ਨਵੀਂ ਦਿੱਲੀ- ਦਿੱਲੀ ਸਰਕਾਰ ਨੇ 12,500 ਤੋਂ ਜ਼ਿਆਦਾ ਨੌਕਰੀ ਦੇਣ ਲਈ ਦੋ ਦਿਨਾਂ 'ਵਿਸ਼ਾਲ ਰੋਜ਼ਗਾਰ ਮੇਲਾ' (ਮੇਗਾ ਜਾਬ ਫੇਅਰ) ਦਾ ਆਯੋਜਨ ਕੀਤਾ, ਜੋ ਕਿ 21 ਜਨਵਰੀ ਤੋਂ ਸ਼ੁਰੂ ਹੋ ਕੇ 22 ਜਨਵਰੀ ਤੱਕ ਚੱਲਣਾ ਹੈ। ਇਸ ਵਿਸ਼ਾਲ ਰੋਜ਼ਗਾਰ ਮੇਲੇ 'ਚ ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ। ਦਿੱਲੀ ਸਰਕਾਰ ਨੇ ਪਿਛਲੇ ਸਾਲ ਨਵੰਬਰ ਦੇ ਮਹੀਨੇ 'ਚ ਵੀ ਇਸੇ ਤਰ੍ਹਾਂ ਦਾ 'ਵਿਸ਼ਾਲ ਰੋਜ਼ਗਾਰ ਮੇਲੇ' ਦਾ ਆਯੋਜਨ ਕੀਤਾ ਸੀ, ਜੋ ਬੇਰੋਜ਼ਗਾਰ ਉਮੀਦਵਾਰ ਲੰਬੇ ਸਮੇਂ ਤੋਂ ਨੌਕਰੀ ਲੱਭ ਰਹੇ ਸਨ, ਉਨ੍ਹਾਂ ਦੇ ਲਈ ਸੁਨਹਿਰੀ ਮੌਕਾ ਹੈ। ਦਿੱਲੀ ਦੇ ਕਿਰਤ ਮੰਤਰੀ ਗੋਪਾਲ ਰਾਏ ਨੇ ਨਿਊਜ਼ ਏਜੰਸੀ ਨੂੰ ਦੱਸਿਆ ਹੈ ਕਿ ਦਿੱਲੀ ਸਰਕਾਰ ਵੱਲੋਂ ਆਯੋਜਿਤ ਹੋਣ ਵਾਲੇ ਇਸ ਰੋਜ਼ਗਾਰ ਮੇਲੇ 'ਚ ਲਗਭਗ 76 ਕੰਪਨੀਆਂ ਹਿੱਸਾ ਲੈ ਰਹੀਆਂ ਹਨ, ਜਿੱਥੇ ਉਮੀਦਵਾਰਾਂ ਨੂੰ 12,500 ਤੋਂ ਜ਼ਿਆਦਾ ਨੌਕਰੀਆਂ ਦੇ ਮੌਕੇ ਮਿਲਣਗੇ।
ਮੇਲੇ ਸੰਬੰਧੀ ਜਾਣਕਾਰੀ-
-ਦਿੱਲੀ 'ਚ ਇਹ ਮੇਲਾ 21 ਅਤੇ 22 ਜਨਵਰੀ ਨੂੰ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ।
-ਇਹ ਮੇਲੇ ਦਾ ਆਯੋਜਨ ਤਿਆਗਰਾਜ ਸਟੇਡੀਅਮ 'ਚ ਹੋ ਰਿਹਾ ਹੈ।
-ਦਿੱਲੀ ਸਰਕਾਰ ਨੇ ਰੋਜ਼ਗਾਰ ਡਾਇਰੈਕਟਰੇਟ ਦੁਆਰਾ ਜਾਰੀ ਇਕ ਵਿਗਿਆਪਨ ਦੇ ਮੁਤਾਬਕ, ਕੰਪਨੀਆਂ ਸਿਸਟਮ ਜਨਰੇਟਿਡ ਆਈ. ਡੀ. ਅਤੇ ਪਾਸਵਰਡ ਦੀ ਵਰਤੋਂ ਕਰ ਕੇ ਆਪਣੇ ਅਹੁਦਆਿਂ ਦਾ ਵੇਰਵਾ ਪੋਰਟਲ 'ਤੇ ਦੇ ਸਕਦੀਆਂ ਹਨ।
-ਨੌਕਰੀ ਦੇ ਇਛੁੱਕ ਉਮੀਦਵਾਰ ਸਿਸਟਮ ਜਨਰੇਟਿਡ ਆਈ. ਡੀ. ਅਤੇ ਪਾਸਵਰਡ ਦੀ ਵਰਤੋਂ ਕਰ ਕੇ ਆਪਣੀ ਸਿੱਖਿਆ ਯੋਗਤਾ ਅਤੇ ਕੁਸ਼ਲਤਾ ਅਨੁਸਾਰ ਅਹੁਦਿਆਂ ਅਤੇ ਕੰਪਨੀਆਂ ਦੀ ਚੋਣ ਕਰ ਸਕਦੇ ਹਨ।
-ਰੋਜ਼ਗਾਰ ਮੇਲੇ 'ਚ ਕੰਪਨੀਆਂ ਦੁਆਰਾ ਸੰਭਾਵਿਤ ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਜਾਵੇਗਾ।
'ਸਾਧਨਾ ਸਿੰਘ ਦਾ ਸਿਰ ਕਲਮ ਕਰੋ, 50 ਲੱਖ ਦਾ ਇਨਾਮ ਪਾਓ : ਬਸਪਾ ਵਿਧਾਇਕ
NEXT STORY