ਨਵੀਂ ਦਿੱਲੀ — ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਲਗਾਤਾਰ ਜਾਰੀ ਹੈ। ਦੇਸ਼ ਦੀ ਰਾਜਧਾਨੀ ਦਿੱਲੀ 'ਚ ਮੰਗਲਵਾਰ ਨੂੰ ਪੈਟਰੋਲ ਦੀ ਕੀਮਤ ਵਿਚ 13 ਪੈਸੇ ਪ੍ਰਤੀ ਲਿਟਰ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ 'ਚ ਵੀ 19 ਪੈਸੇ ਪ੍ਰਤੀ ਲਿਟਰ ਦਾ ਵਾਧਾ ਦਰਜ ਕੀਤਾ ਗਿਆ ਹੈ। ਦਿੱਲੀ 'ਚ ਅੱਜ ਇਕ ਲਿਟਰ ਪੈਟਰੋਲ ਦੀ ਕੀਮਤ 71.27 ਰੁਪਏ ਅਤੇ ਡੀਜ਼ਲ 65.90 ਰੁਪਏ ਪ੍ਰਤੀ ਲਿਟਰ ਦੇ ਹਿਸਾਬ ਨਾਲ ਮਿਲ ਰਿਹਾ ਹੈ। ਦੇਸ਼ ਦੇ ਬਾਕੀ ਪ੍ਰਮੁੱਖ ਸ਼ਹਿਰ ਮੁੰਬਈ 'ਚ ਪੈਟਰੋਲ 76.90 ਰੁਪਏ ਪ੍ਰਤੀ ਲਿਟਰ, ਕੋਲਕਾਤਾ 'ਚ 73.36 ਰੁਪਏ ਪ੍ਰਤੀ ਲਿਟਰ, ਚੇਨਈ 'ਚ 73.99 ਰੁਪਏ ਪ੍ਰਤੀ ਲਿਟਰ, ਹਿਮਾਚਲ 'ਚ 70.22 ਰੁਪਏ ਪ੍ਰਤੀ ਲਿਟਰ ਅਤੇ ਹਰਿਆਣੇ ਵਿਚ ਇਹ 72.10 ਰੁਪਏ ਪ੍ਰਤੀ ਲਿਟਰ ਦੀ ਕੀਮਤ 'ਤੇ ਮਿਲ ਰਿਹਾ ਹੈ।
ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਪ੍ਰਤੀ ਲਿਟਰ ਰੁਪਿਆ 'ਚ
ਸ਼ਹਿਰ ਪੈਟਰੋਲ ਡੀਜ਼ਲ
ਦਿੱਲੀ 71.27 65.90
ਮੁੰਬਈ 76.90 69.01
ਕੋਲਕਾਤਾ 73.36 67.68
ਚੇਨਈ 73.99 69.62
ਗੁਜਰਾਤ 68.61 68.78
ਹਰਿਆਣਾ 72.10 65.78
ਹਿਮਾਚਲ 70.22 63.99
ਜੰਮੂ-ਕਸ਼ਮੀਰ 74.25 65.94
ਪੰਜਾਬ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਪੰਜਾਬ ਦੀ ਗੱਲ ਕਰੀਏ ਤਾਂ ਜਲੰਧਰ ਵਿਚ ਪੈਟਰੋਲ 76.32 ਰੁਪਏ ਪ੍ਰਤੀ ਲਿਟਰ, ਲੁਧਿਆਣਾ 76.82 ਰੁਪਏ ਪ੍ਰਤੀ ਲਿਟਰ, ਪਟਿਆਲਾ 76.72 ਰੁਪਏ ਪ੍ਰਤੀ ਲਿਟਰ, ਅੰਮ੍ਰਿਤਸਰ 76.93 ਰੁਪਏ ਪ੍ਰਤੀ ਲਿਟਰ ਅਤੇ ਚੰਡੀਗੜ੍ਹ 'ਚ 67.39 ਰੁਪਏ ਪ੍ਰਤੀ ਲਿਟਰ ਮਿਲ ਰਿਹਾ ਹੈ।
ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਪ੍ਰਤੀ ਲਿਟਰ ਰੁਪਿਆ 'ਚ
ਸ਼ਹਿਰ ਪੈਟਰੋਲ ਡੀਜ਼ਲ
ਜਲੰਧਰ 76.32 65.85
ਲੁਧਿਆਣਾ 76.82 66.27
ਪਟਿਆਲਾ 76.72 66.19
ਅੰਮ੍ਰਿਤਸਰ 76.93 66.37
ਚੰਡੀਗੜ੍ਹ 67.39 62.76
ਰੋਜ਼ਗਾਰ ਮੇਲੇ ਦੇ ਆਖਰੀ ਦਿਨ, 12,500 ਨੌਕਰੀਆਂ ਪਾਉਣ ਦਾ ਮੌਕਾ
NEXT STORY