ਨਵੀਂ ਦਿੱਲੀ (ਏਜੰਸੀ)- ਰਾਜਧਾਨੀ ’ਚ ਪਾਲਤੂ ਕੁੱਤੇ ਨੂੰ ਬਿਨਾਂ ਪੱਟੇ ਦੇ ਸੜਕ ’ਤੇ ਘੁਮਾਉਣ ਵਾਲੇ ਮਾਲਕ ਨੂੰ ਹੁਣ 1000 ਰੁਪਏ ਤੱਕ ਜੁਰਮਾਨਾ ਦੇਣਾ ਪੈ ਸਕਦਾ ਹੈ। ਦਿੱਲੀ ਨਗਰ ਨਿਗਮ ਐਕਟ 1957 ਦੇ ਉਪਬੰਧਾਂ ਦੇ ਤਹਿਤ ਮੌਜੂਦਾ ਸਮੇਂ ’ਚ ਪਾਲਤੂ ਕੁੱਤੇ ਨੂੰ ਬਿਨਾਂ ਪੱਟੇ ਸੜਕ ’ਤੇ ਘੁਮਾਉਣ ਵਾਲੇ ਮਾਲਕ ’ਤੇ 50 ਰੁਪਏ ਦਾ ਜੁਰਮਾਨਾ ਲੱਗਦਾ ਹੈ, ਪਰ ਸੰਸਦ ’ਚ ਪੇਸ਼ ਜਨ ਵਿਸ਼ਵਾਸ (ਉਪਬੰਧ ਸੋਧ) ਬਿੱਲ, 2026 ਵਿਚ ਇਸ ਨੂੰ ਵਧਾ ਕੇ 1000 ਰੁਪਏ ਦਾ ਪ੍ਰਸਤਾਵ ਕੀਤਾ ਗਿਆ ਹੈ। ਇਹ ਬਦਲਾਅ ਜਨ ਵਿਸ਼ਵਾਸ (ਉਪਬੰਧ ਸੋਧ) ਬਿੱਲ, 2026 ਦਾ ਹਿੱਸਾ ਹੈ, ਜਿਸ ਨੂੰ ਵਣਜ ਅਤੇ ਉਦਯੋਗ ਰਾਜ ਮੰਤਰੀ ਜਿਤਿਨ ਪ੍ਰਸਾਦ ਨੇ ਸ਼ੁੱਕਰਵਾਰ ਨੂੰ ਲੋਕ ਸਭਾ ’ਚ ਪੇਸ਼ ਕੀਤਾ। ਇਸ ਬਿੱਲ ਵਿਚ ਦਿੱਲੀ ਨਗਰ ਨਿਗਮ ਐਕਟ, 1957 ਵਿਚ ਕਈ ਸੋਧਾਂ ਪ੍ਰਸਤਾਵਿਤ ਕੀਤੀਆਂ ਗਈਆਂ ਹਨ। ਸੰਸਦ ’ਚ ਪੇਸ਼ ਬਿੱਲ ਵਿਚ ਸੜਕ ’ਤੇ ਪਸ਼ੂਆਂ ਨੂੰ ਬੰਨ੍ਹਣ ’ਤੇ ਜੁਰਮਾਨਾ 100 ਰੁਪਏ ਤੋਂ ਵਧਾ ਕੇ 1,000 ਰੁਪਏ ਕਰਨ ਦਾ ਪ੍ਰਸਤਾਵ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਮਕਾਨ ਨੰਬਰ ਨੂੰ ਮਿਟਾਉਣ ਜਾਂ ਨਸ਼ਟ ਕਰਨ ’ਤੇ ਮੌਜੂਦਾ 50 ਰੁਪਏ ਦੇ ਜੁਰਮਾਨੇ ਨੂੰ ਵਧਾ ਕੇ ਇਕ ਹਜ਼ਾਰ ਰੁਪਏ ਕਰਨ ਦਾ ਪ੍ਰਸਤਾਵ ਹੈ।
ਆਤਿਸ਼ਬਾਜ਼ੀ ਕਰਨ ’ਤੇ 500 ਰੁਪਏ ਜੁਰਮਾਨਾ
ਹੋਰ ਸੋਧਾਂ ਵਿਚ ਖ਼ਤਰਨਾਕ ਆਤਿਸ਼ਬਾਜ਼ੀ ਕਰਨ ’ਤੇ ਜੁਰਮਾਨਾ 50 ਰੁਪਏ ਤੋਂ ਵਧਾ ਕੇ 500 ਰੁਪਏ ਕਰਨ, ਨਗਰ ਨਿਗਮ ਦੇ ਅਧਿਕਾਰੀ ਨੂੰ ਕੰਪਲੈਕਸ ’ਚ ਦਾਖਲ ਹੋਣ ਤੋਂ ਰੋਕਣ ’ਤੇ ਜੁਰਮਾਨਾ ਵਧਾ ਕੇ 50 ਤੋਂ 500 ਰੁਪਏ ਕਰਨ ਦਾ ਪ੍ਰਸਤਾਵ ਹੈ। ਬਿੱਲ ਵਿਚ ਸਫਾਈ ਦੇ ਸੰਦਰਭ 'ਚ, ਕੂੜਾ ਇਕੱਠਾ ਕਰਨ ਦੀ ਵਿਵਸਥਾ ਨਾ ਕਰਨ ’ਤੇ ਮੌਜੂਦਾ ਜੁਰਮਾਨੇ ਦੀ ਰਾਸ਼ੀ 50 ਰੁਪਏ ਤੋਂ ਵਧਾ ਕੇ 500 ਰੁਪਏ ਕਰਨ, ਗੰਦਗੀ ਨੂੰ ਸੜਕ ’ਤੇ ਵਹਿਣ ਦੇਣ ਅਤੇ ਕੂੜਾ ਸੁੱਟਣ ’ਤੇ ਜੁਰਮਾਨਾ ਮੌਜੂਦਾ 50 ਰੁਪਏ ਤੋਂ ਵਧਾ ਕੇ 200 ਰੁਪਏ ਕਰਨ ਦਾ ਪ੍ਰਸਤਾਵ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਹੁਣ ਬਿਨਾਂ ਫਿਜ਼ੀਕਲ ਟੈਸਟ ਦੇ ਹੋਵੇਗੀ ਦਿੱਲੀ ਪੁਲਸ 'ਚ ਭਰਤੀ ! ਅਗਨੀਵੀਰਾਂ ਲਈ ਸੁਨਹਿਰੀ ਮੌਕਾ
NEXT STORY