ਨਵੀਂ ਦਿੱਲੀ, (ਭਾਸ਼ਾ)- ਦੇਸ਼ ’ਚ ਪੈਟਰੋਲ ਦੀ ਖਪਤ ’ਚ ਮਈ ਦੇ ਪਹਿਲੇ ਪੰਦਰਵਾੜੇ ’ਚ ਲੱਗਭਗ 10 ਫ਼ੀਸਦੀ ਦਾ ਵਾਧਾ ਹੋਇਆ ਹੈ, ਕਿਉਂਕਿ ਗਰਮੀ ਦੇ ਮੌਸਮ ’ਚ ਯਾਤਰਾਵਾਂ ਵਧਣ ਨਾਲ ਈਂਧਨ ਦੀ ਮੰਗ ’ਚ ਉਛਾਲ ਆਇਆ ਹੈ। ਜਨਤਕ ਖੇਤਰ ਦੇ ਈਂਧਨ ਪ੍ਰਚੂਨ ਵਿਕ੍ਰੇਤਾਵਾਂ ਦੇ ਅਸਥਾਈ ਵਿਕਰੀ ਅੰਕੜਿਆਂ ਅਨੁਸਾਰ, 1 ਤੋਂ 15 ਮਈ ਦੇ ਦੌਰਾਨ ਪੈਟਰੋਲ ਦੀ ਖਪਤ ਵਧ ਕੇ 15 ਲੱਖ ਟਨ ਹੋ ਗਈ, ਜਦੋਂ ਕਿ ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ ਇਹ 13.7 ਲੱਖ ਟਨ ਸੀ।
2023 ਦੀ ਇਸ ਮਿਆਦ ’ਚ ਦਰਜ 13.6 ਲੱਖ ਟਨ ਦੀ ਖਪਤ ਦੇ ਮੁਕਾਬਲੇ ਇਸ ਦੀ ਮੰਗ 10.5 ਫ਼ੀਸਦੀ ਵੱਧ ਅਤੇ ਮਈ 2021 ਦੇ ਕੋਵਿਡ-19 ਪ੍ਰਭਾਵਿਤ ਪਹਿਲੇ ਪੰਦਰਵਾੜੇ ਦੇ ਮੁਕਾਬਲੇ ਲੱਗਭਗ 46 ਫ਼ੀਸਦੀ ਜ਼ਿਆਦਾ ਰਹੀ। ਡੀਜ਼ਲ ਦੀ ਵਿਕਰੀ 2 ਫ਼ੀਸਦੀ ਵਧ ਕੇ 33.6 ਲੱਖ ਟਨ ਹੋ ਗਈ। ਈਂਧਨ ਬਾਜ਼ਾਰ ’ਚ ਡੀਜ਼ਲ ਦੀ ਹਿੱਸੇਦਾਰੀ ਲੱਗਭਗ 90 ਫ਼ੀਸਦੀ ਹੈ।
PM ਮੋਦੀ ਨੇ ਅਮਿਤ ਸ਼ਾਹ ਤੇ ਜੈਸ਼ੰਕਰ ਨਾਲ ਕੀਤੀ ਹਾਈ ਲੈਵਲ ਮੀਟਿੰਗ, NSA ਡੋਭਾਲ ਵੀ ਰਹੇ ਮੌਜੂਦ
NEXT STORY