ਸਹਿਰਸਾ— ਬਿਹਾਰ ਦੇ ਸਹਿਰਸਾ ਦੇ ਸਦਰ ਥਾਣਾ ਖੇਤਰ ਦੇ ਸੋਨਵਰਸ਼ਾ ਕਚਹਿਰੀ ਅੋਪੀ ਦੇ ਬਿਸ਼ਨਪੁਰ ਰੇਲਵੇ ਢਾਲਾ ਨੇੜੇ ਸੋਮਵਾਰ ਦੇਰ ਸ਼ਾਮ ਆਪਣੀ ਝਗੜੇ 'ਚ ਭਰੌਲੀ ਪਿੰਡ ਵਾਸੀ ਪ੍ਰਸ਼ਾਂਤ ਕੁਮਾਰ 25 ਸਾਲਾ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ। ਹੱਤਿਆਕਾਂਡ ਨੂੰ ਅੰਜਾਮ ਦੇ ਕੇ ਹੱਤਿਆਰੇ ਘਟਨਾ ਸਥਾਨ ਤੋਂ ਭੱਜ ਗਏ।
ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਪਹਿਲੇ ਬਿਸ਼ਨਪੁਰ ਪਿੰਡ ਦੇ ਵਿਅਕਤੀ ਮਾਧਵ ਕੁਮਾਰ ਨੇ ਭਰੌਲੀ ਪਿੰਡ ਵਾਸੀ ਨੰਦ ਕਿਸ਼ੋਰ ਪ੍ਰਸਾਦ ਸਿੰਘ ਦੇ ਬੇਟੇ ਪ੍ਰਸ਼ਾਂਤ ਕੁਮਾਰ ਦਾ ਮੋਬਾਇਲ ਅਤੇ ਹੈੱਡਫੋਨ ਖੋਹ ਲਏ ਸੀ। ਪ੍ਰਸ਼ਾਂਤ ਆਪਣੇ ਇਕ ਸਾਥੀ ਛੋਟੂ ਨਾਲ ਸੋਮਵਾਰ ਸ਼ਾਮ ਮਾਧਵ ਕੁਮਾਰ ਤੋਂ ਆਪਣੇ ਖੋਹਿਆ ਹੋਇਆ ਸਮਾਨ ਮੰਗਣ ਗਿਆ ਸੀ। ਪ੍ਰਸ਼ਾਂਤ ਨੇ ਮਾਧਵ ਨੂੰ ਸਮਾਨ ਦੇਣ ਤੋਂ ਇਨਕਾਰ ਕਰ ਦਿੱਤਾ।
ਮਾਧਵ ਅਤੇ ਉਸ ਦੇ ਸਾਥੀਆਂ ਨੇ ਪ੍ਰਸ਼ਾਂਤ ਨਾਲ ਗਾਲੀ ਗਲੌਚ ਕੀਤੀ ਅਤੇ ਰਾਡ ਨਾਲ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਪਰਿਵਾਰਕ ਮੈਂਬਰ ਪ੍ਰਸ਼ਾਂਤ ਨੂੰ ਨਾਲ ਲੈ ਕੇ ਹਸਪਤਾਲ ਪੁੱਜੇ ਪਰ ਡਾਕਟਰ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਅੱਗੇ ਦੀ ਕਾਰਵਾਈ 'ਚ ਜੁੱਟ ਗਈ ਹੈ।
ਫਰਜੀ ਕਰਨਲ ਦਾ ਹੋਇਆ ਪਰਦਾਫਾਸ਼, ਜੀ. ਆਰ. ਪੀ. ਪੁਲਸ ਨੇ ਕੀਤੀ ਪੁਸ਼ਟੀ
NEXT STORY