ਨਵੀਂ ਦਿੱਲੀ — ਕੇਂਦਰ ਸਰਕਾਰ ਦੇ ਇਕ ਚੋਟੀ ਦੇ ਸਰਕਾਰੀ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਭਾਰਤ ਵਿਚ ਜਿਨਵਾਂ ਦਾ ਜਨਮ 1987 ਤੋਂ ਪਹਿਲਾਂ ਹੋਇਆ ਜਾਂ ਜਿਨ੍ਹਾਂ ਦੇ ਮਾਤਾ-ਪਿਤਾ ਦੀ ਪੈਦਾਇਸ਼ 1987 ਤੋਂ ਪਹਿਲਾਂ ਦੀ ਹੈ, ਉਹ ਕਾਨੂੰਨਦੇ ਅਨੁਸਾਰ ਭਾਰਤੀ ਨਾਗਰਿਕ ਹਨ ਅਤੇ ਨਾਗਰਿਕਤਾ ਕਾਨੂੰਨ 2019 ਦੇ ਕਾਰਣ ਜਾਂ ਦੇਸ਼ ਪੱਧਰੀ ਐੱਨ. ਆਰ. ਸੀ. ਹੋਣ ਦੀ ਸਥਿਤੀ ਵਿਚ ਚਿੰਤਾ ਕਰਨ ਦੀ ਕੋਈ ਲੋੜ ਨਹੀਂ।
ਨਾਗਰਿਕਤਾ ਕਾਨੂੰਨ ਦੇ 2004 ਦੀਆਂ ਸੋਧਾਂ ਅਨੁਸਾਰ ਆਸਾਮ ਵਿਚ ਰਹਿਣ ਵਾਲਿਆਂ ਨੂੰ ਛੱਡ ਕੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਰਹਿਣ ਵਾਲੇ ਅਜਿਹੇ ਲੋਕ ਜਿਨ੍ਹਾਂ ਦੇ ਮਾਤਾ=ਪਿਤਾ ਭਾਰਤੀ ਨਾਗਰਿਕ ਹਨ ਪਰ ਨਾਜਾਇਜ਼ ਪ੍ਰਵਾਸੀ ਨਹੀਂ ਹਨ,ਉਨ੍ਹਾਂ ਨੂੰ ਭਾਰਤੀ ਨਾਗਰਿਕ ਹੀ ਮੰਨਿਆ ਜਾਵੇਗਾ। ਨਾਗਰਿਕਤਾ (ਸੋਧ) ਕਾਨੂੰਨ ਦੇ ਵਿਰੁੱਧ ਰੋਸ ਵਿਖਾਵੇ ਅਤੇ ਹਾਲ ਹੀ ਵਿਚ ਬਣੇ ਕਾਨੂੰਨ ਬਾਰੇ ਸੋਸ਼ਲ ਮੀਡੀਆ ’ਤੇਬਣੇ ਕਈ ਐਡੀਸਨ ਪ੍ਰਸਾਰਿਤ ਕੀਤੇ ਜਾਣ ਦੇ ਦਰਮਿਆਨ ਇਹ ਸਪੱਸ਼ਟੀ ਕਰਨ ਆਇਆ ਹੈ। ਆਸਾਮਦੇ ਮਾਮਲੇ ਵਿਚ ਭਾਰਤੀ ਨਾਗਰਿਕ ਹੋਣ ਦੀ ਪਛਾਣ ਲਈ 1971 ਨੂੰ ਆਧਾਰ ਸਾਲ ਬਣਾਇਆ ਗਿਆ ਹੈ।
CAA ਦੇ ਵਿਰੋਧ ਕਾਰਨ UPTET ਦੀ ਪ੍ਰੀਖਿਆ ਰੱਦ
NEXT STORY