ਨੈਸ਼ਨਲ ਡੈਸਕ- ਇਸ ਸਾਲ ਦੇ ਅੰਤ ਤੱਕ ਬਿਹਾਰ 'ਚ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣਗੀਆਂ, ਜਿਨ੍ਹਾਂ ਸਬੰਧੀ ਛੇਤੀ ਹੀ ਚੋਣਾਂ ਦੀਆਂ ਤਾਰੀਖਾਂ ਦਾ ਵੀ ਐਲਾਨ ਕੀਤਾ ਜਾ ਸਕਦਾ ਹੈ। ਇਸੇ ਦੌਰਾਨ ਬਿਹਾਰ ਦੀ ਰਾਜਨੀਤੀ 'ਚ ਇਕ ਵੱਡੀ ਹਲਚਲ ਸਾਹਮਣੇ ਆਈ ਹੈ, ਜਿੱਥੇ ਚੋਣਾਂ ਤੋਂ ਪਹਿਲਾਂ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਨੇ ਪਾਰਟੀ ਦੇ ਨਵੇਂ ਸੂਬਾਈ ਪ੍ਰਧਾਨ ਦਾ ਐਲਾਨ ਕੀਤਾ ਹੈ।
ਪਾਰਟੀ ਨੇ ਬਿਹਾਰ ਦੇ ਸਾਬਕਾ ਕੈਬਨਿਟ ਮੰਤਰੀ ਮੰਗਣੀ ਨਾਲ ਮੰਡਲ ਨੂੰ ਨਵਾਂ ਸੂਬਾਈ ਪਾਰਟੀ ਪ੍ਰਧਾਨ ਐਲਾਨਿਆ ਹੈ। ਉਨ੍ਹਾਂ ਤੋਂ ਪਹਿਲਾਂ ਜਗਦਾਨੰਦ ਇਸ ਪਾਰਟੀ ਦੇ ਸੂਬਾਈ ਪ੍ਰਧਾਨ ਸਨ। ਮੰਗਣੀ ਲਾਲ ਨੂੰ ਪਾਰਟੀ ਦਾ ਨਵਾਂ ਪ੍ਰਧਾਨ ਬਣਾਉਣ ਦਾ ਐਲਾਨ ਲਾਲੂ ਯਾਦਵ, ਰਾਬੜੀ ਦੇਵੀ ਤੇ ਤੇਜਸਵੀ ਯਾਦਵ ਦੀ ਅਗਵਾਈ 'ਚ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਬਿਹਾਰ 'ਚ ਇਸ ਸਾਲ ਦੇ ਅੰਤ ਤੱਕ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣਗੀਆਂ ਤੇ ਸਾਰੀਆਂ ਪਾਰਟੀਆਂ ਚੋਣਾਂ ਦੀਆਂ ਤਿਆਰੀਆਂ 'ਚ ਜੁਟੀਆਂ ਹੋਈਆਂ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਵੀ ਬਿਹਾਰ ਦੇ ਦੌਰੇ 'ਤੇ ਜਾ ਚੁੱਕੇ ਹਨ, ਜਿਸ ਮਗਰੋਂ ਬਿਹਾਰ ਦਾ ਸਿਆਸੀ ਅਖਾੜਾ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਉੱਡਦੇ ਜਹਾਜ਼ 'ਚ ਆ ਗਈ ਤਕਨੀਕੀ ਗੜਬੜੀ, ਟੇਕਆਫ਼ ਦੇ 10 ਮਿੰਟ ਬਾਅਦ ਹੀ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
15,000 Pocket Money ਤੇ ਘਰ ਦੇ ਕੰਮਾਂ 'ਚ ਕਰੋ Help! ਸੁਪਰੀਮ ਕੋਰਟ ਨੇ ਇੰਝ ਬਚਾਇਆ ਜੋੜੇ ਦਾ ਵਿਆਹ
NEXT STORY