ਨਵੀਂ ਦਿੱਲੀ– ਭਾਰਤ ’ਚ ਹੁਣ ਕਰੀਬ 2 ਮਹੀਨਿਆਂ ਤੋਂ ਚੱਲ ਰਹੇ ਲਾਕਡਾਉਨ ਨੂੰ ਹੌਲੀ-ਹੌਲੀ ਖੋਲ੍ਹਿਆ ਜਾ ਰਿਹਾ ਹੈ। ਦੇਸ਼ ਭਰ ਦੇ ਸ਼ਾਪਿੰਗ ਮਾਲ ਅੱਜ ਇਕ ਵਾਰ ਫਿਰ ਤੋਂ ਖੋਲ੍ਹੇ ਗਏ ਹਨ। ਸਰਕਾਰ ਦਾ ਕਹਿਣਾ ਹੈ ਕਿ ਮਾਲ ’ਚ ਐਂਟਰੀ ਅਤੇ ਐਗਜ਼ਿਟ ਪੁਆਇੰਟ ਤੋਂ ਲੈ ਕੇ ਸਾਰੇ ਸ਼ੋਅਰੂਮ ’ਚ ਸਖ਼ਤੀ ਨਾਲ ਨਿਯਮਾਂ ਦਾ ਪਾਲਨ ਕੀਤਾ ਜਾਵੇ ਪਰ ਹੁਣ ਸਵਾਲ ਇਹ ਉਠਦਾ ਹੈ ਕਿ ਬੇਸਮੈਂਟ ’ਚ ਅਤੇ ਬਾਹਰ ਪਾਰਕਿੰਗ ’ਚ ਖੜ੍ਹੀ ਤੁਹਾਡੀ ਕਾਰ ’ਤੇ ਸੈਨੇਟਾਈਜੇਸ਼ਨ ਦੀ ਪ੍ਰਕਿਰਿਆ ਲਾਗੂ ਹੋਵੇਗੀ?
ਦੱਸ ਦੇਈਏ ਕਿ ਕਈ ਥਾਵਾਂ ’ਤੇ ਅਜੇ ਵਾਹਨ ਸੈਨੇਟਾਈਜੇਸ਼ਨ ਦੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਗਈ। ਸਿਰਫ ਕੁਝ ਹੀ ਮਾਲਸ ਹਨ ਜਿਨ੍ਹਾਂ ਨੇ ਵਾਹਨਾਂ ਦੀ ਗਿਣਤੀ ਕੁਲ ਪਾਰਕਿੰਗ ਦੀ ਸਮਰਥਾ ਤੋਂ 50 ਫੀਸਦੀ ਤੈਅ ਕਰ ਦਿੱਤੀ ਹੈ। ਮੌਜੂਦਾ ਸਮੇਂ ’ਚ ਜੋ ਹਾਲਾਤ ਹਨ, ਉਨ੍ਹਾਂ ਨੂੰ ਵੇਖਦੇ ਹੋਏ ਮਾਲਸ ’ਚ ਨਾ ਜਾਣਾ ਹੀ ਬਿਹਤਰ ਹੈ ਪਰ ਜੇਕਰ ਤੁਸੀਂ ਫਿਰ ਵੀ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਾਰਕਿੰਗ ’ਚ ਖੜ੍ਹਾ ਤੁਹਾਡਾ ਵਾਹਨ ਸੁਰੱਖਿਅਤ ਹੈ ਜਾਂ ਨਹੀਂ ਕਿਉਂਕਿ ਕੁਝ ਥਾਵਾਂ ’ਤੇ ਅਜੇ ਸੈਨੇਟਾਈਜੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰਨ ’ਚ ਅਜੇ ਸਮਾਂ ਲੱਗ ਰਿਹਾ ਹੈ।
ਅਜਿਹੇ ’ਚ ਸਾਰੇ ਸ਼ੋਅਰੂਮ ਦੇ ਕਾਮਿਆਂ ਨੂੰ ਸੂਚਤ ਕੀਤਾ ਜਾ ਰਿਹਾ ਹੈ ਕਿ ਉਹ ਹਰ ਸਮੇਂ ਇਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣ ਅਤੇ ਮਾਲ ’ਚ ਬਣਾਏ ਗਏ ਐਸਕੇਲੇਟਰ, ਲਿਫਟ ਅਤੇ ਬੇਸਮੈਂਟ ਪਾਰਕਿੰਗ ’ਚ ਆਉਣ ਵਾਲੇ ਲੋਕਾਂ ਨੂੰ ਸੈਨੇਟਾਈਜੇਸ਼ਨ ਦੀ ਸੁਵਿਧਾ ਦੇਣ।
ਮੋਦੀ ਸਰਕਾਰ ਦੀ ਰੱਖਿਆ ਨੀਤੀ 'ਤੇ ਸ਼ਾਹ ਦੇ ਬਿਆਨ ਨੂੰ ਲੈ ਕੇ ਰਾਹੁਲ ਨੇ ਸਾਧਿਆ ਨਿਸ਼ਾਨਾ
NEXT STORY