ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ਯਮੁਨਾ ਨਦੀ ਵਿੱਚ ਇੱਕ ਬੇਹੱਦ ਦਰਦਨਾਕ ਹਾਦਸਾ ਵਾਪਰਿਆ ਹੈ, ਜਿੱਥੇ ਇੱਕ ਸਟੀਮਰ ਪਲਟਣ ਕਾਰਨ ਪੰਜਾਬ ਤੋਂ ਆਏ 9 ਸ਼ਰਧਾਲੂਆਂ ਦੀ ਮੌਤ ਹੋ ਗਈ। ਇਹ ਸ਼ਰਧਾਲੂ ਸ੍ਰੀ ਬਾਂਕੇ ਬਿਹਾਰੀ ਮੰਦਰ ਦੇ ਦਰਸ਼ਨਾਂ ਲਈ ਮਥੁਰਾ ਪਹੁੰਚੇ ਸਨ ਅਤੇ ਹਾਦਸੇ ਸਮੇਂ ਯਮੁਨਾ ਨਦੀ ਦਾ ਪ੍ਰਕਰਮਾ ਕਰ ਰਹੇ ਸਨ।
'ਰਾਧੇ-ਰਾਧੇ' ਦੇ ਜਾਪ ਦੌਰਾਨ ਵਾਪਰਿਆ ਭਾਣਾ
ਹਾਦਸੇ ਤੋਂ ਠੀਕ ਪਹਿਲਾਂ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਸਾਰੇ ਸ਼ਰਧਾਲੂ ਬੇਹੱਦ ਖੁਸ਼ਨੁਮਾ ਮਾਹੌਲ ਵਿੱਚ 'ਰਾਧੇ-ਰਾਧੇ' ਦਾ ਜਾਪ ਕਰ ਰਹੇ ਸਨ ਅਤੇ ਭਜਨ ਗਾ ਰਹੇ ਸਨ। ਪਰ ਅਗਲੇ ਹੀ ਪਲ ਖੁਸ਼ੀ ਦਾ ਇਹ ਮਾਹੌਲ ਮਾਤਮ ਵਿੱਚ ਬਦਲ ਗਿਆ ਅਤੇ ਕਈ ਸ਼ਰਧਾਲੂ ਮੌਤ ਦੇ ਆਗੋਸ਼ ਵਿੱਚ ਸਮਾ ਗਏ।
ਤੇਜ਼ ਹਵਾ ਕਾਰਨ ਵਿਗੜਿਆ ਸੰਤੁਲਨ
ਜਾਣਕਾਰੀ ਅਨੁਸਾਰ, ਇਹ ਹਾਦਸਾ ਦੁਪਹਿਰ ਕਰੀਬ ਪੌਣੇ ਤਿੰਨ ਵਜੇ ਕੇਸ਼ੀ ਘਾਟ 'ਤੇ ਵਾਪਰਿਆ, ਜੋ ਕਿ ਬਾਂਕੇ ਬਿਹਾਰੀ ਮੰਦਰ ਤੋਂ ਕਰੀਬ ਢਾਈ ਕਿਲੋਮੀਟਰ ਦੂਰ ਹੈ। ਪ੍ਰਤੱਖਦਰਸ਼ੀਆਂ ਅਨੁਸਾਰ, ਤੇਜ਼ ਹਵਾ ਕਾਰਨ ਸਟੀਮਰ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਨਦੀ ਵਿੱਚ ਬਣੇ ਪੀਪਾ ਪੁਲ (ਪਾਂਟੂਨ ਬ੍ਰਿਜ) ਨਾਲ ਟਕਰਾ ਕੇ ਪਲਟ ਗਿਆ। ਸਟੀਮਰ ਵਿੱਚ ਕੁੱਲ 32 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ 22 ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ।
ਰਾਹਤ ਅਤੇ ਬਚਾਅ ਕਾਰਜ ਜਾਰੀ
ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਲੋਕ ਅਤੇ ਗੋਤਾਖੋਰ ਮਦਦ ਲਈ ਨਦੀ ਵਿੱਚ ਕੁੱਦ ਪਏ। ਮੌਕੇ 'ਤੇ ਰਾਹਤ ਕਾਰਜਾਂ ਲਈ SDRF ਅਤੇ NDRF ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਜੋ 50 ਦੇ ਕਰੀਬ ਸਥਾਨਕ ਗੋਤਾਖੋਰਾਂ ਦੀ ਮਦਦ ਨਾਲ ਲਾਪਤਾ ਲੋਕਾਂ ਦੀ ਭਾਲ ਕਰ ਰਹੀਆਂ ਹਨ। ਸਥਾਨਕ ਪ੍ਰਸ਼ਾਸਨ ਵੱਲੋਂ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਪੰਜਾਬ 'ਚ ਸ਼ਨੀਵਾਰ ਬਿਜਲੀ ਰਹੇਗੀ ਬੰਦ! ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power Cut
NEXT STORY