੀਟ ਬਚਾਈ ਰੱਖਣ ਦਾ ਮੌਕਾ ਮਿਲੇਗਾ, ਜਿਨ੍ਹਾਂ ’ਚੋਂ 85 ਫੀਸਦੀ ਔਰਤਾਂ ਹਨ ਅਤੇ ਨਾਲ ਹੀ ਔਰਤਾਂ ਲਈ ਸੀਟਾਂ ਦਾ ਰਾਖਵਾਂਕਰਨ ਵੀ ਕੀਤਾ ਜਾਵੇਗਾ।

ਭਾਜਪਾ ਦੇ ਇਕ ਮੰਤਰੀ ਅਨੁਸਾਰ ਔਰਤਾਂ ਦੀ ਦਸ਼ਾ ’ਚ ਸੁਧਾਰ ਲਈ ਹਾਂਪੱਖੀ ਕਦਮ ਚੁੱਕੇ ਜਾਣ ਦੀ ਸਖ਼ਤ ਲੋੜ ਹੈ ਕਿਉਂਕਿ ਪੰਚਾਇਤਾਂ ਬਾਰੇ ਕੀਤੇ ਗਏ ਤਾਜ਼ਾ ਅਧਿਐਨਾਂ ਅਨੁਸਾਰ ਜਿੱਥੇ ਮਹਿਲਾ ਰਾਖਵਾਂਕਰਨ ਲਾਗੂ ਹੈ, ਉੱਥੇ ਔਰਤਾਂ ਦੀ ਰਾਜਨੀਤੀ ’ਚ ਹਿੱਸੇਦਾਰੀ, ਲੀਡਰਸ਼ਿਪ, ਮਹਿਲਾ ਸਸ਼ਕਤੀਕਰਨ ਅਤੇ ਸਰੋਤਾਂ ਦੀ ਵੰਡ ’ਚ ਹਾਂਪੱਖੀ ਪ੍ਰਭਾਵ ਦੇਖਣ ਨੂੰ ਮਿਲਿਆ ਹੈ। ਹਾਲਾਂਕਿ ਅਜਿਹੀਆਂ ਅਨੇਕਾਂ ਉਦਾਹਰਣਾਂ ਮਿਲੀਆਂ ਹਨ ਜਿੱਥੇ ਮਹਾਰਾਸ਼ਟਰ ਤੋਂ ਬਿਹਾਰ ਤੱਕ ਅਨੇਕਾਂ ਰਾਜਾਂ ’ਚ ਔਰਤਾਂ ਦੇ ਚੋਣ ਜਿੱਤਣ ਦੇ ਬਾਵਜੂਦ ਮਰਦ ਉਨ੍ਹਾਂ ਦੇ ‘ਪ੍ਰੌਕਸੀ’ ਵਜੋਂ ਕੰਮ ਕਰ ਰਹੇ ਹਨ।

ਦੇਸ਼ ਦੀ ਆਬਾਦੀ ’ਚ ਔਰਤਾਂ ਦੀ 50 ਫੀਸਦੀ ਹਿੱਸੇਦਾਰੀ ਹੈ ਅਤੇ ਉਨ੍ਹਾਂ ਨੇ ਅਨੇਕਾਂ ਰਾਜਾਂ ’ਚ ਚੋਣਾਂ ’ਚ ਫੈਸਲਾਕੁੰਨ ਭੂਮਿਕਾ ਨਿਭਾਈ ਹੈ ਤੇ ਬਿਹਾਰ ਇਸ ਦੀ ਇਕ ਉਦਾਹਰਣ ਹੈ। ਇਨ੍ਹਾਂ ਸੀਟਾਂ ’ਤੇ ਵਿਰੋਧ ਦੀ ਬਜਾਏ ਭਾਜਪਾ ਨੂੰ ਵਧੇਰੇ ਜਿੱਤ ਮਿਲੀ ਹੈ।

ੰਮੌਜੂਦਾ ਸਮੇਂ ’ਚ ਜਦੋਂ ਅਸੀਂ ਔਰਤਾਂ ਦੇ ਸਸ਼ਕਤੀਕਰਨ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਕੁਝ ਕੌੜੀਆਂ ਸੱਚਾਈਆਂ ਨੂੰ ਵੀ ਦੇਖਣਾ ਹੋਵੇਗਾ। ਸੰਸਦ ਦੇ ਦੋਵਾਂ ਸਦਨਾਂ ’ਚ ਔਰਤਾਂ ਦੀ ਗਿਣਤੀ 10 ਫੀਸਦੀ ਤੋਂ ਘੱਟ ਹੈ। ਲੋਕ ਸਭਾ ’ਚ ਮਹਿਲਾ ਮੈਂਬਰਾਂ ਦੀ ਗਿਣਤੀ 13.6 ਫੀਸਦੀ ਭਾਵ 74 ਸੰਸਦ ਮੈਂਬਰ ਹਨ, ਜੋ 2019 ਦੇ 78 ਸੰਸਦ ਮੈਂਬਰਾਂ ਤੋਂ ਘੱਟ ਹੈ। ਸਾਲ 1950 ’ਚ ਸੰਸਦ ’ਚ ਮਹਿਲਾ ਮੈਂਬਰਾਂ ਦੀ ਗਿਣਤੀ 5 ਫੀਸਦੀ ਸੀ ਅਤੇ 76 ਸਾਲਾਂ ’ਚ ਉਨ੍ਹਾਂ ਦੀ ਗਿਣਤੀ ’ਚ ਸਿਰਫ 9 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਇਹ ਦੱਸਦਾ ਹੈ ਕਿ ਇਸ ਦਿਸ਼ਾ ’ਚ ਕਿੰਨੀ ਹੌਲੀ ਰਫਤਾਰ ਨਾਲ ਤਰੱਕੀ ਹੋਈ ਹੈ। ਸਿੱਟੇ ਵਜੋਂ ਉਨ੍ਹਾਂ ਦੀ ਘੱਟ ਪ੍ਰਤੀਨਿਧਤਾ ਲਿੰਗ ਅਸਮਾਨਤਾ ਨੂੰ ਦਰਸਾਉਂਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਤ੍ਰਿਪੁਰਾ, ਅਰੁਣਾਚਲ, ਨਾਗਾਲੈਂਡ ਅਤੇ ਜੰਮੂ-ਕਸ਼ਮੀਰ ਤੋਂ ਇਕ ਵੀ ਮਹਿਲਾ ਸੰਸਦ ਮੈਂਬਰ ਨਹੀਂ ਹੈ। ਰਾਜ ਵਿਧਾਨ ਸਭਾਵਾਂ ’ਚ ਔਰਤਾਂ ਦੀ ਪ੍ਰਤੀਨਿਧਤਾ ਹੋਰ ਵੀ ਘੱਟ ਹੈ।

2024 ਦੀਆਂ ਲੋਕ ਸਭਾ ਚੋਣਾਂ ’ਚ ਵੋਟਿੰਗ ’ਚ ਔਰਤਾਂ ਨੇ 65.8 ਅਤੇ ਮਰਦਾਂ ਨੇ 65 ਫੀਸਦੀ ਵੋਟਿੰਗ ਕੀਤੀ। 29 ਰਾਜਾਂ ’ਚੋਂ 16 ’ਚ ਔਰਤਾਂ ਦੀ ਵੋਟਿੰਗ ਫੀਸਦੀ ਵੱਧ ਰਹੀ, ਫਿਰ ਵੀ ਔਰਤਾਂ ਨੂੰ ਟਿਕਟ ਨਹੀਂ ਦਿੱਤੀ ਜਾਂਦੀ। ਬਿਨਾਂ ਸ਼ੱਕ ਰਾਜਨੀਤੀ ’ਚ ਮਜ਼ਬੂਤ ਔਰਤ ਆਗੂਆਂ ਦੀ ਕਮੀ ਹੈ। ਪਾਰਟੀ ਦੇ ਆਕਾ ਅਕਸਰ ਚੋਣ ਜਿੱਤਣ ਲਈ ਉਨ੍ਹਾਂ ’ਤੇ ਵਿਸ਼ਵਾਸ ਨਹੀਂ ਕਰਦੇ, ਜਿਸ ਕਾਰਨ ਜ਼ਿਆਦਾਤਰ ਚੁਣੀਆਂ ਹੋਈਆਂ ਸੰਸਥਾਵਾਂ ’ਚ ਔਰਤਾਂ ਦੇ ਮੁੱਦਿਆਂ ਦੀ ਅਣਦੇਖੀ ਹੁੰਦੀ ਹੈ।

ਬਿਨਾਂ ਸ਼ੱਕ ਪਾਰਟੀਆਂ ਇਸ ਗੱਲ ਨੂੰ ਸਮਝਦੀਆਂ ਹਨ ਕਿ ਬਦਲਦੇ ਭਾਰਤ ’ਚ ਔਰਤਾਂ ਦੀ ਅਣਦੇਖੀ, ਉਨ੍ਹਾਂ ਨੂੰ ਸੱਤਾ ਦੇ ਗਲਿਆਰੇ ਅਤੇ ਫੈਸਲੇ ਲੈਣ ਦੀ ਪ੍ਰਕਿਰਿਆ ਤੋਂ ਬਾਹਰ ਰੱਖਣਾ ਸੰਭਵ ਨਹੀਂ ਹੈ, ਇਸ ਲਈ ਰਾਜਨੀਤੀ ’ਚ ਔਰਤਾਂ ਦੀ ਵੱਧ ਗਿਣਤੀ ਨਾਲ ਪ੍ਰਣਾਲੀ ਅਤੇ ਸਮਾਜ ’ਚ ਸੁਧਾਰ ਆਏਗਾ। ਇਸ ਤੋਂ ਇਲਾਵਾ ਸਿਆਸੀ ਪਾਰਟੀਆਂ ਮਹਿਲਾ ਸ਼ਕਤੀ ਦੀ ਅਹਿਮੀਅਤ ਸਮਝਦੀਆਂ ਹਨ ਕਿਉਂਕਿ ਔਰਤਾਂ ਦੀ ਵੋਟਿੰਗ ਫੀਸਦੀ ਲਗਾਤਾਰ ਵਧ ਰਹੀ ਹੈ। ਜਨਤਕ ਖੇਤਰ ’ਚ ਉਨ੍ਹਾਂ ਦੀ ਛਾਪ ਵਧ ਰਹੀ ਹੈ, ਇਸ ਲਈ ਮਹਿਲਾ ਸ਼ਕਤੀ ਅਜਿਹੀਆਂ ਨੀਤੀਆਂ ਅਤੇ ਵਿਧਾਨ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਹੈ, ਜੋ ਉਨ੍ਹਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਦੇ ਹਨ।

ਮਹਿਲਾ ਕੇਂਦਰਿਤ ਨੀਤੀਆਂ ਨਾਲ ਮਹਿਲਾ ਵੋਟਰਾਂ ਦੀ ਸਿਆਸੀ ਪ੍ਰਭਾਵਸ਼ੀਲਤਾ ਵਧੇਗੀ, ਨਾਲ ਹੀ ਸਾਨੂੰ ਇਸ ਗੱਲ ਨੂੰ ਵੀ ਦੇਖਣਾ ਹੋਵੇਗਾ ਕਿ ਮਰਦ-ਔਰਤ ਦੀ ਰਾਜਨੀਤੀ ਤੋਂ ਕੀ ਖ਼ਤਰੇ ਪੈਦਾ ਹੋ ਸਕਦੇ ਹਨ। ਸਪੱਸ਼ਟ ਹੈ ਕਿ ਜੇਕਰ ਇਸ ਬਿੱਲ ਨੂੰ ਲਾਗੂ ਕੀਤਾ ਜਾਂਦਾ ਹੈ ਤਾਂ ਇਹ ਇਕ ਵਿਸ਼ੇਸ਼ ਉਦਾਹਰਣ ਸਥਾਪਿਤ ਕਰੇਗਾ, ਕਿਉਂਕਿ ਭਾਰਤ ਵਿਸ਼ਵ ਦਾ ਇਕੋ-ਇਕ ਅਜਿਹਾ ਵੱਡਾ ਲੋਕਤੰਤਰੀ ਦੇਸ਼ ਬਣੇਗਾ, ਜਿੱਥੇ ਅਜਿਹੇ ਹਾਂਪੱਖੀ ਕਦਮਾਂ ਨੂੰ ਲਾਗੂ ਕੀਤਾ ਜਾਵੇਗਾ।

ਇਹ ਬਿੱਲ ਕੋਈ ਜਾਦੂਈ ਛੜੀ ਨਹੀਂ ਹੈ, ਸਗੋਂ ਮਹਿਲਾ ਸਸ਼ਕਤੀਕਰਨ ਅਤੇ ਲਿੰਗ ਸਮਾਨਤਾ ਦੀ ਦਿਸ਼ਾ ’ਚ ਇਕ ਮਹੱਤਵਪੂਰਨ ਕਦਮ ਹੈ। ਆਸ ਕੀਤੀ ਜਾਂਦੀ ਹੈ ਕਿ ਇਹ ਮੁਕਾਬਲੇਬਾਜ਼ੀ ਵਾਲੀ ਬਿਨਾਂ ਸੋਚੇ-ਸਮਝੇ ਲੋਕਪ੍ਰਿਯਤਾ ਦੀ ਕਵਾਇਦ ਨਾ ਬਣੇ। ਸਿਰਫ ਗੱਲਾਂ ਨਾਲ ਕੰਮ ਨਹੀਂ ਚੱਲਣ ਵਾਲਾ, ਲੋੜ ਵਿਆਪਕ ਬਦਲਾਅ ਦੀ ਹੈ। ਨਾਰੀ ਸ਼ਕਤੀ ਇਕ ਸੁਖਦਾਈ ਭਵਿੱਖ ਵੱਲ ਵਧ ਰਹੀ ਹੈ ਕਿਉਂਕਿ ਸਾਡੇ ਨੇਤਾ ਉਨ੍ਹਾਂ ਨੂੰ ਪੁਰਾਤਨਪੰਥੀ ਦੀਵਾਰਾਂ ਤੋੜਨ ’ਚ ਸਹਾਇਤਾ ਅਤੇ ਉਨ੍ਹਾਂ ਨੂੰ ਉਚਿਤ ਮੌਕੇ ਦੇ ਰਹੇ ਹਨ। ਸਮਾਂ ਆ ਗਿਆ ਹੈ ਕਿ ਹਰ ਕੋਈ ਉਨ੍ਹਾਂ ਦੀ ਆਵਾਜ਼ ਨੂੰ ਥਾਂ ਦੇਣ ਲਈ ਅੱਗੇ ਆਏ।

-ਪੂਨਮ ਆਈ. ਕੌਸ਼ਿਸ਼

  • Women Empowerment
  • Steps

ਤੇਲੰਗਾਨਾ- ਮਾਤਾ-ਪਿਤਾ ਦੀ ਦੇਖਭਾਲ ਨਾ ਕਰਨ ’ਤੇ ਕੱਟੀ ਜਾਵੇਗੀ ਤਨਖਾਹ, ਬਜ਼ੁਰਗਾਂ ਲਈ ਰਾਹਤ!

NEXT STORY

Stories You May Like

  • naari shakti vandan
    ਨਾਰੀ ਸ਼ਕਤੀ ਵੰਦਨ ਕਾਨੂੰਨ : ਮਜ਼ਬੂਤ ਭਾਰਤ ਵੱਲ ਇਕ ਇਤਿਹਾਸਕ ਕਦਮ
  • russia uranium iran
    ਜੰਗ ਖ਼ਤਮ ਕਰਨ ਵੱਲ ਵੱਡਾ ਕਦਮ ! ਇਰਾਨ ਦਾ ਯੂਰੇਨੀਅਮ ਸੰਭਾਲਣ ਲਈ ਰਾਜ਼ੀ ਹੋਇਆ ਰੂਸ
  • asteroid moving towards earth
    ਤੇਜ਼ੀ ਨਾਲ ਧਰਤੀ ਵੱਲ ਆ ਰਿਹਾ ਵੱਡਾ Asteroid ! ਅਸਮਾਨ ਵੱਲ ਟਿਕੀਆਂ ਵਿਗਿਆਨੀਆਂ ਦੀਆਂ ਨਜ਼ਰਾਂ
  • female teacher dies in road accident
    ਸੜਕ ਹਾਦਸੇ ’ਚ ਮਹਿਲਾ ਅਧਿਆਪਕ ਦੀ ਮੌਤ
  • new zealand women  s football team qualifies for world cup
    ਨਿਊਜ਼ੀਲੈਂਡ ਮਹਿਲਾ ਫੁੱਟਬਾਲ ਟੀਮ ਨੇ ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ
  • diksha tied for 26th in women  s sa open
    ਦੀਕਸ਼ਾ ਮਹਿਲਾ SA ਓਪਨ 'ਚ ਸਾਂਝੇ 26ਵੇਂ ਸਥਾਨ 'ਤੇ
  • indian medical
    ਰਚਨਾਤਮਕ ਬਦਲਾਅ ਵੱਲ ਵਧ ਰਹੀ ਭਾਰਤ ਦੀ ਔਸ਼ਧੀ ਰਣਨੀਤੀ
  • iran usa ceasefire
    ਸਮਝੌਤੇ ਦੀ ਸੰਭਾਵਨਾ ਨਹੀਂ, ਫਿਰ ਜੰਗ ਵੱਲ ਈਰਾਨ-ਅਮਰੀਕਾ
  • transfers of officials have been made in the punjab waqf board
    ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ! ਇਨ੍ਹਾਂ ਅਫ਼ਸਰਾਂ ਦੇ ਕੀਤੇ ਗਏ ਤਬਾਦਲੇ
  • three indian oil tankers catch fire in jalandhar
    ਜਲੰਧਰ 'ਚ ਇੰਡੀਅਨ ਆਇਲ ਦੇ 3 ਟੈਂਕਰਾਂ ਨੂੰ ਲੱਗੀ ਭਿਆਨਕ ਅੱਗ, ਪ੍ਰਸ਼ਾਸਨ ਨੂੰ...
  • holiday in punjab
    ਪੰਜਾਬ 'ਚ ਛੁੱਟੀ ਦਾ ਐਲਾਨ! ਭਲਕੇ ਬੰਦ ਰਹਿਣਗੇ ਸਕੂਲ-ਕਾਲਜ
  • big   scam   in company garden parking lot
    ਕੰਪਨੀ ਬਾਗ਼ ਦੀ ਪਾਰਕਿੰਗ 'ਚ ਵੱਡਾ 'ਘਪਲਾ': ਸਰਕਾਰੀ ਖ਼ਜ਼ਾਨੇ ਦੀ ਬਜਾਏ...
  • college bus surrounded in nakodar
    ਨਕੋਦਰ 'ਚ ਕਾਲਜ ਬੱਸ ਘੇਰ ਕੇ ਵਿਦਿਆਰਥੀ 'ਤੇ ਕਾਤਲਾਨਾ ਹਮਲਾ, 6 ਮੁਲਜ਼ਮ...
  • golden opportunity to work in uae
    UAE 'ਚ ਬਾਈਕ ਰਾਈਡਰਾਂ ਨੂੰ 1 ਲੱਖ ਤੱਕ ਕਮਾਉਣ ਦਾ ਮੌਕਾ, GCC ਲਾਈਸੈਂਸ ਵਾਲੇ...
  • weather warning in punjab alert for 8 districts
    ਪੰਜਾਬ 'ਚ 5 ਦਿਨ ਅਹਿਮ! 8 ਜ਼ਿਲ੍ਹਿਆਂ ਲਈ Alert, 3 ਮਈ ਤੱਕ ਮੌਸਮ ਦੀ ਹੋਈ ਵੱਡੀ...
  • car and activa collide then activa fire in jalandhar
    ਜਲੰਧਰ 'ਚ ਗੱਡੀ ਤੇ ਐਕਟਿਵਾ ਦੀ ਟੱਕਰ ਹੋਣ ਕਾਰਨ ਭਖਿਆ ਵਿਵਾਦ, ਐਕਟਿਵਾ ਨੂੰ ਲਾਈ...
Trending
Ek Nazar
vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

bengaluru rains 7 dead after hospital compound wall collapses

ਬੈਂਗਲੁਰੂ 'ਚ ਭਾਰੀ ਮੀਂਹ ਦਾ ਕਹਿਰ! ਹਸਪਤਾਲ ਦੀ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ

delhi high court virtual hearing video controversy

ਦਿੱਲੀ ਹਾਈ ਕੋਰਟ 'ਚ ਸੁਣਵਾਈ ਦੌਰਾਨ ਚੱਲ ਪਈ 'ਗੰਦੀ' ਵੀਡੀਓ! ਜਸਟਿਸ ਨੇ ਤੁਰੰਤ...

april declared as   sikh awareness month

ਸਿਨਸਿਨਾਟੀ ਅਤੇ ਮੇਸਨ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਨੇ ਅਪ੍ਰੈਲ ਦਾ ਮਹੀਨਾ 'ਸਿੱਖ...

people dressed as nihangs committed a major incident overnight

Punjab: ਨਿਹੰਗ ਬਾਣੇ 'ਚ ਆਏ ਵਿਅਕਤੀ ਰਾਤੋ-ਰਾਤ ਕਰ ਗਏ ਵੱਡਾ ਕਾਂਡ! CCTV ਆਈ...

indian youth in italy

ਇਟਲੀ 'ਚ ਇੱਕ ਹੋਰ ਭਾਰਤੀ ਨੌਜਵਾਨ ਦੀ ਦਰਦਨਾਕ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ

order regarding petrol and diesel price hikes is fake  government

ਪੈਟਰੋਲ-ਡੀਜ਼ਲ ਨਹੀਂ ਹੋਵੇਗਾ ਮਹਿੰਗਾ! ਕੇਂਦਰ ਨੇ ਸੋਸ਼ਲ ਮੀਡੀਆ 'ਤੇ ਵਾਇਰਲ...

nooran sisters   brother sahil shares special video with father gulshan meer

ਨੂਰਾਂ ਸਿਸਟਰਜ਼ ਦੇ ਭਰਾ ਸਾਹਿਲ ਨੇ ਸਾਂਝੀ ਕੀਤੀ ਪਿਤਾ ਗੁਲਸ਼ਨ ਮੀਰ ਤੇ ਮਾਂ ਨਾਲ...

bell attraction among gift

ਕਿੰਗ ਚਾਰਲਸ III ਦੁਆਰਾ ਟਰੰਪ ਨੂੰ ਭੇਂਟ ਕੀਤੇ ਤੋਹਫ਼ਿਆਂ ਵਿਚ 'ਘੰਟੀ' ਰਹੀ...

russia victory day parade

80 ਸਾਲ ਪੁਰਾਣੀ ਟੁੱਟੇਗੀ ਪਰੰਪਰਾ! ਰੂਸ ਦੀ ਵਿਜੇ ਦਿਵਸ ਪਰੇਡ 'ਚ ਨਹੀਂ ਦਿਸਣਗੇ...

currency hits record low

ਭਾਰਤੀ 1000 ਰੁਪਏ ਲੈ ਜਾਓ ਤੇ ਇਸ ਦੇਸ਼ ਪਹੁੰਚਦੇ ਸਾਰ ਬਣ ਜਾਓਗੇ ਕਰੋੜਪਤੀ

interview tips this planning can triple callbacks

Job ਇੰਟਰਵਿਊ 'ਚ ਨਹੀਂ ਆ ਰਹੀ ਕਾਲ? ਅਪਣਾਓ ਇਹ 30 ਸੈਕਿੰਡ ਵਾਲੀ ਖਾਸ ਰਣਨੀਤੀ

heart beating stopped for 40 hours

ਹੈਰਾਨੀਜਨਕ! 40 ਘੰਟਿਆਂ ਤੱਕ ਨਹੀਂ ਆਏ ਸਾਹ, ਫਿਰ ਵੀ ਜ਼ਿੰਦਾ ਬਚ ਗਿਆ ਸ਼ਖਸ

five accused including four women arrested for looting money through fraud

Punjab: 'ਮੇਰੇ ਨਾਲ ਜੋ ਕਰਨਾ ਹੈ...', ਔਰਤਾਂ ਦਾ ਕਾਰਨਾਮਾ ਜਾਣ ਤੁਹਾਡੇ ਵੀ...

nasa  s artemis ii spacecraft returned

ਨਾਸਾ ਦਾ ਆਰਟੇਮਿਸ-2 ਪੁਲਾੜ ਯਾਨ ਆਪਣੇ ਲਾਂਚ ਸਥਾਨ 'ਤੇ ਪਰਤਿਆ ਵਾਪਸ

singer pali detwalia s son passes away

ਪੰਜ ਤੱਤਾਂ 'ਚ ਵਿਲੀਨ ਹੋਇਆ ਮਸ਼ਹੂਰ ਪੰਜਾਬੀ ਗਾਇਕ ਦਾ ਪੁੱਤ, ਨਮ ਅੱਖਾਂ ਨਾਲ...

narendra modi  kashi  trishul  damru  bjp  prime minister

ਕਾਸ਼ੀ 'ਚ ਗੂੰਜਿਆ 'ਹਰ ਹਰ ਮਹਾਦੇਵ', ਹੱਥਾਂ 'ਚ ਤ੍ਰਿਸ਼ੂਲ ਅਤੇ ਡਮਰੂ ਫੜੀ ਨਜ਼ਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • iran war india s fertilizer challenge and possible solutions
      ਈਰਾਨ ਜੰਗ : ਭਾਰਤ ਦੇ ਸਾਹਮਣੇ ਖਾਦਾਂ ਦੀ ਚੁਣੌਤੀ ਅਤੇ ਸੰਭਾਵਿਤ ਹੱਲ
    • rahul gandhi
      ਕੀ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਇਕ ਭਰੋਸੇਮੰਦ ਨੇਤਾ ਬਣ ਸਕੇ ਹਨ?
    • women  s increasing participation in the   drug trade
      ‘ਨਸ਼ੇ ਦੇ ਕਾਰੋਬਾਰ ’ਚ’ ਔਰਤਾਂ ਦੀ ਵਧ ਰਹੀ ਹਿੱਸੇਦਾਰੀ!
    • monsoon in india
      ਸਾਧਾਰਨ ਤੋਂ ਘੱਟ ਮਾਨਸੂਨ ਪਰ ਘਬਰਾਉਣ ਦੀ ਗੱਲ ਨਹੀਂ
    • politicians promises to people
      ਜਨਤਾ ਨਾਲ ਕੀਤੇ ਗਏ ਵਾਅਦੇ ਨੈਤਿਕ ਅਤੇ ਸਿਆਸੀ ਵਜ਼ਨ ਰੱਖਦੇ ਹਨ
    • naxalism
      ਨਕਸਲਵਾਦ ਤੋਂ ਮੁਕਤੀ ਦੇ ਬਾਅਦ ਕਿਰਤੀਆਂ ਦੀ ਅਸ਼ਾਂਤੀ ਨੂੰ ਰੋਕਣਾ ਜ਼ਰੂਰੀ
    • encroachment free roads
      ਸੜਕਾਂ ਨੂੰ ਕਰਨਾ ਹੀ ਚਾਹੀਦਾ ਹੈ ਕਬਜ਼ੇ ਤੋਂ ਮੁਕਤ
    • the risk of nuclear weapons being used in the world
      ‘ਦੁਨੀਆ ’ਚ ਨਿਊਕਲੀਅਰ ਹਥਿਆਰਾਂ ਦੀ ਵਰਤੋਂ ਦਾ ਖਤਰਾ’ ਇਸ ਸਮੇਂ ਸਿਖਰਲੇ ਪੱਧਰ ’ਤੇ!
    • parents and kids
      ਬੱਚੇ ਸਹੀ ਨਹੀਂ ਅਤੇ ਨਾ ਹੀ ਉਨ੍ਹਾਂ ਦੇ ਮਾਤਾ-ਪਿਤਾ
    • voting and if buts
      ਜ਼ਿਆਦਾ ਵੋਟਿੰਗ ਦੇ ਕਿੰਤੂ-ਪ੍ਰੰਤੂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +