ਨਵੀਂ ਦਿੱਲੀ- ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਗਿਣਤੀ 'ਚ ਸਿੱਖਾਂ ਦੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਡੂੰਘਾ ਇਤਰਾਜ਼ ਜਤਾਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਕਈ ਮੈਂਬਰਾਂ ਵੱਲੋਂ ਭਾਜਪਾ 'ਚ ਸ਼ਮੂਲੀਅਤ ਕਰਨ ਤੋਂ ਬਾਅਦ ਉਨ੍ਹਾਂ ਨੇ ਬਲਜੀਤ ਸਿੰਘ ਦਾਦੂਵਾਲ 'ਤੇ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਪਹਿਲੀ ਗੱਲ ਤੇ ਬਲਜੀਤ ਸਿੰਘ ਦਾਦੂਵਾਲ ਦੀਆਂ ਇਨ੍ਹਾਂ ਗੱਲਾਂ ਦਾ ਜਵਾਬ ਦੇਣਾ ਵੀ ਆਪਣੇ ਪੱਧਰ ਤੋਂ ਹੇਠਾਂ ਜਾਣਾ ਹੈ ਪਰ ਜੋ ਗੱਲਾਂ ਉਨ੍ਹਾਂ ਗੁਰੂ ਸਾਹਿਬ ਦੀ ਹਜ਼ੂਰੀ ‘ਚ ਬੈਠ ਕੇ ਕਹੀਆਂ ਹਨ, ਉਨ੍ਹਾਂ ਦਾ ਜਵਾਬ ਦੇਣਾ ਜ਼ਰੂਰੀ ਹੋ ਜਾਂਦਾ ਹੈ।
ਦਾਦੂਵਾਲ ਜੀ ਜਵਾਬ ਦੇਣ ਕਿ ਪਹਿਲੀ ਵਾਰ ਜਦੋਂ ਹਰਿਆਣਾ ਕਮੇਟੀ ਦੇ ਮੈਂਬਰ ਬਣੇ ਸੀ ਤਾਂ ਉਹ ਕਿਸ ਪਾਰਟੀ ਦੇ ਆਗੂਆਂ ਦੀਆਂ ਲੇਲੜੀਆਂ ਕੱਢ ਕੇ ਬਣੇ ਸਨ ? ਉਹ ਦੱਸਣ ਕਿ ਕੀ ਪ੍ਰਤਾਪ ਸਿੰਘ ਬਾਜਵਾ ਨੇ ਇਨ੍ਹਾਂ ਦੇ ਨਾਂ ਦੀ ਸਿਫਾਰਸ਼ ਕੀਤੀ ਸੀ ਜਾਂ ਨਹੀ ? ਤੇ ਪ੍ਰਤਾਪ ਸਿੰਘ ਬਾਜਵਾ ਕਿਸ ਪਾਰਟੀ ਨਾਲ ਸੰਬੰਧਿਤ ਹਨ ? ਫਿਰ ਤੁਸੀਂ ਮੇਰੀ ਸਿਫਾਰਸ਼ 'ਤੇ ਮੈਂਬਰ ਬਣੇ ਸੀ। ਜੇ ਉਹ ਜਗ੍ਹਾ ਭੁੱਲ ਗਏ ਜਿੱਥੇ ਉਹ ਲੇਲੜੀਆਂ ਕੱਢਦੇ ਆਏ ਸੀ ਤਾਂ ਉਹ ਉਸ ਨੂੰ ਸ਼ਹਿਰ ਵੀ ਦੱਸ ਦੇਣਗੇ।
ਇਹ ਵੀ ਪੜ੍ਹੋ- ਭਾਜਪਾ 'ਚ ਸ਼ਾਮਲ ਹੋਣ ਵਾਲੇ DSGPC ਮੈਂਬਰਾਂ 'ਤੇ SGPC ਦਾ ਸਖ਼ਤ ਰੁਖ਼, ਕਿਹਾ- 'ਤੁਰੰਤ ਦਿਓ ਅਸਤੀਫ਼ਾ'
ਉਨ੍ਹਾਂ ਅੱਗੇ ਕਿਹਾ ਕਿ ਜਿਸ ਪਾਰਟੀ ਨੇ ਵਾਅਦਾ ਕਰਕੇ ਬੰਦੀ ਸਿੰਘ ਰਿਹਾਅ ਨਾ ਕੀਤੇ ਹੋਣ, ਜਿਸ ਪਾਰਟੀ ਨੇ ਕਿਸਾਨਾਂ ਦੇ ਮਸਲੇ ਅੱਜ ਤੱਕ ਹੱਲ ਨਹੀਂ ਕੀਤੇ, ਜਿਸ ਪਾਰਟੀ ਨੇ ਸਿੱਖਾਂ ਦੇ ਹਰ ਮਸਲੇ 'ਤੇ ਦਖਲਅੰਦਾਜ਼ੀ ਕਰਨੀ ਚਾਹੀ ਤੇ ਕੀਤੀ। ਇਹੋ ਜਿਹੇ ਪਾਰਟੀ ‘ਚ ਬਿਨਾ ਸ਼ਰਤ ਜਾਣ ਜਾਂ ਸਮਰਥਨ ਦੇਣ ਵਾਲਿਆਂ ਦੀ ਆਲੋਚਨਾ ਕਿਉਂ ਨਾ ਹੋਵੇ।
ਸੰਗਤ ਇਹ ਸਾਰੀ ਗੱਲ ਸਮਝਦੀ ਹੈ ਕਿ ਤੁਸੀਂ ਖੁਦ ਵੀ ਉਸੇ ਪਾਰਟੀ ਦੇ ਬੁਲਾਰੇ ਬਣਕੇ ਵਿਚਰ ਰਹੇ ਹੋ। ਸੋ ਦਾਦੂਵਾਲ ਜੀ ਪਹਿਲਾਂ ਆਪਣੇ ਵੱਲ ਤੇ ਆਪਣੇ ਸੰਗੀਆਂ ਵੱਲ ਦੇਖੋ। ਤੁਸੀਂ ਅੱਠਵੇਂ ਪਾਤਸ਼ਾਹ ਦੇ ਸਥਾਨ 'ਤੇ ਬੈਠ ਕੇ, ਜਿਨ੍ਹਾਂ ਕਿਹਾ ਸੀ- ਨਹ ਮਲੇਛ ਕੋ ਦਰਸ਼ਨ ਦੇ ਹੈਂ
ਨਹ ਮਲੇਛ ਕੇ ਦਰਸ਼ਨ ਲੇ ਹੈਂ
ਸੋ ਘੱਟੋ-ਘੱਟ ਉਸ ਪਵਿੱਤਰ ਅਸਥਾਨ 'ਤੇ ਬਹਿ ਕੇ ਉਨ੍ਹਾਂ ਲੋਕਾਂ ਨਾਲ ਧੜੇ ਪੁਗਾਉਂਦਿਆਂ ਸ਼ਰਮ ਕਰੋ ਜੋ ਅੱਜ ਸਿੱਖਾਂ ਦੇ ਕਿਸੇ ਮਸਲੇ ਨੂੰ ਹੱਲ ਕਰਨ ਦੀ ਬਜਾਏ ਸਿੱਖ ਸੰਸਥਾਵਾਂ 'ਤੇ ਕਬਜ਼ੇ ਕਰਨਾ ਚਾਹੁੰਦੇ ਹਨ।
ਇਹ ਵੀ ਪੜ੍ਹੋ- 'ਭਾਜਪਾ ਪ੍ਰਧਾਨ ਨੱਢਾ ਨੇ ਗੁਰੂ ਪੰਥ ਤੋਂ ਬੇਮੁੱਖ ਚੱਲ ਰਹੇ ਮੌਕਾਪ੍ਰਸਤਾਂ ਨੂੰ ਦਿਖਾਈ ਅਸਲ ਔਕਾਤ'- ਪਰਮਜੀਤ ਸਰਨਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਟਰੂਡੋ ਦੀ ਮੌਜੂਦਗੀ 'ਚ ਖਾਲਿਸਤਾਨੀ ਨਾਅਰੇ ਲੱਗਣ ਤੋਂ ਬਾਅਦ ਆਰ.ਪੀ. ਸਿੰਘ ਨੇ ਪੋਸਟ ਕਰ ਪ੍ਰਗਟਾਈ ਚਿੰਤਾ
NEXT STORY