ਨੈਸ਼ਨਲ ਡੈਸਕ : ਮਿਜ਼ੋਰਮ ਦੇ ਆਈਜ਼ੋਲ ਜ਼ਿਲ੍ਹੇ 'ਚ ਸ਼ਨੀਵਾਰ ਸ਼ਾਮ ਨੂੰ ਇਕ ਪੈਟਰੋਲ ਟੈਂਕਰ ਵਿੱਚ ਅੱਗ ਲੱਗਣ ਅਤੇ ਧਮਾਕੇ ਨਾਲ 4 ਲੋਕਾਂ ਦੀ ਮੌਤ ਹੋ ਗਈ ਅਤੇ 18 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਘਟਨਾ ਰਾਜਧਾਨੀ ਆਈਜ਼ੋਲ ਤੋਂ ਲਗਭਗ 18 ਕਿਲੋਮੀਟਰ ਪੂਰਬ 'ਚ ਸਥਿਤ ਤੁਈਰਿਆਲ ਪਿੰਡ 'ਚ ਸ਼ਾਮ 6 ਵਜੇ ਦੇ ਕਰੀਬ ਉਸ ਸਮੇਂ ਵਾਪਰੀ, ਜਦੋਂ ਟੈਂਕਰ ਚੰਫਾਈ ਜਾ ਰਿਹਾ ਸੀ।
ਇਹ ਵੀ ਪੜ੍ਹੋ : J&K: ਕਿਸ਼ਤਵਾੜ ਦੇ ਹਾਈਡਰੋ ਪਾਵਰ ਪ੍ਰੋਜੈਕਟ 'ਚ ਜ਼ਮੀਨ ਖਿਸਕਣ ਕਾਰਨ 4 ਲੋਕਾਂ ਦੀ ਮੌਤ, ਕਈ ਜ਼ਖਮੀ
ਸਥਾਨਕ ਲੋਕਾਂ ਨੇ ਜਦੋਂ ਕਿਸੇ ਕਾਰਨ ਟੈਂਕਰ 'ਚੋਂ ਨਿਕਲ ਰਿਹਾ ਪੈਟਰੋਲ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਟੈਂਕਰ ਨੂੰ ਅੱਗ ਲੱਗ ਗਈ। ਪੁਲਸ ਨੇ ਦੱਸਿਆ ਕਿ ਝੁਲਸਣ ਕਾਰਨ 4 ਲੋਕਾਂ ਦੀ ਮੌਤ ਹੋ ਗਈ, ਜਦਕਿ 18 ਹੋਰ ਸੜ ਗਏ ਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਦੱਸਿਆ ਕਿ ਇਨ੍ਹਾਂ 'ਚੋਂ 5 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਹ ਵੀ ਪੜ੍ਹੋ : ਦੱਖਣੀ ਕੋਰੀਆ: ਸਿਓਲ 'ਚ ਹੈਲੋਵੀਨ ਦੇ ਜਸ਼ਨ ਦੌਰਾਨ ਮਚੀ ਭਗਦੜ, ਕਈਆਂ ਦੀ ਮੌਤ, 100 ਜ਼ਖਮੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
J&K: ਕਿਸ਼ਤਵਾੜ ਦੇ ਹਾਈਡਰੋ ਪਾਵਰ ਪ੍ਰੋਜੈਕਟ 'ਚ ਜ਼ਮੀਨ ਖਿਸਕਣ ਕਾਰਨ 4 ਲੋਕਾਂ ਦੀ ਮੌਤ, ਕਈ ਜ਼ਖਮੀ
NEXT STORY