ਨਵੀਂ ਦਿੱਲੀ : ਲੱਦਾਖ 'ਚ ਚੀਨੀ ਫ਼ੌਜੀਆਂ ਦੀ ਹਿਮਾਕਤ ਦੇ ਖਿਲਾਫ ਭਾਰਤ 'ਚ ਭਾਰੀ ਰੋਸ ਨਜ਼ਰ ਆ ਰਿਹਾ ਹੈ। ਹੁਣ ਦੇਸ਼ਭਰ 'ਚ ਲੋਕ ਸੜਕਾਂ 'ਤੇ ਉਤਰ ਕੇ ਆਪਣਾ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਹਨ। ਰਾਜਧਾਨੀ ਦਿੱਲੀ, ਉੱਤਰ ਪ੍ਰਦੇਸ਼, ਗੁਜਰਾਤ ਸਮੇਤ ਤਮਾਮ ਸੂਬਿਆਂ ਦੇ ਕਈ ਸ਼ਹਿਰਾਂ 'ਚ ਪ੍ਰਦਰਸ਼ਨ ਦਾ ਦੌਰ ਜਾਰੀ ਹੈ। ਬੰਗਾਲ ਦੇ ਉੱਤਰੀ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ 'ਚ ਸੈਂਕੜੇ ਲੋਕਾਂ ਨੇ ਸ਼ਹੀਦ ਭਾਰਤੀ ਜਵਾਨਾਂ ਲਈ ਨਿਆਂ ਦੀ ਅਪੀਲ ਕਰਦੇ ਹੋਏ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਚੀਨੀ ਉਪਕਰਣਾਂ ਦੇ ਬਾਈਕਾਟ ਦੀ ਅਪੀਲ ਕੀਤੀ।
ਭੜਕੇ ਲੋਕਾਂ ਨੇ ਬੁੱਧਵਾਰ ਨੂੰ ਦੇਸ਼ਭਰ 'ਚ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਚੀਨੀ ਉਪਕਰਣਾਂ 'ਤੇ ਆਪਣਾ ਖੂਬ ਗੁੱਸਾ ਕੱਢਿਆ। ਗੁਜਰਾਤ ਦੇ ਅਹਿਮਦਾਬਾਦ ਸਥਿਤ ਬਾਪੂ ਨਗਰ 'ਚ ਚੀਨ ਦੀ ਹਰਕਤ ਤੋਂ ਭੜਕੇ ਲੋਕਾਂ ਨੇ ਤਾਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀਆਂ ਤਸਵੀਰਾਂ ਨੂੰ ਅੱਗ ਲਗਾ ਦਿੱਤੀ।
ਚੀਨ ਖਿਲਾਫ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਵਿਰੋਧ ਪ੍ਰਦਰਸ਼ਨ ਜਾਰੀ ਹੈ। ਕਈ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ ਨੇ ਹਿੰਸਕ ਰੂਪ ਲੈ ਲਿਆ ਹੈ। ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਕਈ ਸ਼ਹਿਰਾਂ 'ਚ ਚੀਨ ਖਿਲਾਫ ਪ੍ਰਦਰਸ਼ਨ ਕੀਤੇ ਗਏ। ਚੀਨ ਮੁਰਦਾਬਾਦ ਦੇ ਵੀ ਨਾਅਰੇ ਲਗਾਏ ਗਏ ਅਤੇ ਭੜਕੇ ਲੋਕਾਂ ਨੇ ਤਾਂ ਚੀਨ ਦੇ ਗੈਜੇਟਸ ਵੀ ਤੋਡ਼ ਦਿੱਤੇ।
ਲੱਦਾਖ 'ਚ ਭਾਰਤ-ਚੀਨ ਵਿਚਾਲੇ ਝੜਪ ਤੋਂ ਬਾਅਦ ਉਤਰਾਖੰਡ ਦੇ ਸਰਹੱਦੀ ਪਿੰਡਾਂ ਦੇ ਲੋਕਾਂ 'ਚ ਕਾਫੀ ਗੁੱਸਾ ਹੈ। ਸਰਹੱਦੀ ਲੋਕਾਂ ਨੇ ਫ਼ੌਜ ਦੇ ਨਾਲ ਮੋਡੇ ਨਾਲ ਮੋਢਾ ਮਿਲਾ ਕੇ ਚੀਨ ਨੂੰ ਜਵਾਬ ਦੇਣ ਦਾ ਇਰਾਦਾ ਬਣਾ ਲਿਆ ਹੈ। ਚਮੋਲੀ, ਉੱਤਰਕਾਸ਼ੀ, ਪਿਥੌਰਾਗੜ੍ਹ ਨਾਲ ਲੱਗਦੀ ਚੀਨ ਸਰਹੱਦ ਨਾਲ ਲੱਗਦੇ ਪਿੰਡਾਂ ਦੇ ਲੋਕ ਚੀਨ ਨੂੰ ਕਰਾਰਾ ਜਵਾਬ ਦੇਣ ਦੇ ਪੱਖ 'ਚ ਹਨ। ਉਥੇ ਹੀ ਭਾਰਤ ਸਥਿਤ ਚੀਨ ਦੇ ਦੂਤਘਰ ਦੇ ਬਾਹਰ ਬੁੱਧਵਾਰ ਨੂੰ ਪ੍ਰਦਰਸ਼ਨ ਕਰ ਰਹੇ ਸਾਬਕਾ ਫ਼ੌਜੀਆਂ ਅਤੇ ਸਵਦੇਸ਼ੀ ਜਾਗਰਣ ਮੰਚ ਦੇ ਮੈਬਰਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ।
ਮਹਾਰਾਸ਼ਟਰ : 3,307 ਹੋਰ ਲੋਕਾਂ 'ਚ ਕੋਰੋਨਾ ਦੀ ਪੁਸ਼ਟੀ, 114 ਲੋਕਾਂ ਦੀ ਮੌਤ
NEXT STORY