ਮੁੰਬਈ - ਏਅਰਪੋਰਟ ਅਥਾਰਟੀ ਨੂੰ ਬਕਾਏ ਦਾ ਭੁਗਤਾਨ ਨਾ ਕਰਨ ਕਾਰਨ ਉਨ੍ਹਾਂ ਦੀਆਂ ਉਡਾਣਾਂ ਰੱਦ ਹੋਣ ਤੋਂ ਬਾਅਦ ਬੁੱਧਵਾਰ ਨੂੰ ਸਪਾਈਸਜੈੱਟ ਦੇ ਸੈਂਕੜੇ ਯਾਤਰੀ ਦੁਬਈ ਹਵਾਈ ਅੱਡੇ 'ਤੇ ਫਸ ਗਏ। ਇਕ ਸੂਤਰ ਨੇ ਇਹ ਜਾਣਕਾਰੀ ਦਿੱਤੀ।
ਸਪਾਈਸਜੈੱਟ ਦੇ ਬੁਲਾਰੇ ਨੇ ਵੀਰਵਾਰ ਨੂੰ ਕਿਹਾ ਕਿ ਦੁਬਈ ਤੋਂ ਭਾਰਤ ਦੀਆਂ ਕੁਝ ਉਡਾਣਾਂ ਬੁੱਧਵਾਰ ਨੂੰ ਸੰਚਾਲਨ ਕਾਰਨਾਂ ਕਰਕੇ ਰੱਦ ਕਰ ਦਿੱਤੀਆਂ ਗਈਆਂ ਸਨ, ਪਰ ਉਨ੍ਹਾਂ ਨੇ ਵੇਰਵੇ ਨਹੀਂ ਦਿੱਤੇ। ਇਸ ਮਾਮਲੇ ਨਾਲ ਜੁੜੇ ਇਕ ਸੂਤਰ ਨੇ ਦੱਸਿਆ ਕਿ ਦੁਬਈ ਤੋਂ ਭਾਰਤ ਦੇ ਵੱਖ-ਵੱਖ ਸ਼ਹਿਰਾਂ ਲਈ ਸੰਚਾਲਿਤ ਸਪਾਈਸ ਜੈੱਟ ਦੀਆਂ ਲਗਭਗ 10 ਉਡਾਣਾਂ ਬਕਾਇਆ ਰਾਸ਼ੀ ਦਾ ਭੁਗਤਾਨ ਨਾ ਹੋਣ ਕਾਰਨ ਰੱਦ ਕਰ ਦਿੱਤੀਆਂ ਗਈਆਂ ਹਨ।
ਸੂਤਰ ਨੇ ਦੱਸਿਆ ਕਿ ਸੈਂਕੜੇ ਯਾਤਰੀ ਦੁਬਈ 'ਚ ਫਸੇ ਹੋਏ ਹਨ। ਏਅਰਲਾਈਨ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਨੇ ਤੁਰੰਤ ਕਾਰਵਾਈ ਕੀਤੀ ਅਤੇ ਪ੍ਰਭਾਵਿਤ ਯਾਤਰੀਆਂ ਨੂੰ ਅਗਲੀਆਂ ਉਡਾਣਾਂ 'ਤੇ ਦੁਬਾਰਾ ਬੁੱਕ ਕੀਤਾ ਅਤੇ ਉਨ੍ਹਾਂ ਲਈ ਹੋਟਲਾਂ 'ਚ ਠਹਿਰਨ ਦਾ ਪ੍ਰਬੰਧ ਕੀਤਾ। ਬੁਲਾਰੇ ਨੇ ਕਿਹਾ ਕਿ ਦੁਬਈ ਤੋਂ ਏਅਰਲਾਈਨ ਦੀਆਂ ਸਾਰੀਆਂ ਨਿਰਧਾਰਤ ਉਡਾਣਾਂ ਹੁਣ ਯੋਜਨਾ ਅਨੁਸਾਰ ਚੱਲ ਰਹੀਆਂ ਹਨ।
ਕੇਦਾਰਨਾਥ 'ਚ ਫਸੇ 61 ਸ਼ਰਧਾਲੂਆਂ 'ਚੋਂ 51 ਨੂੰ ਹਵਾਈ ਜਹਾਜ਼ ਰਾਹੀਂ ਕੱਢਿਆ ਗਿਆ ਸੁਰੱਖਿਅਤ
NEXT STORY