ਜੈਪੁਰ- ਰਾਜਸਥਾਨ 'ਚ ਮੌਜੂਦਾ ਸਮੇਂ 'ਚ ਪਛਾਣ ਪੋਰਟਲ 'ਤੇ ਜਨਮ, ਮੌਤ ਅਤੇ ਵਿਆਹ ਰਜਿਸਟ੍ਰੇਸ਼ਨ ਨਾਲ ਸਬੰਧਤ ਕਰੀਬ 3.50 ਕਰੋੜ ਡਾਟਾ ਸਟੋਰ ਕੀਤਾ ਗਿਆ ਹੈ ਅਤੇ ਭਵਿੱਖ 'ਚ ਇਹ ਡਾਟਾ ਹੋਰ ਵਧੇਗਾ। ਰਾਜਸਥਾਨ ਦੇ ਆਰਥਿਕ ਅਤੇ ਅੰਕੜਾ ਵਿਭਾਗ ਦੇ ਡਾਇਰੈਕਟਰ ਅਤੇ ਸਰਕਾਰ ਦੇ ਸੰਯੁਕਤ ਸਕੱਤਰ ਵਿਨੇਸ਼ ਸਿੰਘਵੀ ਨੇ ਦੱਸਿਆ ਕਿ ਆਮ ਲੋਕਾਂ ਦੀ ਸਹੂਲਤ ਲਈ ਸੂਬੇ 'ਚ ਜਨਮ, ਮੌਤ ਅਤੇ ਵਿਆਹ ਰਜਿਸਟ੍ਰੇਸ਼ਨ ਦਾ ਕੰਮ ਆਨਲਾਈਨ ਵੈੱਬ ਪੋਰਟਲ ਪਛਾਣ ਰਾਹੀਂ ਆਸਾਨੀ ਨਾਲ ਕੀਤਾ ਜਾ ਰਿਹਾ ਹੈ ਅਤੇ ਕੰਪਿਊਟਰਾਈਜ਼ਡ ਅਤੇ ਈ-ਸਾਈਨ ਯੁਕਤ ਜਨਮ, ਮੌਤ ਅਤੇ ਵਿਆਹ ਦੇ ਸਰਟੀਫਿਕੇਟ ਜਾਰੀ ਕੀਤੇ ਜਾ ਰਹੇ ਹਨ।
ਡਾਇਰੈਕਟਰ ਨੇ ਦੱਸਿਆ ਕਿ ਪਛਾਣ ਪੋਰਟਲ ਨੂੰ ਭਾਮਾਸ਼ਾਹ ਸਟੇਟ ਡਾਟਾ ਸੈਂਟਰ ਵਿਚ ਮਾਈਗਰੇਟ ਕੀਤਾ ਜਾ ਰਿਹਾ ਹੈ ਤਾਂ ਜੋ ਰਜਿਸਟ੍ਰੇਸ਼ਨ ਦਾ ਕੰਮ ਸੁਚਾਰੂ ਢੰਗ ਨਾਲ ਕੀਤਾ ਜਾ ਸਕੇ। ਇਸ ਕੰਮ ਨੂੰ ਲਾਗੂ ਕਰਨ ਲਈ 20 ਅਤੇ 21 ਮਾਰਚ ਨੂੰ ਪਛਾਣ ਪੋਰਟਲ ਰਾਹੀਂ ਜਨਮ, ਮੌਤ ਅਤੇ ਵਿਆਹ ਰਜਿਸਟ੍ਰੇਸ਼ਨ ਨਾਲ ਸਬੰਧਤ ਸਾਰੇ ਕੰਮ ਬੰਦ ਰਹਿਣਗੇ ਅਤੇ ਸਰਟੀਫਿਕੇਟ ਜਾਰੀ ਨਹੀਂ ਕੀਤੇ ਜਾਣਗੇ।
ਜਲ ਸੈਨਾ 'ਚ ਭਰਤੀ ਹੋਣ ਦਾ ਸੁਨਹਿਰੀ ਮੌਕਾ, ਮਿਲੇਗੀ ਮੋਟੀ ਤਨਖ਼ਾਹ
NEXT STORY