ਨਵੀਂ ਦਿੱਲੀ— ਮੁੰਬਈ ਦੇ ਸਾਬਕਾ ਪੁਲਸ ਕਮਿਸ਼ਨਰ ਪਰਮਬੀਰ ਸਿੰਘ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਦਾ ਰੁਖ਼ ਕੀਤਾ। ਪਰਮਬੀਰ ਨੇ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਦੇ ਦੁਰਵਿਵਹਾਰ ਦੀ ਸੀ. ਬੀ. ਆਈ. ਤੋਂ ਨਿਰੱਪਖ ਜਾਂਚ ਕਰਾਉਣ ਲਈ ਨਿਰਦੇਸ਼ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਮੁੰਬਈ ਪੁਲਸ ਕਮਿਸ਼ਨਰ ਦੇ ਅਹੁਦੇ ਤੋਂ ਉਨ੍ਹਾਂ ਨੂੰ ਟਰਾਂਸਫਰ ਕਰਨ ਦੇ ਸਰਕਾਰ ਦੇ ਆਦੇਸ਼ ਨੂੰ ਵੀ ਚੁਣੌਤੀ ਦਿੱਤੀ ਹੈ। ਉਨ੍ਹਾਂ ਨੇ ਸਰਕਾਰ ਦੇ ਟਰਾਂਸਫਰ ਨੂੰ ਮੰਨਮਾਨੇ ਅਤੇ ਗੈਰ-ਕਾਨੂੰਨੀ ਹੋਣ ਦਾ ਦੋਸ਼ ਲਾਉਂਦੇ ਹੋਏ ਇਸ ਆਦੇਸ਼ ਨੂੰ ਰੱਦ ਕਰਨ ਦਾ ਵੀ ਬੇਨਤੀ ਕੀਤੀ ਹੈ।
ਇਹ ਵੀ ਪੜ੍ਹੋ : ਪਰਮਬੀਰ ਦੇ ‘ਲੇਟਰ ਬੰਬ’ ਨਾਲ ਮਹਾਰਾਸ਼ਟਰ ਦੀ ਸਿਆਸਤ ’ਚ ਆਇਆ ਤੂਫ਼ਾਨ
ਪਰਮਬੀਰ ਨੇ ਦੋਸ਼ ਲਾਇਆ ਹੈ ਕਿ ਦੇਸ਼ਮੁੱਖ ਨੇ ਆਪਣੀ ਰਿਹਾਇਸ਼ ’ਤੇ ਫਰਵਰੀ 2021 ’ਚ ਸੀਨੀਅਰ ਪੁਲਸ ਅਧਿਕਾਰੀਆਂ ਦੀ ਅਣਦੇਖੀ ਕਰ ਦੇ ਹੋਏ ਅਪਰਾਧ ਖ਼ੁਫੀਆ ਇਕਾਈ, ਮੁੰਬਈ ਦੇ ਸਚਿਨ ਵਝੇ, ਸਮਾਜ ਸੇਵਾ ਸ਼ਾਖਾ, ਮੁੰਬਈ ਦੇ ਏ. ਸੀ. ਪੀ. ਸੰਜੈ ਪਾਟਿਲ ਸਮੇਤ ਹੋਰ ਪੁਲਸ ਅਧਿਕਾਰੀਆਂ ਨਾਲ ਬੈਠਕ ਕੀਤੀ। ਉਨ੍ਹਾਂ ਨੂੰ ਹਰ ਮਹੀਨੇ 100 ਕਰੋੜ ਰੁਪਏ ਦੀ ਉਗਾਹੀ ਕਰਨ ਦਾ ਟੀਚਾ ਦਿੱਤਾ ਸੀ। ਨਾਲ ਹੀ ਵੱਖ-ਵੱਖ ਅਦਾਰਿਆਂ ਅਤੇ ਹੋਰ ਸਰੋਤਾਂ ਤੋਂ ਪੈਸਾ ਇਕੱਠਾ ਕਰਨ ਦਾ ਨਿਰੇਦਸ਼ ਦਿੱਤਾ ਸੀ।
ਇਹ ਵੀ ਪੜ੍ਹੋ : ਪਰਮਬੀਰ ਸਿੰਘ ਦੇ ਲੈਟਰ ਬੰਬ 'ਤੇ ਬੋਲੇ ਸ਼ਰਦ ਪਵਾਰ- ਚਿੱਠੀ 'ਚ ਦੋਸ਼ ਲੱਗੇ ਪਰ ਸਬੂਤ ਨਹੀਂ ਹਨ
ਸਿੰਘ ਨੇ ਅੱਗੇ ਕਿਹਾ ਕਿ ਇਸ ਬਾਰੇ ਭਰੋਸੇਯੋਗ ਜਾਣਕਾਰੀ ਹੈ ਕਿ ਫੋਨ ਗੱਲਬਾਤ ਨੂੰ ਸੁਣਨ ਦੇ ਆਧਾਰ ’ਤੇ ਪੋਸਟਿੰਗ/ਟਰਾਂਸਫਰ ਵਿਚ ਦੇਸ਼ਮੁੱਖ ਦੇ ਦੁਰਵਿਵਹਾਰ ਨੂੰ 24-25 ਅਗਸਤ 2020 ਨੂੰ ਸੂਬਾ ਖ਼ੁਫੀਆ ਮਹਿਕਮੇ ਦੀ ਖ਼ੁਫੀਆ ਕਮਿਸ਼ਨਰ ਰਸ਼ਿਮ ਸ਼ੁਕਲਾ ਨੇ ਪੁਲਸ ਜਨਰਲ ਡਾਇਰੈਕਟਰ ਦੇ ਧਿਆਨ ’ਚ ਲਿਆਂਦਾ ਸੀ, ਜਿਨ੍ਹਾਂ ਨੇ ਇਸ ਨੂੰ ਵਧੀਕ ਮੁੱਖ ਸਕੱਤਰ, ਗ੍ਰਹਿ ਮਹਿਕਮੇ, ਮਹਾਰਾਸ਼ਟਰ ਸਰਕਾਰ ਨੂੰ ਜਾਣੂ ਕਰਵਾਇਆ ਸੀ। ਉਨ੍ਹਾਂ ਨੇ ਦੇਸ਼ਮੁੱਖ ਦੇ ਦੁਰਵਿਵਹਾਰ ਦਾ ਖ਼ੁਲਾਸਾ ਕਰਨ ’ਤੇ ਬਦਲੇ ਦੀ ਕਾਰਵਾਈ ਤਹਿਤ ਉਨ੍ਹਾਂ ’ਤੇ (ਸਿੰਘ ’ਤੇ) ਕਿਸੇ ਵੀ ਤਰ੍ਹਾਂ ਸਖ਼ਤ ਕਾਰਵਾਈ ਤੋਂ ਸੁਰੱਖਿਆ ਲਈ ਨਿਰਦੇਸ਼ ਦੇਣ ਦੀ ਅਦਾਲਤ ਨੂੰ ਬੇਨਤੀ ਕੀਤੀ ਹੈ।
ਇਹ ਵੀ ਪੜ੍ਹੋ : ਜੇ ਇਕ ਮੰਤਰੀ ਦਾ ਟਾਰਗੇਟ 100 ਕਰੋੜ ਸੀ ਤਾਂ ਬਾਕੀ ਮੰਤਰੀਆਂ ਦਾ ਟਾਰਗੇਟ ਕੀ ਸੀ?: ਰਵੀਸ਼ੰਕਰ
ਰਾਹੁਲ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ 'ਤੇ ਕੇਂਦਰ 'ਤੇ ਸਾਧਿਆ ਨਿਸ਼ਾਨਾ
NEXT STORY