ਨੈਸ਼ਨਲ ਡੈਸਕ- ਅੱਜ ਦੇਸ਼ ਸਣੇ ਦੁਨੀਆ ਭਰ 'ਚ ਉਦੋਂ ਹਾਹਾਕਾਰ ਮਚ ਗਈ, ਜਦੋਂ ਗੁਜਰਾਤ ਦੇ ਸਰਦਾਰ ਵੱਲਭਭਾਈ ਪਟੇਲ ਇੰਟਰਨੈਸ਼ਨਲ ਏਅਰਪੋਰਟ ਤੋਂ ਲੰਡਨ ਲਈ ਰਵਾਨਾ ਹੋਇਆ ਬੋਇੰਗ ਦਾ ਇਕ ਜਹਾਜ਼ ਉਡਾਣ ਭਰਨ ਤੋਂ ਕੁਝ ਪਲ ਬਾਅਦ ਹੀ ਮੇਘਾਨੀਨਗਰ ਨੇੜੇ ਕ੍ਰੈਸ਼ ਹੋ ਗਿਆ।
ਇਸ ਜਹਾਜ਼ 'ਚ 230 ਯਾਤਰੀਆਂ ਤੇ 12 ਕ੍ਰੂ ਮੈਂਬਰਾਂ ਸਣੇ ਕੁੱਲ 242 ਲੋਕ ਸਵਾਰ ਦੱਸੇ ਜਾ ਰਹੇ ਹਨ। ਕ੍ਰੈਸ਼ ਹੁੰਦੇ ਹੀ ਇਸ ਜਹਾਜ਼ ਨੂੰ ਅੱਗ ਨੇ ਆਪਣੀ ਚਪੇਟ 'ਚ ਲੈ ਲਿਆ, ਜਿਸ ਮਗਰੋਂ ਤੁਰੰਤ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ ਤੇ ਜਾ ਕੇ ਅੱਗ ਬੁਝਾਉਣ ਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਦਾ ਕੰਮ ਸ਼ੁਰੂ ਕੀਤਾ ਗਿਆ।
ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ 133 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਦਕਿ ਬਾਕੀ ਲੋਕਾਂ ਨੂੰ ਮਲਬੇ 'ਚੋਂ ਕੱਢ ਕੇ ਹਸਪਤਾਲ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਇਹ ਵੀ ਪੜ੍ਹੋ- ਵੱਡੀ ਖ਼ਬਰ ! ਜਹਾਜ਼ ਕ੍ਰੈਸ਼ ਮਗਰੋਂ ਸਾਰੀਆਂ ਉਡਾਣਾਂ ਹੋਈਆਂ ਰੱਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Air India Plane Crash: ਜਾਣੋ ਕਿਉਂ ਕਰੈਸ਼ ਹੋਇਆ ਜਹਾਜ਼, ਵਜ੍ਹਾ ਆ ਗਈ ਸਾਹਮਣੇ
NEXT STORY