ਚਰਖੀ ਦਾਦਰੀ- ਮਨ 'ਚ ਜਿੱਤ ਦਾ ਜਨੂਨ ਹੋਵੇ ਤਾਂ ਉਮਰ ਵੀ ਕੋਈ ਮਾਇਨੇ ਨਹੀਂ ਰੱਖਦੀ। ਅਜਿਹਾ ਹੀ ਕਰਕੇ ਦਿਖਾਇਆ ਹੈ ਹਰਿਆਣਾ ਦੇ ਚਰਖੀ ਦਾਦਰੀ ਦੀ ਰਹਿਣ ਵਾਲੀ 107 ਸਾਲਾਂ ਦੀ ਦਾਦੀ ਰਾਮਬਾਈ ਨੇ। ਉਡਨਪਰੀ ਦੇ ਨਾਂ ਨਾਲ ਮਸ਼ਹੂਰ ਦਾਦੀ ਰਾਮਬਾਈ ਇਸ ਸਮੇਂ ਹੈਦਰਾਬਾਦ ਦੇ ਮੈਦਾਨ 'ਤੇ ਫਰਾਟਾ ਭਰ ਰਹੀ ਹੈ। ਹੈਦਰਾਬਾਦ 'ਚ ਆਯੋਜਿਤ ਨੈਸ਼ਨਲ ਮੁਕਾਬਲੇਬਾਜ਼ੀ 'ਚ ਬਜ਼ੁਰਗ ਐਥਲੀਟ ਨੇ ਨਾ ਸਿਰਫ ਭਾਗ ਲਿਆ ਸਗੋਂ ਹਰਿਆਣਾ ਦੀ ਅਗਵਾਈ ਕਰਕੇ 2 ਗੋਲਡ ਮੈਡਲ ਵੀ ਜਿੱਤੇ ਹਨ।
ਉਥੇ ਹੀ ਰਾਮਬਾਈ ਦੀ 65 ਸਾਲ ਦੀ ਧੀ ਸੰਤਰਾ ਦੇਵੀ ਨੇ ਵੀ ਵੱਖ-ਵੱਖ ਮੁਕਾਬਲੇਬਾਜ਼ੀ 'ਚ 3 ਮੈਡਲਾਂ 'ਤੇ ਕਬਜ਼ਾ ਕੀਤਾ ਹੈ। ਦੱਸ ਦੇਈਏ ਕਿ ਰਾਮਬਾਈ ਨੇ ਆਪਣਾ ਪਾਸਪੋਰਟ ਬਣਵਾ ਲਿਆ ਹੈ ਅਤੇ ਵਿਦੇਸ਼ੀ ਧਰਤੀ 'ਤੇ ਗੋਲਡ ਜਿੱਤ ਕੇ ਦੇਸ਼ ਦਾ ਨਾਂ ਰੋਸ਼ਨ ਕਰਨਾ ਚਾਹੁੰਦੀ ਹੈ।
ਦਾਦੀ ਰਾਮਬਾਈ ਨੇ 2 ਗੋਲਡ ਮੈਡਲਾਂ 'ਤੇ ਕੀਤਾ ਕਬਜ਼ਾ
ਦਰਅਸਲ, ਹੈਦਰਾਬਾਦ 'ਚ 8 ਤੋਂ 11 ਫਰਵਰੀ ਤਕ ਪੰਜਵੀਂ ਨੈਸ਼ਨਲ ਮਾਸਟਰਸ ਐਥਲੈਟਿਕਸ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਵਿਚ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਦੇ ਖਿਡਾਰੀ ਭਾਗ ਲੈ ਰਹੇ ਹਨ। ਇਸ ਮੁਕਾਬਲੇਬਾਜ਼ੀ 'ਚ ਚਰਖੀ ਦਾਦਰੀ ਜ਼ਿਲ੍ਹੇ ਦੇ ਪਿੰਡ ਕਾਦਮਾ ਦੀ ਰਹਿਣ ਵਾਲੀ 107 ਸਾਲਾ ਬਜ਼ੁਰਗ ਐਥਲੀਟ ਰਾਮਬਾਈ ਨੇ 105 ਸਾਲ ਤੋਂ ਜ਼ਿਆਦਾ ਉਮਰ ਵਰਗ 'ਚ ਹਰਿਆਣਾ ਦੀ ਅਗਵਾਈ ਕਰਦੇ ਹੋਏ ਡਿਸਕਸ ਥ੍ਰੋਅ ਅਤੇ ਸ਼ਾਟ-ਪੁਟ 'ਚ ਪਹਿਲਾ ਸਥਾਨ ਹਾਸਲ ਕੀਤਾ ਅਤੇ 2 ਗੋਲਡ ਮੈਡਲ ਆਪਣੇ ਨਾਂ ਕੀਤੇ।
1500 ਮੀਟਰ ਦੌੜ 'ਚ ਜਿੱਤਿਆਂ ਚਾਂਦੀ ਦਾ ਤਮਗਾ
ਉਥੇ ਹੀ ਰਾਮਬਾਈ ਦੀ ਛੋਟੀ ਧੀ ਸੰਤਰਾ ਦੇਵੀ (65) ਨੇ 1500 ਮੀਟਰ ਦੌੜ 'ਚ ਚਾਂਦੀ ਦਾ ਤਮਗਾ ਜਿੱਤਿਆਂ ਹੈ। ਨਾਲ ਹੀ ਸ਼ਾਟਪੁਟ ਮੁਕਾਬਲੇਬਾਜ਼ੀ 'ਚ ਤਾਂਬੇ ਦਾ ਤਮਗਾ ਅਤੇ 5 ਕਿਲੋਮੀਟਰ ਪੈਦਲ ਚਾਲ 'ਚ ਚਾਂਦੀ ਦਾ ਤਮਗਾ ਜਿੱਤਿਆ ਹੈ। ਰਾਮਬਾਈ 11 ਫਰਵਰੀ ਨੂੰ 100 ਮੀਟਰ ਫਰਾਟਾ ਦੌੜ 'ਚ ਚੁਣੌਤੀ ਪੇਸ਼ ਕਰੇਗੀ।
ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ, ਪੰਜਾਬ 'ਚ ਇਕੱਲੇ ਚੋਣ ਲੜੇਗੀ 'ਆਪ'
NEXT STORY