ਨੈਸ਼ਨਲ ਡੈਸਕ : ਏਅਰਲਾਈਨ ਕੰਪਨੀ ਸਪਾਈਸ ਜੈੱਟ ਦੀ ਇਕ ਫਲਾਈਟ ’ਚ ਇਕ ਯਾਤਰੀ ਵੱਲੋਂ ਏਅਰਹੋਸਟੈੱਸ ਨਾਲ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਹੈ। 23 ਜਨਵਰੀ ਨੂੰ ਸਪਾਈਸ ਜੈੱਟ ਦੀ ਫਲਾਈਟ (SG-8133) ਨੇ ਦਿੱਲੀ ਤੋਂ ਹੈਦਰਾਬਾਦ ਲਈ ਉਡਾਣ ਭਰਨੀ ਸੀ। ਬੋਰਡਿੰਗ ਦੌਰਾਨ ਇਕ ਯਾਤਰੀ ਏਅਰਹੋਸਟੈੱਸ ਨਾਲ ਉੱਚੀ ਆਵਾਜ਼ ’ਚ ਗੱਲ ਕਰਦੇ ਨਜ਼ਰ ਆਇਆ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਯਾਤਰੀ ਨੂੰ ਉਡਾਣ ਭਰਨ ਤੋਂ ਪਹਿਲਾਂ ਹੀ ਜਹਾਜ਼ ਤੋਂ ਉਤਾਰ ਦਿੱਤਾ ਗਿਆ। ਨਿਊਜ਼ ਏਜੰਸੀ ਏ.ਐੱਨ.ਆਈ. ਵੱਲੋਂ ਸ਼ੇਅਰ ਕੀਤੇ ਗਏ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਇਕ ਯਾਤਰੀ ਏਅਰਹੋਸਟੈੱਸ ਨਾਲ ਬਦਸਲੂਕੀ ਕਰ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਨਸ਼ਿਆਂ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ, ਚਿੱਟੇ ਦੀ ਓਵਰਡੋਜ਼ ਨਾਲ 26 ਸਾਲਾ ਨੌਜਵਾਨ ਦੀ ਮੌਤ
ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਸੋਮਵਾਰ ਨੂੰ ਸਪਾਈਸਜੈੱਟ ਦੇ ਇਕ ਯਾਤਰੀ ਨੂੰ ਮਹਿਲਾ ਕੈਬਿਨ ਕਰੂ ਮੈਂਬਰਾਂ ’ਚੋਂ ਇਕ ਨਾਲ ਬਦਸਲੂਕੀ ਕਰਨ ਲਈ ‘ਆਫਲੋਡ’ ਕਰ ਦਿੱਤਾ ਗਿਆ। ਦਿੱਲੀ ’ਚ ਬੋਰਡਿੰਗ ਦੌਰਾਨ ਇਕ ਯਾਤਰੀ ਨੇ ਅਣਉਚਿਤ ਤਰੀਕੇ ਨਾਲ ਵਿਵਹਾਰ ਕੀਤਾ, ਕੈਬਿਨ ਕਰੂ ਨੂੰ ਤੰਗ ਤੇ ਪ੍ਰੇਸ਼ਾਨ ਕੀਤਾ। ਚਾਲਕ ਦਲ ਨੇ ਪੀ.ਆਈ.ਸੀ. ਅਤੇ ਸੁਰੱਖਿਆ ਕਰਮਚਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ। ਏਅਰਲਾਈਨ ਨੇ ਕਿਹਾ ਕਿ ਯਾਤਰੀ ਅਤੇ ਉਸ ਦੇ ਸਹਿ-ਯਾਤਰੀ ਦੋਵਾਂ ਨੂੰ ਸੁਰੱਖਿਆ ਕਰਮਚਾਰੀਆਂ ਨੇ ਉਤਾਰਿਆ ਅਤੇ ਹਿਰਾਸਤ ਵਿਚ ਲੈ ਲਿਆ। ਚਾਲਕ ਦਲ ਨੇ ਦੋਸ਼ ਲਗਾਇਆ ਕਿ ਯਾਤਰੀ ਨੇ ਚਾਲਕ ਦਲ ਦੇ ਮੈਂਬਰ ਨੂੰ ਗ਼ਲਤ ਤਰੀਕੇ ਨਾਲ ਛੂਹਿਆ ਸੀ। ਦੂਜੇ ਪਾਸੇ ਸਾਥੀ ਯਾਤਰੀਆਂ ਨੇ ਦਾਅਵਾ ਕੀਤਾ ਕਿ ਜਹਾਜ਼ ਦੇ ਸੀਮਤ ਖੇਤਰ ਕਾਰਨ ਇਹ ਇਕ ਦੁਰਘਟਨਾ ਸੀ। ਯਾਤਰੀ ਨੇ ਬਾਅਦ ’ਚ ਲਿਖਤੀ ਮੁਆਫ਼ੀ ਮੰਗੀ ਪਰ ਕਿਸੇ ਹੋਰ ਵਿਵਾਦ ਤੋਂ ਬਚਣ ਲਈ ਉਸ ਨੂੰ ਉਤਾਰ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ : ਪਤੀ ਨੇ ਕੁਹਾੜੀ ਨਾਲ ਪਤਨੀ, ਪੁੱਤ ਤੇ ਧੀ ਨੂੰ ਵੱਢ ਕੇ ਘਰ ’ਚ ਦੱਬਿਆ, ਦੋ ਮਹੀਨਿਆਂ ਬਾਅਦ ਜ਼ਮੀਨ ’ਚੋਂ ਕੱਢੀਆਂ ਲਾਸ਼ਾਂ
ਇਸ ਮਹੀਨੇ ਦੀ ਸ਼ੁਰੂਆਤ ’ਚ 9 ਜਨਵਰੀ ਨੂੰ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀ.ਜੀ.ਸੀ.ਏ.) ਨੇ 6 ਦਸੰਬਰ ਨੂੰ ਪੈਰਿਸ ਤੋਂ ਨਵੀਂ ਦਿੱਲੀ ਜਾਣ ਵਾਲੀ ਏਅਰਲਾਈਨ ਦੀ ਉਡਾਣ ਏ.ਆਈ.-142 ’ਚ ਯਾਤਰੀਆਂ ਵੱਲੋਂ ਬਦਸਲੂਕੀ ਦੀਆਂ ਦੋ ਘਟਨਾਵਾਂ ਤੋਂ ਬਾਅਦ ਏਅਰ ਇੰਡੀਆ ਦੇ ਜ਼ਿੰਮੇਵਾਰ ਮੈਨੇਜਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਪਿਛਲੇ ਸਾਲ ਰੈਗੂਲੇਟਰ ਦੇ ਧਿਆਨ ’ਚ ਆਇਆ ਸੀ। ਕਾਰਨ ਦੱਸੋ ਨੋਟਿਸ ’ਚ ਕਿਹਾ ਗਿਆ ਹੈ ਕਿ "ਰੈਗੂਲੇਟਰ ਜ਼ਿੰਮੇਵਾਰੀਆਂ ਦੀ ਉਲੰਘਣਾ ਕਰਨ ਲਈ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਜਾਣੀ ਚਾਹੀਦੀ।’’
ਮਨੀ ਲਾਂਡਰਿੰਗ ਕੇਸ : ਜੈਕਲੀਨ ਫਰਨਾਂਡੀਜ਼ ਨੂੰ ਅਦਾਲਤ ਨੇ ਦਿੱਤੀ ਰਾਹਤ
NEXT STORY