ਕੋਲਕਾਤਾ : ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਚੋਰਬਾਗਾਨ ਸਾਰਵਜਨੀਨ ਦੁਰਗੋਤਸਵ ਸਮਿਤੀ ਦੇ ਪੰਡਾਲ ਵਿੱਚ ਦੁਰਗਾ ਪੂਜਾ ਦੀ ਸਪਤਮੀ ਦੀ ਸ਼ਾਮ ਨੂੰ ਅਚਾਨਕ ਭਾਜੜ ਵਰਗੀ ਸਥਿਤੀ ਪੈਦਾ ਹੋ ਗਈ। ਮਾਂ ਦੁਰਗਾ ਦੇ ਦਰਸ਼ਨਾਂ ਲਈ ਵੱਡੀ ਗਿਣਤੀ ਵਿੱਚ ਪਹੁੰਚੇ ਸ਼ਰਧਾਲੂਆਂ ਦੌਰਾਨ ਬਾਹਰ ਤੇਜ਼ ਬਾਰਿਸ਼ ਸ਼ੁਰੂ ਹੋ ਗਈ, ਜਿਸ ਤੋਂ ਬਚਣ ਲਈ ਲੋਕ ਪੰਡਾਲ ਵਿੱਚ ਵੜਨ ਲੱਗੇ। ਇਸ ਦੌਰਾਨ ਪੰਡਾਲ ਦੇ ਅੰਦਰ ਭਾਰੀ ਹਫੜਾ-ਦਫੜੀ ਮਚ ਗਈ। ਇਸ ਹਾਦਸੇ ਵਿੱਚ 17 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ, ਜਦਕਿ ਦਰਜਨਾਂ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਜਿਨ੍ਹਾਂ ਨੂੰ ਇਲਾਜ ਲਈ ਕਲਕੱਤਾ ਮੈਡੀਕਲ ਕਾਲਜ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਹਾਦਸੇ ਦੇ ਸਮੇਂ ਪੰਡਾਲ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਮੌਜੂਦ ਸੀ। ਚਸ਼ਮਦੀਦਾਂ ਅਨੁਸਾਰ ਪੰਡਾਲ ਦਾ ਇੱਕ ਹਿੱਸਾ ਜਾਂ ਢਾਂਚਾ ਡਿੱਗਣ ਕਾਰਨ ਲੋਕ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗੇ, ਜਿਸ ਨਾਲ ਕਈ ਲੋਕ ਹੇਠਾਂ ਡਿੱਗ ਪਏ ਅਤੇ ਦੱਬੇ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਵਿਰੋਧੀ ਧਿਰ ਦੇ ਨੇਤਾ ਸੁਵੇਂਦੂ ਅਧਿਕਾਰੀ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸਮਿਕ ਭੱਟਾਚਾਰਜੀ ਜ਼ਖ਼ਮੀਆਂ ਦਾ ਹਾਲ-ਚਾਲ ਜਾਣਨ ਲਈ ਹਸਪਤਾਲ ਪਹੁੰਚੇ।
ਸਥਾਨਕ ਲੋਕਾਂ ਅਤੇ ਦਰਸ਼ਨਾਰਥੀਆਂ ਨੇ ਪੂਜਾ ਕਮੇਟੀ ਅਤੇ ਪੁਲਸ ਪ੍ਰਸ਼ਾਸਨ 'ਤੇ ਭੀੜ ਨੂੰ ਕਾਬੂ ਕਰਨ ਵਿੱਚ ਨਾਕਾਮ ਰਹਿਣ ਅਤੇ ਲਾਪਰਵਾਹੀ ਵਰਤਣ ਦੇ ਗੰਭੀਰ ਦੋਸ਼ ਲਗਾਏ ਹਨ। ਸਥਾਨਕ ਨਿਵਾਸੀਆਂ ਅਨੁਸਾਰ ਮੌਕੇ 'ਤੇ ਪੁਲਸ ਅਤੇ ਵਲੰਟੀਅਰ ਮੌਜੂਦ ਹੋਣ ਦੇ ਬਾਵਜੂਦ ਭੀੜ ਨੂੰ ਸੰਭਾਲਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ। ਇਸ ਤੋਂ ਇਲਾਵਾ ਦੋਸ਼ ਲਗਾਇਆ ਗਿਆ ਕਿ ਇੰਨੇ ਵੱਡੇ ਆਯੋਜਨ ਦੇ ਬਾਵਜੂਦ ਮੌਕੇ 'ਤੇ ਕੋਈ ਐਂਬੂਲੈਂਸ ਵੀ ਤਾਇਨਾਤ ਨਹੀਂ ਸੀ।
ਮਮਤਾ ਬੈਨਰਜੀ ਨੇ ਹਾਦਸੇ 'ਤੇ ਪ੍ਰਗਟਾਇਆ ਦੁੱਖ
ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਹਾਦਸੇ 'ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ 'ਐਕਸ' (X) 'ਤੇ ਲਿਖਿਆ, "ਚੋਰਬਾਗਾਨ ਪੂਜਾ ਪੰਡਾਲ ਵਿੱਚ ਭਾਜੜ ਮੱਚਣ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ। ਮੈਂ ਮਾਂ ਦੁਰਗਾ ਅੱਗੇ ਅਰਦਾਸ ਕਰਦੀ ਹਾਂ ਕਿ ਸਾਰੇ ਜ਼ਖ਼ਮੀ ਜਲਦੀ ਠੀਕ ਹੋ ਜਾਣ, ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਸ ਔਖੇ ਸਮੇਂ ਨੂੰ ਸਹਿਣ ਕਰਨ ਲਈ ਹਿੰਮਤ ਅਤੇ ਤਾਕਤ ਮਿਲੇ।"
'ਮੇਰੇ ਵਿਆਹ 'ਚ ਜ਼ਰੂਰ ਆਓ ਯੋਗੀ ਜੀ', ਕੇਰਲ ਦੀ ਕੁੜੀ ਨੇ CM ਯੋਗੀ ਨੂੰ ਲਿਖੀ ਭਾਵੁਕ ਚਿੱਠੀ
NEXT STORY